ਨਵੀਂ ਦਿੱਲੀ: ਫੋਰਬਸ ਇੰਡੀਆ ਨੇ 30 ਤੋਂ ਘੱਟ ਉਮਰ ਦੇ ਅਮੀਰ ਭਾਰਤੀਆਂ ਦੀ ਲਿਸਟ ਜਾਰੀ ਕੀਤੀ ਹੈ। ਇਹ ਲਿਸਟ 15 ਸ਼੍ਰੇਣੀਆਂ ਨੂੰ ਲੈ ਕੇ ਜਾਰੀ ਕੀਤੀ ਗਈ ਹੈ। ਖੇਡਾਂ ਦੀ ਸ਼੍ਰੇਣੀ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰੀ ਹਰਮਨਪ੍ਰੀਤ ਕੌਰ 30 ਸਾਲ ਤੋਂ ਘੱਟ ਉਮਰ ਦੇ ਅਮੀਰਾਂ ਵਿੱਚ ਸ਼ਾਮਲ ਹੋਈ ਹੈ।



ਤਿੰਨ ਤਰ੍ਹਾਂ ਦੀ ਖੋਜ ਪ੍ਰਕਿਰਿਆ ਮਗਰੋਂ ਫੋਰਬਸ ਇੰਡੀਆ ਨੇ 30 ਤੋਂ ਘੱਟ ਉਮਰ ਵਾਲੇ ਇਨ੍ਹਾਂ ਅਮੀਰ ਭਾਰਤੀਆਂ ਦੀ ਚੋਣ ਕੀਤੀ। ਪਹਿਲੇ ਪੜਾਅ 'ਚ ਫੋਰਬਸ ਇੰਡੀਆ ਨੇ ਸਾਰੀਆਂ ਸ਼੍ਰੇਣੀਆਂ ਨਾਲ ਜੁੜੇ ਲੋਕਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਨਾਲ ਸਬੰਧਤ ਜਾਣਕਾਰੀ ਇਕੱਠੀ ਕੀਤੀ। ਇਨ੍ਹਾਂ ਨਾਲ ਜੁੜੀ ਮੀਡੀਆ ਕਵਰੇਜ਼ ਦੀ ਪੂਰੀ ਜਾਣਕਾਰੀ ਹਾਸਲ ਕੀਤੀ।