ਇੰਗਲੈਂਡ ਖਿਲਾਫ ਸੀਰੀਜ਼ ਜਿੱਤ ਦੇ ਹੀਰੋ
ਵਿਰਾਟ ਕੋਹਲੀ
ਵਿਰਾਟ ਨੂੰ ਲਾਜਵਾਬ ਕਪਤਾਨੀ ਅਤੇ ਬੱਲੇਬਾਜ਼ੀ ਲਈ 'ਮੈਨ ਆਫ ਦ ਸੀਰੀਜ਼' ਚੁਣਿਆ ਗਿਆ। ਵਿਰਾਟ ਕੋਹਲੀ ਨੇ ਸੀਰੀਜ਼ 'ਚ 5 ਮੈਚਾਂ ਅਤੇ 8 ਪਾਰੀਆਂ 'ਚ ਕੁਲ 2 ਸੈਂਕੜੇ ਅਤੇ 2 ਅਰਧ-ਸੈਂਕੜੇ ਜੜਦੇ ਹੋਏ 655 ਰਨ ਬਣਾਏ। ਵਿਰਾਟ ਕੋਹਲੀ ਦਾ ਸੀਰੀਜ਼ 'ਚ ਔਸਤ 109.16 ਦਾ ਰਿਹਾ। ਵਿਰਾਟ ਨੇ ਸੀਰੀਜ਼ ਦੌਰਾਨ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਵੀ ਹਾਸਿਲ ਕੀਤਾ। ਵਿਰਾਟ ਕੋਹਲੀ ਨੇ ਚੌਥੇ ਟੈਸਟ 'ਚ 235 ਰਨ ਦੀ ਪਾਰੀ ਖੇਡੀ ਜੋ ਉਨ੍ਹਾਂ ਦੇ ਕਰੀਅਰ ਦੀ ਬੈਸਟ ਪਾਰੀ ਹੈ।
ਅਸ਼ਵਿਨ ਦੇ ਨਾਲ-ਨਾਲ ਰਵਿੰਦਰ ਜਡੇਜਾ ਨੇ ਵੀ ਆਲ-ਰਾਊਂਡ ਖੇਡ ਵਿਖਾਇਆ। ਜਡੇਜਾ ਨੇ ਚੇਨਈ ਟੈਸਟ 'ਚ ਇੰਗਲੈਂਡ ਦੀ ਦੂਜੀ ਪਾਰੀ 'ਚ 7 ਵਿਕਟ ਆਪਣੇ ਨਾਮ ਕਰ ਟੀਮ ਇੰਡੀਆ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ। ਇਸਦੇ ਨਾਲ ਹੀ ਜਡੇਜਾ ਨੇ ਸੀਰੀਜ਼ 'ਚ ਕੁਲ 26 ਵਿਕਟ ਹਾਸਿਲ ਕੀਤੇ। ਬੱਲੇਬਾਜ਼ੀ ਕਰਦਿਆਂ ਜਡੇਜਾ ਨੇ ਕੁਲ 224 ਰਨ ਬਣਾਏ ਜਿਸ 'ਚ 2 ਅਰਧ-ਸੈਂਕੜੇ ਸ਼ਾਮਿਲ ਸਨ।
ਟੀਮ ਇੰਡੀਆ ਦੇ 5 ਖਿਡਾਰੀਆਂ ਨੇ ਅਜਿਹਾ ਪ੍ਰਦਰਸ਼ਨ ਕੀਤਾ ਜਿਸਨੇ ਭਾਰਤ ਦੀ ਜਿੱਤ ਨੂੰ ਆਸਾਨ ਬਣਾ ਦਿੱਤਾ।
ਚੇਤੇਸ਼ਵਰ ਪੁਜਾਰਾ
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਗਈ 5 ਮੈਚਾਂ ਦੀ ਸੀਰੀਜ਼ ਟੀਮ ਇੰਡੀਆ ਨੇ 4-0 ਨਾਲ ਜਿੱਤ ਲਈ। ਪਰ ਇਹ ਸੀਰੀਜ਼ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਕੁਝ ਖਾਸ ਖਿਡਾਰੀਆਂ ਦੇ ਪ੍ਰਦਰਸ਼ਨ ਕਾਰਨ ਯਾਦਗਾਰੀ ਬਣ ਗਈ।
