Glenn Maxwell On Virat Kohli: ਇੰਡੀਅਨ ਪ੍ਰੀਮੀਅਰ ਲੀਗ (IPL 2023) ਵਿੱਚ ਰਾਇਲ ਚੈਲੰਜਰ ਬੈਂਗਲੁਰੂ ਟੀਮ (RCB) ਦੇ ਸ਼ਾਨਦਾਰ ਖਿਡਾਰੀ ਗਲੇਨ ਮੈਕਸਵੈੱਲ ਨੇ IPL ਵਿੱਚ ਲਖਨਊ (LSG) ਦੇ ਖਿਲਾਫ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਫਾਰਮ ;ਚ ਆ ਗਿਆ ਹੈ। ਅਤੇ ਆਉਣ ਵਾਲੇ ਮੈਚਾਂ 'ਚ ਉਸ ਦੀ ਧਮਾਕੇਦਾਰ ਬੱਲੇਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ।


ਇਹ ਵੀ ਪੜ੍ਹੋ: ਜਦੋਂ ਰੈਸਲਿੰਗ ਦੇ ਬਾਦਸ਼ਾਹ ਟ੍ਰਿਪਲ H ਨੇ 7 ਸਾਲ ਦੇ ਬੱਚੇ ਤੋਂ ਖਾਧੀ ਮਾਰ, ਕੈਂਸਰ ਪੀੜਤ ਬੱਚੇ ਦੀ ਇੰਜ ਕੀਤੀ ਆਖਰੀ ਇੱਛਾ ਪੂਰੀ


ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਇਸ ਆਲਰਾਊਂਡਰ ਖਿਡਾਰੀ ਨੇ ਕੁਝ ਵੱਡੇ ਖੁਲਾਸੇ ਕੀਤੇ ਹਨ, ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਤੁਹਾਨੂੰ ਦੱਸ ਦੇਈਏ ਕਿ ਮੈਕਸਵੈੱਲ ਨੇ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨਾਲ ਆਪਣੀ ਤੁਲਨਾ ਨੂੰ ਲੈ ਕੇ ਕੁਝ ਰਾਜ਼ ਖੋਲ੍ਹੇ ਹਨ। ਰਾਇਲ ਚੈਲੇਂਜਰਜ਼ ਬੈਂਗਲੋਰ ਨੇ ਇੱਕ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਮੈਕਸਵੈਲ ਵਿਰਾਟ ਕੋਹਲੀ ਬਾਰੇ ਬੋਲਦੇ ਸੁਣੇ ਜਾ ਸਕਦੇ ਹਨ।


ਗਲੇਨ ਮੈਕਸਵੈੱਲ ਨੇ ਦੱਸਿਆ, ਕਿਵੇਂ ਕੋਹਲੀ ਨਾਲ ਕੀਤੀ ਗਈ ਤੁਲਨਾ
ਸਟਾਰ ਖਿਡਾਰੀ ਗਲੇਨ ਮੈਕਸਵੈੱਲ ਨੇ ਆਰਸੀਬੀ ਦੁਆਰਾ ਸ਼ੇਅਰ ਕੀਤੇ ਇੱਕ ਵੀਡੀਓ ਵਿੱਚ ਕਿਹਾ, “ਮੇਰੀ ਤੁਲਨਾ ਇੱਕ ਵਾਰ ਵਿਰਾਟ ਕੋਹਲੀ ਨਾਲ ਕੀਤੀ ਗਈ ਸੀ, ਇਹ ਇੱਕ ਵੱਡੀ ਤਾਰੀਫ ਸੀ। ਇਹ ਪੂਰੀ ਤਰ੍ਹਾਂ ਬੇਲੋੜਾ ਸੀ ਅਤੇ ਯਕੀਨੀ ਤੌਰ 'ਤੇ ਸੱਚ ਨਹੀਂ ਸੀ ਪਰ ਮੈਂ ਕੁਝ ਚੰਗੀਆਂ ਪਾਰੀਆਂ ਖੇਡੀਆਂ ਅਤੇ ਉਨ੍ਹਾਂ ਪਾਰੀਆਂ ਦੀ ਤੁਲਨਾ ਵਿਰਾਟ ਨਾਲ ਕੀਤੀ ਜੋ ਕਿ ਬਹੁਤ ਵਧੀਆ ਸੀ। ਕ੍ਰਿਕਟ 'ਚ ਜੇਕਰ ਕਿਸੇ ਬੱਲੇਬਾਜ਼ ਦੀ ਤੁਲਨਾ ਵਿਰਾਟ ਕੋਹਲੀ ਨਾਲ ਕੀਤੀ ਜਾਂਦੀ ਹੈ ਤਾਂ ਇਹ ਉਸ ਖਿਡਾਰੀ ਲਈ ਵੱਡੀ ਗੱਲ ਹੋਵੇਗੀ। ਕਿਉਂਕਿ, ਕੋਹਲੀ ਦਾ ਅੰਤਰਰਾਸ਼ਟਰੀ ਕਰੀਅਰ ਸ਼ਾਨਦਾਰ ਰਿਹਾ ਹੈ ਅਤੇ ਉਸ ਦੁਆਰਾ ਬਣਾਏ ਗਏ ਰਿਕਾਰਡਾਂ ਨੂੰ ਤੋੜਨਾ ਬਹੁਤ ਮੁਸ਼ਕਲ ਹੋਵੇਗਾ।









