ਪਤਨੀ ਹੇਜ਼ਲ ਨੇ ਰੱਖਿਆ ਯੁਵਰਾਜ ਦਾ ਨਵਾਂ ਨਾਮ !
ਇੰਗਲੈਂਡ ਖਿਲਾਫ ਯੁਵਰਾਜ ਸਿੰਘ ਨੇ 150 ਰਨ ਠੋਕ ਦਿੱਤੇ। ਯੁਵਰਾਜ ਸਿੰਘ ਨੇ 127 ਗੇਂਦਾਂ 'ਤੇ 150 ਰਨ ਦੀ ਪਾਰੀ ਖੇਡੀ।
ਭਾਰਤ ਅਤੇ ਇੰਗਲੈਂਡ ਵਿਚਾਲੇ ਕਟਕ 'ਚ ਖੇਡੇ ਗਏ ਦੂਜੇ ਵਨਡੇ 'ਚ ਟੀਮ ਇੰਡੀਆ ਨੇ ਜਿੱਤ ਦਰਜ ਕਰ ਲਈ। ਭਾਰਤ ਨੇ ਮੈਚ 15 ਰਨ ਨਾਲ ਆਪਣੇ ਨਾਮ ਕੀਤਾ।
ਯੁਵੀ ਦੇ ਕਮਾਲ ਤੋਂ ਬਾਅਦ ਟਵਿਟਰ 'ਤੇ ਵੀ ਖੂਬ ਤਾਰੀਫ ਹੋਈ। ਤਾਰੀਫ ਕਰਨ ਵਾਲਿਆਂ 'ਚ ਗਾਂਗੁਲੀ, ਸਚਿਨ, ਅਨੁਰਾਗ ਠਾਕੁਰ, ਪ੍ਰਿਟੀ ਜ਼ਿੰਟਾ, ਤਨੀਸ਼ਾ ਮੁਖਰਜੀ, ਹਰਭਜਨ ਸਿੰਘ ਅਤੇ ਕਈ ਹੋਰ ਦਿੱਗਜਾਂ ਦਾ ਨਾਮ ਸ਼ਾਮਿਲ ਹੈ। ਵੱਡਿਆਂ ਤੋਂ ਵੱਡਿਆਂ ਸ਼ਖ਼ਸੀਅਤਾਂ ਵੀ ਯੁਵਰਾਜ ਸਿੰਘ ਦੀ ਪਾਰੀ ਦੀਆਂ ਫੈਨ ਹੋ ਗਈਆਂ।
ਇਸਦੇ ਨਾਲ ਹੀ ਹੇਜ਼ਲ ਕੀਚ ਨੇ ਲਿਖਿਆ ਕਿ ਯੁਵੀ 'ਮੈਨ ਆਫ ਦ ਮੈਚ ਬਣੇ' ਅਤੇ ਟੀਮ ਇੰਡੀਆ ਨੇ 2-0 ਦੀ ਲੀਡ ਵੀ ਹਾਸਿਲ ਕਰ ਲਈ।
ਹੇਜ਼ਲ ਕੀਚ ਨੇ ਟਵੀਟ ਕਰਕੇ ਲਿਖਿਆ ਕਿ ਯੁਵਰਾਜ ਸਿੰਘ ਦਾ ਮਿਡਲ ਨੇਮ (ਵਿਚਾਲੜਾ ਨਾਮ) Fierce (ਕਰੜਾ, ਸਖਤ) ਹੋਣਾ ਚਾਹੀਦਾ ਹੈ।
hazelkeechofficialFierce should be his middle name. 150 runs from 127 balls, Man of the Match, India won 2-0 against England in ODIs. Not forgetting coming back from CANCER, getting his health and fitness back post chemo therapy and finally being in the ODI team after all of that. Throw in a wedding somewhere. That, ladies and gentleman, it what it looks like to never give up. Theres the difference in surviving cancer and beating cancer #doitagain #takeyourlifeback #YuvrajFierceSingh #hero #ywc @yuvisofficial
ਹੇਜ਼ਲ ਕੀਚ ਦਾ ਟਵੀਟ
ਉਨ੍ਹਾਂ ਨੇ ਕਿਹਾ ਕਿ ਕੈਂਸਰ ਤੋਂ ਬਚਣ ਅਤੇ ਉਸਨੂੰ ਮਾਤ ਦੇਣ ਦਾ ਫਰਕ ਯੁਵਰਾਜ ਸਿੰਘ ਤੋਂ ਸਮਝਿਆ ਜਾ ਸਕਦਾ ਹੈ।
ਇੰਸਟਾਗਰਾਮ 'ਤੇ ਯੁਵਰਾਜ ਸਿੰਘ ਬਾਰੇ ਲਿਖਦਿਆਂ ਹੇਜ਼ਲ ਨੇ ਦੱਸਿਆ ਕਿ ਕਿਸੇ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਯੁਵਰਾਜ ਸਿੰਘ ਨੇ ਕੈਂਸਰ ਤੋਂ ਵਾਪਸੀ ਕੀਤੀ ਹੈ ਅਤੇ ਇਸਤੋਂ ਬਾਅਦ ਫਿਟਨੈਸ ਵੀ ਹਾਸਿਲ ਕੀਤੀ ਅਤੇ ਦੁਬਾਰਾ ਟੀਮ 'ਚ ਵਾਪਸੀ ਕਰ ਇਹ ਪਾਰੀ ਖੇਡੀ।
ਇਸ ਮੈਚ 'ਚ ਯੁਵਰਾਜ ਸਿੰਘ ਨੇ ਆਪਣਾ ਵਨਡੇ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਵੀ ਪਾਰ ਕਰ ਲਿਆ।
ਪਰ ਇਸ ਸਭ ਵਿਚਾਲੇ ਯੁਵੀ ਦੀ ਪਤਨੀ ਹੇਜ਼ਲ ਕੀਚ (ਗੁਰਬਸੰਤ ਕੌਰ) ਨੇ ਯੁਵੀ ਲਈ ਇੱਕ ਸਪੈਸ਼ਲ ਟਵੀਟ ਕੀਤਾ ਅਤੇ ਨਾਲ ਹੀ ਇੰਸਟਾਗਰਾਮ 'ਤੇ ਉਨ੍ਹਾਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਲਈ ਇੱਕ ਨਵੇਂ ਨਾਮ ਦੀ ਸਲਾਹ ਵੀ ਦੇ ਦਿੱਤੀ।
Hazel Keech @hazelkeech 15h15 hours ago Fierce should be his middle name. 150 runs from 127 balls, Man of the Match, India won 2-0… https://www.instagram.com/p/BPdc1K8hspI/
ਹੇਜ਼ਲ ਕੀਚ ਨੇ ਇੰਸਟਾਗਰਾਮ 'ਤੇ ਯੁਵਰਾਜ ਸਿੰਘ ਦੀ ਤਸਵੀਰ ਸਾਂਝੀ ਕੀਤੀ ਅਤੇ ਉਨ੍ਹਾਂ ਦੀ ਖੂਬ ਤਾਰੀਫ ਕੀਤੀ।
ਹੇਜ਼ਲ ਕੀਚ ਦਾ ਇੰਸਟਾਗਰਾਮ ਕਮੈਂਟ