ਗੁਹਾਟੀ: ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨਵਾਲ ਨੇ ਬੁੱਧਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਵਿੱਚ ਸਪ੍ਰਿੰਟਰ ਹੇਮਾ ਦਾਸ ਨੂੰ ਡੀਐਸਪੀ ਅਹੁਦੇ ਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਕੈਬਨਿਟ ਨੇ ਸਪੋਰਟਸ ਪੌਲਸੀ ਵਿੱਚ ਸੋਧ ਕਰਕੇ ਕਲਾਸ 1 ਤੇ ਕਲਾਸ 2 ਅਫ਼ਸਰਾਂ ਲਈ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਖਿਡਾਰੀਆਂ ਦੀ ਨਿਯੁਕਤੀ ਕਰਨ ਦਾ ਫੈਸਲਾ ਲਿਆ ਹੈ।
ਹੇਮਾ ਦਾਸ ਭਾਰਤ ਦੀ ਪਹਿਲੀ ਮਹਿਲਾ ਤੇ ਪਹਿਲੀ ਐਥਲੀਟ ਹੈ ਜਿਸ ਨੇ ਗਲੋਬਲ ਟਰੈਕ ਇਵੈਂਟ IAAF ਵਿਸ਼ਵ U20 ਚੈਂਪੀਅਨਸ਼ਿਪਸ ਵਿੱਚ ਗੋਲਡ ਮੈਡਲ ਜਿੱਤਿਆ ਹੋਵੇ। ਦਾਸ ਨੇ 2019 ਵਿੱਚ ਪੰਜ ਗੋਲਡ ਮੈਡਲ ਜਿੱਤੇ ਸੀ।