Test Rankings: ਦੱਖਣੀ ਅਫਰੀਕਾ (South Africa) ਦੇ ਖਿਲਾਫ ਟੈਸਟ ਸੀਰੀਜ਼ (Test Series) ਦੇ ਪਹਿਲੇ ਦੋ ਮੈਚਾਂ 'ਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਟੀਮ ਇੰਡੀਆ (Team India) ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ  (Jasprit Bumrah) ਨੇ ਆਈਸੀਸੀ ਦੀ ਟੈਸਟ ਰੈਂਕਿੰਗ (ICC Test Ranking) 'ਚ ਤਿੰਨ ਸਥਾਨਾਂ ਦੀ ਛਾਲ ਮਾਰੀ ਹੈ। ਉਹ 9ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਦੀ ਕੁੱਲ 781 ਰੇਟਿੰਗਾਂ ਹਨ। ਇਸ ਦੇ ਨਾਲ ਹੀ ਸਟਾਰ ਸਪਿਨਰ ਆਰ ਅਸ਼ਵਿਨ 873 ਰੇਟਿੰਗਾਂ ਨਾਲ ਦੂਜੇ ਨੰਬਰ 'ਤੇ ਹੈ। ਟਾਪ 10 'ਚ ਟੀਮ ਇੰਡੀਆ ਦੇ ਇਹ ਦੋ ਗੇਂਦਬਾਜ਼ ਹਨ।



ਇਸ ਦੇ ਨਾਲ ਹੀ ਮੁਹੰਮਦ ਸ਼ਮੀ ਨੂੰ ਵੀ ਦੋ ਸਥਾਨ ਦਾ ਫਾਇਦਾ ਹੋਇਆ ਹੈ ਤੇ ਉਹ 17ਵੇਂ ਸਥਾਨ 'ਤੇ ਆ ਗਏ ਹਨ। ਸ਼ਮੀ ਨੇ ਸੈਂਚੁਰੀਅਨ ਵਿੱਚ ਕੁੱਲ 8 ਵਿਕਟਾਂ ਲਈਆਂ ਸਨ। ਇਸ ਵਿੱਚ ਪਹਿਲੀ ਪਾਰੀ ਵਿੱਚ 5 ਵਿਕਟਾਂ ਵੀ ਸ਼ਾਮਲ ਹਨ। ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਪਹਿਲੇ ਸਥਾਨ 'ਤੇ ਹਨ। ਉਨ੍ਹਾਂ 902 ਰੇਟਿੰਗ ਹੈ।


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ

ਬੱਲੇਬਾਜ਼ਾਂ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਝਟਕਾ ਲੱਗਾ ਹੈ। ਉਹ ਦੋ ਸਥਾਨ ਹੇਠਾਂ 9ਵੇਂ ਸਥਾਨ 'ਤੇ ਆ ਗਏ ਹਨ। ਕੋਹਲੀ ਦੇ ਖਾਤੇ ਵਿੱਚ 747 ਰੇਟਿੰਗ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ 8ਵੇਂ ਸਥਾਨ 'ਤੇ ਹਨ। ਉਨ੍ਹਾਂ ਕੋਲ ਸਥਿਤੀ ਦਾ ਫਾਇਦਾ ਹੈ।

ਆਸਟ੍ਰੇਲੀਆ ਦੇ ਮਾਰਨਸ ਲਾਬੁਸ਼ੇਨ ਪਹਿਲੇ ਸਥਾਨ 'ਤੇ ਹਨ। ਉਨ੍ਹਾਂ ਦੀਆਂ ਕੁੱਲ 915 ਰੇਟਿੰਗਾਂ ਹਨ। ਇੰਗਲੈਂਡ ਦੇ ਕਪਤਾਨ ਜੋ ਰੂਟ 900 ਰੇਟਿੰਗਾਂ ਨਾਲ ਦੂਜੇ ਨੰਬਰ 'