ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਹੀ ਦੇਸ਼ ‘ਚ ਆਈਪੀਐਲ ਦਾ ਫਾਈਨਲ ਮੁਕਾਬਲਾ ਹੋਇਆ ਹੈ। ਹੁਣ ਕ੍ਰਿਕਟ ਪ੍ਰੇਮੀਆਂ ‘ਤੇ ਆਈਸੀਸੀ ਕ੍ਰਿਕਟ ਵਰਲਡ ਕੱਪ ਦਾ ਬੁਖਾਰ ਚੜ੍ਹ ਗਿਆ ਹੈ। ਸਾਰੀਆਂ ਟੀਮਾਂ 30 ਮਈ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦੀਆਂ ਤਿਆਰੀਆਂ ਸ਼ੁਰੂ ਕਰ ਚੁੱਕੀਆਂ ਹਨ। ਟੀਮ ਇੰਡੀਆ ‘ਚ ਬੱਲੇਬਾਜ਼ਾਂ ‘ਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਕੇਦਾਰ ਜਾਧਵ, ਸ਼ਿਖਰ ਧਵਨ ਤੇ ਕੇਐਲ ਰਾਹੁਲ ਹਨ।



ਟੀਮ ‘ਚ ਵਿਕਟਕੀਪਰ ਦੀ ਥਾਂ ਮਹੇਂਦਰ ਸਿੰਘ ਧੋਨੀ ਤੇ ਦਿਨੇਸ਼ ਕਾਰਤਿਕ ਨੂੰ ਲਿਆ ਗਿਆ ਹੈ। ਯੁਜਵੇਂਦਰ ਚਹਿਲ, ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਨੂੰ ਸਪਿਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ ਤੇਜ ਗੇਂਦਬਾਜ਼ ਦਾ ਜ਼ਿੰਮਾ ਚੁੱਕਣਗੇ। ਵਿਜੇ ਸ਼ੰਕਰ ਤੇ ਹਾਰਦਿਕ ਪਾਂਡਿਆ ਜਿਹੇ ਤੇਜ਼ ਗੇਂਦਬਾਜ਼ ਵੀ ਟੀਮ ‘ਚ ਹਨ। ਭਾਰਤੀ ਟੀਮ ਪਹਿਲੇ ਰਾਉਂਡ ‘ਚ ਨੌਂ ਮੈਚ ਖੇਡੇਗੀ।



ਟੀਮ ਇਸ ਮਿਸ਼ਨ ਦੀ ਸ਼ੁਰੂਆਤ ਪੰਜ ਜੂਨ ਨੂੰ ਸਾਉਥ ਅਫਰੀਕਾ ਖਿਲਾਫ ਕਰੇਗੀ ਪਰ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਸਭ ਤੋਂ ਜ਼ਿਆਦਾ ਭਾਰਤ ਤੇ ਪਾਕਿਸਤਾਨ ਮੈਚ ਦਾ ਇੰਤਜ਼ਾਰ ਹੈ ਜੋ 16 ਜੂਨ ਨੂੰ ਹੋਵੇਗਾ।



ਇਸ ਤੋਂ ਇਲਾਵਾ ਭਾਰਤੀ ਟੀਮ ਦਾ ਪੂਰਾ ਸ਼ੈਡਿਊਲ ਇਸ ਤਰ੍ਹਾਂ ਹੈ।



ਵਾਰਮ ਅੱਪ ਮੈਚ


25 ਮਈ - ਭਾਰਤ ਤੇ ਨਿਊਜ਼ੀਲੈਂਡ - 3 ਵਜੇ - ਲੰਡਨ

28 ਮਈ - ਬੰਗਲਾਦੇਸ਼ ਨਾਲ ਭਾਰਤ - ਤਿੰਨ ਵਜੇ - ਕਾਰਡਿਫ ਲੀਗ ਮੈਚ

5 ਜੂਨ - ਭਾਰਤ vs. ਦੱਖਣੀ ਅਫਰੀਕਾ - 3 ਵਜੇ - ਸਾਉਥੈਂਪਟਨ

9
ਜੂਨ - ਭਾਰਤ vs ਆਸਟ੍ਰੇਲੀਆ - 3 ਵਜੇ - ਲੰਡਨ

13
ਜੂਨ - ਭਾਰਤ ਨਾਲ ਨਿਊਜ਼ੀਲੈਂਡ - 3 ਵਜੇ - ਨਾਟਿੰਘਮ

16
ਜੂਨ - ਭਾਰਤ ਬਨਾਮ ਪਾਕਿਸਤਾਨ - 3 ਵਜੇ - ਮੈਨਚੈਸਟਰ

22 ਜੂਨ - ਭਾਰਤ ਦੇ ਅਫ਼ਗਾਨਿਸਤਾਨ - 3 ਵਜੇ - ਸਾਉਥੈਂਪਟਨ


27
ਜੂਨ - ਭਾਰਤ vs ਵੈਸਟਇੰਡੀਜ਼ - 3 ਵਜੇ - ਮੈਨਚੈਸਟਰ

30
ਜੂਨ - ਭਾਰਤ vs ਇੰਗਲੈਂਡ - 3 ਵਜੇ - ਬਰਮਿੰਘਮ


ਜੁਲਾਈ ਦੋ - ਭਾਰਤ ਬਨਾਮ ਬੰਗਲਾਦੇਸ਼ - 3 ਵਜੇ - ਬਰਮਿੰਘਮ


6
ਜੁਲਾਈ - ਭਾਰਤ ਬਨਾਮ ਸ਼੍ਰੀਲੰਕਾ - 3 ਵਜੇ - ਲੀਡਸ

ਸੈਮੀਫਾਈਨਲਜ਼


9
ਜੁਲਾਈ - ਪਹਿਲੇ ਸੈਮੀਫਾਈਨਲ - 3 ਵਜੇ -ਮੈਨਚੈਸਟਰ


ਜੁਲਾਈ 11 - ਦੂਜਾ ਸੈਮੀਫਾਈਨਲ - 3 ਵਜੇ - ਬਰਮਿੰਘਮ


ਫਾਈਨਲਜ਼


14
ਜੁਲਾਈ - ਫਾਈਨਲ - 3 ਵਜੇ - ਲੰਡਨ