ਨਵੀਂ ਦਿੱਲੀ: ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤੀ ਟੀਮ ਅੱਜ ਆਈਸੀਸੀ ਵਿਸ਼ਵ ਕੱਪ 2019 ਦਾ ਆਪਣਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ ਖੇਡੇਗੀ। ਮੈਚ ਦੀ ਸ਼ੁਰੂਆਤ ਦੁਪਹਿਰ ਤਿੰਨ ਵਜੇ ਹੋਣੀ ਹੈ। ਬੇਸ਼ੱਕ ਭਾਰਤ ਦਾ ਇਹ ਪਹਿਲਾ ਮੈਚ ਹੈ ਪਰ ਦੱਖਣੀ ਅਫਰੀਕਾ ਪਹਿਲਾਂ ਹੀ ਦੋ ਮੈਚ ਖੇਡ ਚੁੱਕਾ ਹੈ। ਪਹਿਲੇ ਮੈਚ ‘ਚ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ ਮਾਤ ਦਿੱਤੀ ਸੀ ਜਦਕਿ ਦੂਜੇ ਮੈਚ ‘ਚ ਬੰਗਲਾਦੇਸ਼ ਨੇ ਸਾਊਥ ਅਫਰੀਕਾ ਨੂੰ ਹਰਾਇਆ ਸੀ।



ਦੱਖਣੀ ਅਫਰੀਕਾ ਦੀਆਂ ਕੁਝ ਪਰੇਸ਼ਾਨੀਆਂ ਹਨ ਜਿਨ੍ਹਾਂ ਕਰਕੇ ਭਾਰਤ ਉਨ੍ਹਾਂ ‘ਤੇ ਆਸਾਨੀ ਨਾਲ ਜਿੱਤ ਹਾਸਲ ਕਰ ਸਕਦਾ ਹੈ। ਜਿਵੇਂ ਟੂਰਨਾਮੈਂਟ ਦੀ ਸ਼ੁਰੂਆਤ ‘ਚ ਮੇਨ ਤੇਜ਼ ਗੇਂਦਬਾਜ਼ ਡੇਲ ਸਟੇਨ ਜ਼ਖ਼ਮੀ ਹੋ ਗਏ, ਹੁਣ ਲੁੰਗੀ ਨਗਿਦੀ 10 ਦਿਨ ਲਈ ਖੇਡ ਤੋਂ ਬਾਹਰ ਹੋ ਗਏ। ਭਾਰਤੀ ਖਿਡਾਰੀਆਂ ਲਈ ਰਾਹਤ ਦੀ ਗੱਲ ਹੈ ਕਿ ਦੱਖਣੀ ਅਫਰੀਕਾ ਟੀਮ ‘ਚ ਦੋ ਮੇਨ ਗੇਂਦਬਾਜ਼ਾਂ ਦਾ ਨਾ ਹੋਣਾ।



ਹੁਣ ਜੇਕਰ ਗੱਲ ਕਰੀਏ ਭਾਰਤੀ ਟੀਮ ਦੀ ਤਾਂ ਪਹਿਲੇ ਤਿੰਨ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਵੀ ਕਾਫੀ ਕੁਝ ਆਧਾਰਿਤ ਹੈ। ਜੇਕਰ ਇਨ੍ਹਾਂ ਚੋਂ ਕੋਈ ਵੀ ਖਿਡਾਰੀ ਆਖਰ ਤਕ ਖੇਡ ਜਾਂਦਾ ਹੈ ਤਾਂ ਭਾਰਤ ਚੰਗੇ ਸਕੋਰ ਖੜ੍ਹਾ ਕਰ ਸਕਦਾ ਹੈ। ਪਰ ਜੇ ਅਜਿਹਾ ਨਹੀ ਹੁੰਦਾ ਤਾਂ ਭਾਰਤ ਲਈ ਰਾਹ ਆਸਾਨ ਨਹੀ ਹੋਵੇਗੀ।



ਸਲਾਮੀ ਜੋੜੀ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਤੋਂ ਇਲਾਵਾ ਕੋਹਲੀ ਨੂੰ ਆਪਣੇ ਚੌਥੇ ਨੰਬਰ ਦੇ ਖਿਡਾਰੀ ਲੋਕੇਸ਼ ਰਾਹੁਲ ਤੋਂ ਵੀ ਖਾਸ ਉਮੀਦਾਂ ਹਨ। ਉਂਝ ਚੌਥੇ ਨੰਬਰ ‘ਤੇ ਕੇਦਾਰ ਜਾਧਵ ਵੀ ਇੱਕ ਵਿਕਲੱਪ ਹਨ। ਪਰ ਕੇਦਾਰ ਪੰਜਵੇਂ ਅਤੇ ਛੇਵੇਂ ‘ਤੇ ਮਹੇਂਦਰ ਸਿੰਘ ਧੋਨੀ ਟੀਮ ਦੀ ਕਮਾਨ ਸੰਭਾਲਣਗੇ।



ਬੱਲੇਬਾਜ਼ੀ ਤੋਂ ਬਾਅਦ ਕੋਹਲੀ ਮੈਦਾਨ ‘ਚ ਕਿਨ੍ਹਾਂ ਦੋ ਗੇਂਦਬਾਜ਼ਾਂ ਨੂੰ ਉਤਾਰਦੇ ਹਨ ਇਹ ਦੇਖਣਾ ਖਾਸ ਹੋਵੇਗਾ। ਉਂਝ ਕਾਫੀ ਹੱਦ ਤਕ ਸੰਭਾਵਨਾਹਨ ਕਿ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਜੋੜੀ ਨੂੰ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ। ਬੁਮਰਾਹ ਦਾ ਖੇਡਣਾ ਤੈਅ ਹੈ। ਇਸ ਦੇ ਨਾਲ ਹੀ ਤੀਜੇ ਨੰਬਰ ‘ਤੇ ਗੇਂਦਬਾਜ਼ ਦੇ ਤੌਰ ‘ਤੇ ਹਾਰਦਿਕ ਪਾਂਡਿਆ ਨੂੰ ਮੌਕਾ ਮਿਲ ਸਕਦਾ ਹੈ।



ਇਸ ਤੋਂ ਇਲਾਵਾ ਦੇਖਣਾ ਦਿਲਚਸਪ ਹੋਵੇਗਾ ਕਿ ਕੋਹਲੀ ਅਤੇ ਮੁੱਖ ਕੋਚ ਰਵੀ ਸ਼ਾਸਤਰੀ ਲੈਗ ਸਪਿਨਰ ਯੁਜਵੇਂਦਰ ਚਹਿਲ ਅਤੇ ਚਾਇਨਾਮੈਨ ਕੁਲਦੀਪ ਯਾਦਵ ਦੀ ਜੋੜੀ ਦੇ ਨਾਲ ਆਉਂਦੇ ਹਨ ਜਾਂ ਤਜਰਬੇਕਾਰ ਖਿਡਾਰੀ ਰਵਿੰਦਰ ਜਡੇਜਾ ਨੂੰ ਮੌਕਾ ਦਿੰਦੇ ਹਨ।