ਡੇਰਾਬਸੀ: ਸੂਬੇ 'ਚ ਆਏ ਦਿਨ ਹਸਪਲਾਤਾਂ ਦੀ ਅਣਗਹਿਲੀ ਸਾਹਮਣੇ ਆ ਰਹੀ ਹੈ। ਹਾਲ ਹੀ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਹਸਪਤਾਲ ਦੇ ਮੋਰਚਰੀ ਵਿੱਚ ਰੱਖੀ ਲਾਸ਼ ਦੇ ਅੰਗਾਂ ਨੂੰ ਚੂਹਿਆਂ ਨੇ ਬੂਰੀ ਤਰ੍ਹਾਂ ਕੁਤਰ ਦਿੱਤਾ। ਜਿਸ ਤੋਂ ਬਾਅਦ ਹੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਹਪਸਤਾਲ 'ਚ ਖੂਬ ਹੰਗਾਮਾ ਕੀਤਾ।


ਉਨ੍ਹਾਂ ਨੇ ਨਾ ਸਿਰਫ ਹਸਪਤਾਲ ਪ੍ਰਬੰਧਨ ਨੂੰ ਲਾਪਰਵਾਹੀ ਲਈ ਜ਼ਿੰਮੇਵਾਰ ਠਹਿਰਾਇਆ, ਬਲਕਿ ਮ੍ਰਿਤਕ ਦੇਹ ਨਾਲ ਛੇੜਛਾੜ ਕਰਨ ਦਾ ਵੀ ਇਲਜ਼ਾਮ ਲਗਾਇਆ। ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਤਹਿਸੀਲਦਾਰ ਦੀ ਹਾਜ਼ਰੀ ਵਿੱਚ ਮ੍ਰਿਤਕਾ ਨੂੰ ਡੇਰਾਬਸੀ ਸਿਵਲ ਹਸਪਤਾਲ ਵਿੱਚ ਸ਼ਿਫਰ ਦਿੱਤਾ ਗਿਆ ਅਤੇ ਤਿੰਨ ਡਾਕਟਰਾਂ ਦੇ ਪੈਨਲ ਵੱਲੋਂ ਪੋਸਟ ਮਾਰਟਮ ਕੀਤਾ ਗਿਆ। ਇਸ ਤੋਂ ਬਾਅਦ ਅੰਤਿਮ ਸੰਸਕਾਰ ਲਈ ਲਾਸ਼ ਨੂੰ ਪੰਚਕੂਲਾ ਲਿਜਾਇਆ ਗਿਆ।

ਪੰਚਕੂਲਾ ਸੈਕਟਰ-26 ਦੇ ਸੇਵਾਮੁਕਤ ਕਰਨਲ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਜਸਜੋਤ ਕੌਰ ਨੂੰ 29 ਜੁਲਾਈ ਦੀ ਸ਼ਾਮ ਨੂੰ ਦਿਲ ਦੀ ਸਰਜਰੀ ਲਈ ਇੰਡਸ ਇੰਟਰਨੈਸ਼ਨਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰ ਬਾਂਸਲ ਇਥੇ ਔਰਤ ਦਾ ਆਪ੍ਰੇਸ਼ਨ ਕਰਨ ਜਾ ਰਹੇ ਸੀਨ ਪਰ ਵੀਰਵਾਰ ਦੀ ਸਵੇਰ ਜਸਜੋਤ ਕੌਰ ਦੀ ਮੌਤ ਹੋ ਗਈ। ਅਮਰਜੀਤ ਮੁਤਾਬਕ ਉਸ ਦੀ ਪਤਨੀ ਦੀ ਹਾਲਤ ਅਜਿਹੀ ਨਹੀਂ ਸੀ ਕਿ ਉਸਦੀ ਅਚਾਨਕ ਮੌਤ ਹੋ ਜਾਏ। ਇਲਾਜ ਵਿਚ ਕਿਸੇ ਤਰ੍ਹਾਂ ਦੀ ਗੜਬੜ ਦੇ ਇਲਜ਼ਾਮ ਵੀ ਹਸਪਤਾਲ 'ਤੇ ਲਗੇ ਹਨ।

