World Laughter Day: ਵਰਲਡ ਲਾਫਟਰ ਡੇਅ ਹਰ ਸਾਲ ਮਈ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਯਾਨੀ 2024 ਵਿੱਚ, ਵਰਲਡ ਲਾਫਟਰ ਡੇਅ 5 ਮਈ ਨੂੰ ਮਨਾਇਆ ਜਾਵੇਗਾ। ਇਹ ਦਿਨ ਲੋਕਾਂ ਨੂੰ ਹਾਸੇ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਹੱਸਣ ਲਈ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਤੁਸੀਂ ਆਪਣੇ ਦੋਸਤਾਂ ਨਾਲ ਹੱਸ ਸਕਦੇ ਹੋ ਅਤੇ ਹਸਾ ਸਕਦੇ ਹੋ। ਜੇਕਰ ਦੇਖਿਆ ਜਾਵੇ ਤਾਂ ਹੱਸਣਾ ਸਾਡੇ ਸਭ ਲਈ ਬਹੁਤ ਹੀ ਅਹਿਮ ਹੋ ਗਿਆ ਕਿਉਂਕਿ ਅੱਜ ਦੀ ਦੌੜ ਭੱਜ ਵਾਲੀ ਲਾਈਫ ਕਰਕੇ ਹਰ ਕੋਈ ਤਣਾਅ ਦੇ ਵਿੱਚੋਂ ਲੰਘਦਾ ਹੈ। ਇਸ ਲਈ ਕਈ ਤਰ੍ਹਾਂ ਦੀ ਸਿਹਤਕ ਬਿਮਾਰੀਆਂ ਹੋ ਜਾਂਦੀਆਂ ਹਨ। ਪਰ ਜੇਕਰ ਅਸੀਂ ਹੱਸਣ ਦੀ ਮਹੱਤਤਾ ਜਾਣ ਲਈ ਤਾਂ ਅਸੀਂ ਖੁਦ ਨੂੰ ਫਿੱਟ ਰੱਖ ਸਕਦੇ ਹਾਂ। ਤਾਂ ਅੱਜ ਜਾਣਦੇ ਹਾਂ ਵਰਲਡ ਲਾਫਟਰ ਡੇਅ (world laughter day) ਬਾਰੇ...

ਇਸ ਦਾ ਇਤਿਹਾਸ ਜਾਣੋਤੁਹਾਨੂੰ ਦੱਸ ਦੇਈਏ ਕਿ ਵਰਲਡ ਲਾਫਟਰ ਡੇਅ ਮਨਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ 1998 ਵਿੱਚ ਹੋਈ ਸੀ। ਇਸ ਦੀ ਸ਼ੁਰੂਆਤ ਭਾਰਤ ਦੇ ਮੁੰਬਈ ਸ਼ਹਿਰ ਦੇ ਲਾਫਟਰ ਕਲੱਬ ਵਿੱਚ ਡਾ: ਮਦਨ ਕਟਾਰੀਆ ਨੇ ਕੀਤੀ ਸੀ। ਇਹ ਦਿਨ ਪਹਿਲੀ ਵਾਰ 11 ਜਨਵਰੀ 1998 ਨੂੰ ਮਨਾਇਆ ਗਿਆ ਸੀ। ਡਾਕਟਰ ਕਟਾਰੀਆ ਹਾਸੇ ਦੇ ਥੈਰੇਪਿਸਟ ਸਨ। ਉਸ ਦੁਆਰਾ ਸ਼ੁਰੂ ਕੀਤਾ ਗਿਆ ਦਿਨ ਹੁਣ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਹੱਸਣ ਅਤੇ ਮਜ਼ਾਕ ਕਰਨ ਨਾਲ ਲੋਕ ਦੁੱਖ ਤੋਂ ਉਭਰਦੇ ਹਨ ਅਤੇ ਤਣਾਅ ਤੋਂ ਦੂਰ ਰਹਿੰਦੇ ਹਨ।

ਹੱਸਣ ਦੇ ਬਹੁਤ ਸਾਰੇ ਫਾਇਦੇ ਹਨਹੱਸਣ ਨਾਲ ਵਿਅਕਤੀ ਨਾ ਸਿਰਫ਼ ਊਰਜਾਵਾਨ ਰਹਿੰਦਾ ਹੈ, ਸਗੋਂ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਹੱਸਣਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਹੈ ਸਗੋਂ ਇਹ ਸਾਡੀ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ। ਹੱਸਣ ਨਾਲ ਮਨੁੱਖੀ ਸਰੀਰ ਵਿੱਚ ਕਈ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲਦੇ ਹਨ, ਇਹ ਤਣਾਅ, ਚਿੰਤਾ ਨੂੰ ਘਟਾਉਂਦਾ ਹੈ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਜਦੋਂ ਵੀ ਤੁਸੀਂ ਹੱਸਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਐਂਡੋਰਫਿਨ ਨਿਕਲਦੇ ਹਨ, ਜਿਸ ਨਾਲ ਤੁਸੀਂ ਅੰਦਰੋਂ ਖੁਸ਼ੀ ਮਹਿਸੂਸ ਕਰਦੇ ਹੋ।

ਇਸ ਦਿਨ ਨੂੰ ਇਸ ਤਰ੍ਹਾਂ ਖਾਸ ਬਣਾਓਇਸ ਦਿਨ ਨੂੰ ਮਨਾਉਣ ਲਈ, ਦੁਨੀਆ ਭਰ ਦੇ ਕਈ ਸ਼ਹਿਰਾਂ ਵਿੱਚ ਹਾਸੇ ਨਾਲ ਸਬੰਧਤ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਲੋਕ ਚੁਟਕਲੇ ਸੁਣਾਉਂਦੇ ਹਨ, ਹਾਸੇ-ਮਜ਼ਾਕ ਵਾਲੀਆਂ ਕਵਿਤਾਵਾਂ ਸੁਣਾਉਂਦੇ ਹਨ ਅਤੇ ਹਾਸੇ ਨਾਲ ਸੰਬੰਧਤ ਕੁਝ ਫਿਲਮਾਂ ਦਿਖਾਉਂਦੇ ਹਨ। ਇਸ ਦਿਨ ਬਹੁਤ ਸਾਰੇ ਲੋਕ ਲਾਫਟਰ ਯੋਗਾ ਅਤੇ ਹੱਸਣ ਦੀ ਕਸਰਤ ਕਰਦੇ ਹਨ। ਹਾਸਾ ਇੱਕ ਕੁਦਰਤੀ ਦਵਾਈ ਹੈ, ਜੋ ਸਾਡੇ ਸਰੀਰ ਵਿੱਚ ਸਕਾਰਾਤਮਕ ਬਦਲਾਅ ਲਿਆਉਂਦੀ ਹੈ। ਤੁਹਾਨੂੰ ਰੋਜ਼ਾਨਾ ਘੱਟੋ-ਘੱਟ 10 ਮਿੰਟ ਹਾਸੇ ਦਾ ਅਭਿਆਸ ਕਰਨਾ ਚਾਹੀਦਾ ਹੈ।