ਭਾਰਤੀ ਪ੍ਰਸ਼ੰਸਕਾਂ ਨੇ ਮੈਕਸਵੈੱਲ ਦਾ ਪਿੱਛਾ ਕੀਤਾ
ਭਾਰਤ ਵਿੱਚ ਕ੍ਰਿਕਟ ਨੂੰ ਇੱਕ ਧਰਮ ਵਾਂਗ ਪੂਜਿਆ ਜਾਂਦਾ ਹੈ, ਜਿਸ ਕਾਰਨ ਜਦੋਂ ਵੀ ਕ੍ਰਿਕਟ ਪ੍ਰੇਮੀਆਂ ਨੂੰ ਆਪਣੇ ਚਹੇਤੇ ਖਿਡਾਰੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਤਾਂ ਉਹ ਇਸ ਮੌਕੇ ਨੂੰ ਕਦੇ ਨਹੀਂ ਗਵਾਉਂਦੇ। ਅਜਿਹਾ ਹੀ ਕੁਝ ਗਲੇਨ ਮੈਕਸਵੈੱਲ ਨਾਲ ਹੋਇਆ। ਮੈਕਸਵੈਲ ਨੇ ਵੀਡੀਓ ਵਿੱਚ ਆਪਣੇ ਨਾਲ ਹੁਣ ਤੱਕ ਦੇ ਸਭ ਤੋਂ ਵਧੀਆ ਫੈਨ ਮੋਮੈਂਟ ਬਾਰੇ ਗੱਲ ਕਰਦੇ ਹੋਏ ਕਿਹਾ, “ਜਦੋਂ ਵੀ ਤੁਸੀਂ ਭਾਰਤ ਵਿੱਚ ਕਿਸੇ ਹਵਾਈ ਅੱਡੇ ਤੋਂ ਲੰਘਦੇ ਹੋ, ਇਹ ਬਹੁਤ ਵਧੀਆ ਹੁੰਦਾ ਹੈ। ਉਸਨੇ ਮੈਨੂੰ ਦੱਸਿਆ ਕਿ ਕਾਰ ਵਿੱਚ ਬੈਠੇ ਲੋਕ ਮੇਰਾ ਅਤੇ ਫਾਫ (ਫਾਫ ਡੂ ਪਲੇਸਿਸ) ਦਾ ਸੜਕ ਉੱਤੇ ਪਿੱਛਾ ਕਰ ਰਹੇ ਸਨ ਅਤੇ ਖਿੜਕੀਆਂ ਖੜਕਾ ਰਹੇ ਸੀ। ਇਹ ਮੇਰੇ ਲਈ ਦਿਲਚਸਪ ਸੀ।"


ਇਹ ਵੀ ਪੜ੍ਹੋ: ਧੋਨੀ ਦੀ ਬੱਲੇਬਾਜ਼ੀ ਨੇ ਕਰਵਾਈ ਬੱਲੇ-ਬੱਲੇ, 'RR vs CSK' ਨੂੰ ਮਿਲੇ ਰਿਕਾਰਡ ਤੋੜ ਦਰਸ਼ਕ