FIH Hockey Men's World Cup 2023: ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਨਿਊਜ਼ੀਲੈਂਡ ਨੂੰ ਕਰਾਸਓਵਰ ਮੈਚ ਵਿੱਚ ਹਰਾਉਣਾ ਹੋਵੇਗਾ। ਇਸ ਦੇ ਨਾਲ ਹੀ ਮੈਚ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਸਟਾਰ ਮਿਡ ਫੀਲਡਰ ਹਾਰਦਿਕ ਸਿੰਘ ਸੱਟ ਕਾਰਨ ਬਾਹਰ ਹਨ। ਉਨ੍ਹਾਂ ਦੀ ਥਾਂ 'ਤੇ ਰਾਜ ਕੁਮਾਰ ਪਾਲ ਨੂੰ ਸ਼ਾਮਲ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਆਪਣੇ ਪਿਛਲੇ ਮੈਚ ਵਿੱਚ ਵੇਲਜ਼ ਨੂੰ 4-2 ਨਾਲ ਹਰਾਉਣ ਤੋਂ ਬਾਅਦ ਭਾਰਤ ਤਿੰਨ ਮੈਚਾਂ ਤੋਂ ਬਾਅਦ ਸੱਤ ਅੰਕਾਂ ਨਾਲ ਪੂਲ ਡੀ ਵਿੱਚ ਦੂਜੇ ਸਥਾਨ 'ਤੇ ਹੈ। ਭਾਰਤ ਹੁਣ ਐਤਵਾਰ ਨੂੰ ਕੁਆਰਟਰ ਫਾਈਨਲ ਲਈ ਪੂਲ ਡੀ ਵਿੱਚ ਤੀਜੇ ਸਥਾਨ ’ਤੇ ਕਾਬਜ਼ ਨਿਊਜ਼ੀਲੈਂਡ ਨਾਲ ਭਿੜੇਗਾ। ਇਹ ਬੁਰੀ ਖਬਰ ਨਿਊਜ਼ੀਲੈਂਡ ਖਿਲਾਫ਼ ਕ੍ਰਾਸਓਵਰ ਮੈਚ ਤੋਂ ਇਕ ਦਿਨ ਪਹਿਲਾਂ ਆਈ ਹੈ। ਹਾਰਦਿਕ ਸਿੰਘ ਦੀ ਥਾਂ ਰਾਜਕੁਮਾਰ ਪਾਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।


ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, 'ਬੀਤੀ ਰਾਤ ਅਸੀਂ ਨਿਊਜ਼ੀਲੈਂਡ ਖਿਲਾਫ ਐਤਵਾਰ ਨੂੰ ਹੋਣ ਵਾਲੇ ਮੈਚ ਤੋਂ ਪਹਿਲਾਂ ਹਾਰਦਿਕ ਸਿੰਘ ਦੀ ਜਗ੍ਹਾ ਲੈਣ ਦਾ ਵੱਡਾ ਫੈਸਲਾ ਲਿਆ ਹੈ। ਸ਼ੁਰੂਆਤ 'ਚ ਉਨ੍ਹਾਂ ਦੀ ਸੱਟ ਇੰਨੀ ਗੰਭੀਰ ਨਹੀਂ ਲੱਗ ਰਹੀ ਸੀ ਪਰ ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਹਾਰਦਿਕ ਦੀ ਜਗ੍ਹਾ ਰਾਜਕੁਮਾਰ ਪਾਲ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਤਰ੍ਹਾਂ ਨਾਲ ਹਾਰਦਿਕ ਸਿੰਘ ਪਹਿਲੇ ਦੋ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਸੀ, ਉਸ ਨੂੰ ਦੇਖਦੇ ਹੋਏ ਇਹ ਉਸ ਲਈ ਬਹੁਤ ਨਿਰਾਸ਼ਾਜਨਕ ਜਾਣਕਾਰੀ ਹੈ।


ਇੰਗਲੈਂਡ ਖਿਲਾਫ਼ ਮੈਚ ਦੌਰਾਨ ਲੱਗੀ ਸੀ ਇਹ ਸੱਟ 


15 ਜਨਵਰੀ ਨੂੰ ਖੇਡੇ ਗਏ ਭਾਰਤ ਬਨਾਮ ਇੰਗਲੈਂਡ ਮੈਚ ਦੌਰਾਨ ਹਾਰਦਿਕ ਸਿੰਘ ਨੂੰ ਸੱਟ ਲੱਗ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਵੇਲਜ਼ ਦੇ ਖਿਲਾਫ ਮੈਚ 'ਚ ਆਰਾਮ ਦਿੱਤਾ ਗਿਆ। ਸ਼ੁਰੂਆਤ 'ਚ ਉਮੀਦ ਕੀਤੀ ਜਾ ਰਹੀ ਸੀ ਕਿ ਉਸ ਦੀ ਸੱਟ ਗੰਭੀਰ ਨਹੀਂ ਹੈ ਪਰ ਬਾਅਦ 'ਚ ਟੀਮ ਪ੍ਰਬੰਧਨ ਨੂੰ ਉਸ ਦੀ ਜਗ੍ਹਾ ਲੈਣ ਦਾ ਫੈਸਲਾ ਲੈਣਾ ਪਿਆ।


22 ਜਨਵਰੀ ਨੂੰ ਹੋਵੇਗਾ ਅਗਲਾ ਮੈਚ


ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਆਪਣੇ ਪੂਲ-ਡੀ ਵਿੱਚ ਦੂਜੇ ਸਥਾਨ ’ਤੇ ਰਹੀ। ਚੋਟੀ ਦਾ ਸਥਾਨ ਨਾ ਮਿਲਣ ਕਾਰਨ ਉਹ ਸਿੱਧੇ ਕੁਆਰਟਰ ਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ। ਅਜਿਹੇ 'ਚ ਹੁਣ ਉਸ ਕੋਲ ਕਰਾਸਓਵਰ ਮੈਚ ਦੇ ਜ਼ਰੀਏ ਆਖਰੀ-8 'ਚ ਪਹੁੰਚਣ ਦਾ ਮੌਕਾ ਹੋਵੇਗਾ। ਭਾਰਤੀ ਟੀਮ 22 ਜਨਵਰੀ (ਐਤਵਾਰ) ਨੂੰ ਸ਼ਾਮ 7 ਵਜੇ ਪੂਲ-ਸੀ 'ਚ ਤੀਜੇ ਸਥਾਨ 'ਤੇ ਰਹੀ ਨਿਊਜ਼ੀਲੈਂਡ ਵਿਰੁੱਧ ਕਰਾਸਓਵਰ ਮੈਚ ਖੇਡੇਗੀ। ਇਹ ਮੈਚ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਖੇਡਿਆ ਜਾਵੇਗਾ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ 


Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ


Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