ਅਮਰਜੀਤ ਨੇ ਕਿਹਾ ਕਿ ਜਦੋਂ ਮ੍ਰਿਤਕ ਦੇਹ ਨੂੰ ਮੋਰਚੇ ਵਿਚ ਰੱਖਿਆ ਗਿਆ ਸੀ, ਤਾਂ ਉਹ ਠੀਕ ਸੀ। ਸ਼ੁੱਕਰਵਾਰ ਦੁਪਹਿਰ 1:30 ਵਜੇ ਦੇ ਕਰੀਬ ਜਦੋਂ ਮ੍ਰਿਤਕ ਦੇਹ ਉਸ ਦੇ ਹਵਾਲੇ ਕੀਤੀ ਗਈ, ਤਾਂ ਉਸਨੇ ਵੇਖਿਆ ਕਿ ਖੂਨ ਵਗ ਰਿਹਾ ਸੀ। ਕੱਪੜਾ ਉਤਾਰਨ ਤੋਂ ਬਾਅਦ ਵੇਖਿਆ ਕੇ ਜਸਜੋਤ ਦੇ ਸੱਜੇ ਕੰਨ ਅਤੇ ਬੁੱਲ੍ਹਾਂ ਕਟੇ ਹੋਏ ਸੀ। ਉਹ ਮ੍ਰਿਤਕਾ ਦਾ ਚਿਹਰਾ ਦੇਖ ਕੇ ਹੈਰਾਨ ਰਹਿ ਗਿਆ।

ਹਸਪਤਾਲ ਪ੍ਰਬੰਧਕਾਂ ਨੇ ਜਵਾਬ ਦਿੱਤਾ ਕਿ ਚੂਹਿਆਂ ਦੇ ਕੁਟਰਨ ਕਰਕੇ ਸਰੀਰ ਨੂੰ ਨੁਕਸਾਨ ਪਹੁੰਚਿਆ ਹੈ। ਅਮਰਜੀਤ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਮੋਰਚੇ ਵਿੱਚ ਰੱਖਣ ਲਈ ਉਸਨੇ 3500 ਰੁਪਏ ਅਦਾ ਕੀਤੇ ਸੀ। ਹੰਗਾਮੇ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਇਸ ਤੋਂ ਬਾਅਦ ਸਥਾਨਕ ਤਹਿਸੀਲਦਾਰ ਨਵਪ੍ਰੀਤ ਸਿੰਘ ਗਿੱਲ ਨੂੰ ਵੀ ਬੁਲਾਇਆ। ਜਦੋਂ ਨਵਪ੍ਰੀਤ ਗਿੱਲ ਨੇ ਹਸਪਤਾਲ ਪ੍ਰਬੰਧਕਾਂ ਤੋਂ ਪੁੱਛਗਿੱਛ ਕੀਤੀ ਤਾਂ ਮੈਡੀਕਲ ਡਾਇਰੈਕਟਰ ਸੁਰਿੰਦਰ ਬੇਦੀ ਨੇ ਕਿਹਾ ਕਿ ਮੋਰਚੇ ਵਿੱਚ ਚੂਹੇ ਹੋ ਸਕਦੇ ਹਨ। ਉਨ੍ਹਾਂ ਦੇ ਕੁਚਰਨ ਕਰਕੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਬੇਦੀ ਨੇ ਕਿਹਾ ਕਿ ਉਹ ਵੀ ਆਪਣੀ ਤਰਫੋਂ ਘਟਨਾ ਦੀ ਜਾਂਚ ਕਰਵਾਉਣਗੇ।

ਉਧਰ ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਇਸ ਘਟਨਾ ਲਈ ਸ਼ਰਮਿੰਦਾ ਹਨ ਤੇ ਹਰ ਤਰ੍ਹਾਂ ਦੀ ਜਾਂਚ 'ਚ ਪੂਰਾ ਸਹਿਯੋਗ ਕਰਨਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904