Shakib Al Hasan on team preparation: ਸਾਰੀਆਂ ਟੀਮਾਂ 2 ਜੂਨ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਦੀਆਂ ਤਿਆਰੀਆਂ 'ਚ ਰੁੱਝੀਆਂ ਹੋਈਆਂ ਹਨ ਪਰ ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਆਪਣੀ ਟੀਮ ਦੀਆਂ ਤਿਆਰੀਆਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਨੇ ਤਿਆਰੀਆਂ ਨੂੰ ਲੈ ਕੇ ਬੰਗਲਾਦੇਸ਼ ਕ੍ਰਿਕਟ ਬੋਰਡ ਨਾਲ ਵੀ ਗੱਲ ਕੀਤੀ ਹੈ ਜਿਸ ਤੋਂ ਬਾਅਦ ਸ਼ਾਕਿਬ ਸੁਰਖੀਆਂ ਬਟੋਰ ਰਹੇ ਹਨ।


ਦਰਅਸਲ, ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ ਜ਼ਿੰਬਾਬਵੇ ਦੇ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ ਜਿਸ ਕਾਰਨ ਉਸ ਦਾ ਮੰਨਣਾ ਹੈ ਕਿ ਟੀ-20 ਟੂਰਨਾਮੈਂਟ ਤੋਂ ਪਹਿਲਾਂ ਵੱਡੀਆਂ ਟੀਮਾਂ ਨਾਲ ਮੈਚ ਖੇਡੇ ਜਾਣੇ ਚਾਹੀਦੇ ਹਨ ਤਾਂ ਜੋ ਟੀਮ ਇਸ ਵੱਡੇ ਟੂਰਨਾਮੈਂਟ ਲਈ ਪੂਰੀ ਤਰ੍ਹਾਂ ਤਿਆਰ ਹੋਵੇ।


ਸਾਕਿਬ ਨੇ ਤਿਆਰੀਆਂ ਨੂੰ ਲੈ ਕੇ ਮੀਡੀਆ ਨੂੰ ਕੀ ਕਿਹਾ?


ਢਾਕਾ ਵਿੱਚ ਸ਼ਾਕਿਬ ਅਲ ਹਸਨ ਨੇ ਕਿਹਾ, "ਜੇਕਰ ਅਸੀਂ ਜ਼ਿੰਬਾਬਵੇ ਤੇ ਅਮਰੀਕਾ ਦੇ ਖਿਲਾਫ ਆਪਣੇ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ਵ ਕੱਪ ਬਾਰੇ ਸੋਚਦੇ ਹਾਂ ਤਾਂ ਇਹ ਗਲਤ ਹੋਵੇਗਾ। ਵਿਸ਼ਵ ਕੱਪ ਕਿਸੇ ਵੱਖਰੇ ਸਥਾਨ 'ਤੇ ਖੇਡਿਆ ਜਾਵੇਗਾ ਅਤੇ ਅਸੀਂ ਜਿੰਨੇ ਬਿਹਤਰ ਹੋਵਾਂਗਾ, ਓਨਾ ਹੀ ਬਿਹਤਰ ਹੋਵੇਗਾ। ਦਬਾਅ ਨੂੰ ਹੈਂਡਲ ਕਰੋ, ਵਧੀਆ ਪ੍ਰਦਰਸ਼ਨ ਕਰਨ ਦੀ ਤੁਹਾਡੀ ਸੰਭਾਵਨਾ ਵੱਧ ਹੋਵੇਗੀ।"


ਸ਼ਾਕਿਬ ਨੇ ਕਿਹਾ- "ਅਸੀਂ ਨਿਊਜ਼ੀਲੈਂਡ ਅਤੇ ਪਾਕਿਸਤਾਨ ਦੇ ਖਿਲਾਫ ਖੇਡਣ ਤੋਂ ਬਾਅਦ ਆਸਟ੍ਰੇਲੀਆ (2022 ਵਿਚ ਟੀ-20 ਵਿਸ਼ਵ ਕੱਪ) ਗਏ ਸੀ। ਇਸ ਲਈ ਯਕੀਨੀ ਤੌਰ 'ਤੇ ਅਸੀਂ ਬਹੁਤ ਚੰਗੀ ਤਿਆਰੀ ਨਾਲ ਵਿਸ਼ਵ ਕੱਪ ਵਿਚ ਗਏ ਸੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਆਦਰਸ਼ਕ ਤਿਆਰੀ ਨਹੀਂ ਹੈ।."


ਟੀ-20 ਵਿਸ਼ਵ ਕੱਪ 'ਚ ਬੰਗਲਾਦੇਸ਼ ਦਾ ਪਹਿਲਾ ਮੈਚ 7 ਜੂਨ ਨੂੰ ਸ਼੍ਰੀਲੰਕਾ ਨਾਲ ਹੋਵੇਗਾ। ਦੂਜਾ ਮੈਚ 10 ਜੂਨ ਨੂੰ ਦੱਖਣੀ ਅਫਰੀਕਾ ਨਾਲ ਹੈ। ਬੰਗਲਾਦੇਸ਼ ਆਪਣਾ ਤੀਜਾ ਮੈਚ 13 ਜੂਨ ਨੂੰ ਨੀਦਰਲੈਂਡ ਦੇ ਖਿਲਾਫ ਅਤੇ ਚੌਥਾ ਮੈਚ 16 ਜੂਨ ਨੂੰ ਨੇਪਾਲ ਖਿਲਾਫ ਖੇਡੇਗਾ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।