ਕਰੁਣ ਨਾਇਰ
ਰਵਿੰਦਰ ਜਡੇਜਾ
ਅਸ਼ਵਿਨ ਲਈ ਇਹ ਸੀਰੀਜ਼ ਬੱਲੇ ਅਤੇ ਗੇਂਦ ਦੋਨਾ ਨਾਲ ਹੀ ਲਾਜਵਾਬ ਰਹੀ। ਅਸ਼ਵਿਨ ਨੇ ਸੀਰੀਜ਼ 'ਚ ਬੱਲੇਬਾਜ਼ੀ ਕਰਦਿਆਂ 7 ਪਾਰੀਆਂ 'ਚ 4 ਅਰਧ-ਸੈਂਕੜੇ ਠੋਕੇ ਅਤੇ ਕੁਲ 306 ਰਨ ਬਣਾਏ। ਗੇਂਦਬਾਜ਼ੀ 'ਚ ਅਸ਼ਵਿਨ ਟਾਪ 'ਤੇ ਰਹੇ। ਅਸ਼ਵਿਨ ਨੇ ਸੀਰੀਜ਼ 'ਚ 28 ਵਿਕਟ ਹਾਸਿਲ ਕੀਤੇ।
ਕਰੂੰ ਨਾਇਰ ਨੇ ਸੀਰੀਜ਼ 'ਚ ਕੁਲ 3 ਮੈਚ ਖੇਡੇ ਜਿਸ 'ਚ 3 ਪਾਰੀਆਂ 'ਚ ਉਨ੍ਹਾਂ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਚੇਨਈ ਟੈਸਟ 'ਚ ਮੈਚ ਦੇ ਚੌਥੇ ਦਿਨ ਨਾਇਰ ਨੇ ਓਹ ਕਮਾਲ ਕਰ ਦਿੱਤਾ ਜੋ ਉਨ੍ਹਾਂ ਤੋਂ ਪਹਿਲਾਂ ਸਿਰਫ 1 ਭਾਰਤੀ ਬੱਲੇਬਾਜ ਨੇ ਕਰਕੇ ਵਿਖਾਇਆ ਸੀ। ਕਰੁਣ ਨਾਇਰ ਨੇ ਤੀਹਰਾ ਸੈਂਕੜਾ ਠੋਕ ਦਿੱਤਾ। ਨਾਇਰ ਨੇ 381 ਗੇਂਦਾਂ 'ਤੇ 303 ਰਨ ਦੀ ਨਾਬਾਦ ਪਾਰੀ ਖੇਡੀ। ਨਾਇਰ ਦੀ ਪਾਰੀ 'ਚ 32 ਚੌਕੇ ਅਤੇ 4 ਛੱਕੇ ਸ਼ਾਮਿਲ ਸਨ। ਨਾਇਰ ਇਸ ਮੈਚ 'ਚ 'ਮੈਨ ਆਫ ਦ ਮੈਚ' ਵੀ ਚੁਣੇ ਗਏ।
ਆਰ. ਅਸ਼ਵਿਨ
ਟੀਮ ਇੰਡੀਆ ਦੇ ਸੀਰੀਜ਼ 'ਚ ਲਾਜਵਾਬ ਪ੍ਰਦਰਸ਼ਨ ਲਈ ਪੁਜਾਰਾ ਦਾ ਯੋਗਦਾਨ ਬੇਹਦ ਖਾਸ ਰਿਹਾ। ਪੁਜਾਰਾ ਨੇ ਸੀਰੀਜ਼ 'ਚ ਕੁਲ 401 ਰਨ ਬਣਾਏ। ਪੁਜਾਰਾ ਨੇ ਸੀਰੀਜ਼ 'ਚ 2 ਸੈਂਕੜੇ ਅਤੇ 1 ਅਰਧ-ਸੈਂਕੜਾ ਜੜਿਆ। ਪੁਜਾਰਾ ਨੇ ਟੀਮ ਇੰਡੀਆ ਲਈ ਵੱਡਿਆਂ ਪਾਰੀਆਂ ਖੇਡ ਸ਼ੁਰੂਆਤੀ ਮੈਚਾਂ 'ਚ ਜਿੱਤ ਦਰਜ ਕਰਨ 'ਚ ਖਾਸ ਯੋਗਦਾਨ ਪਾਇਆ।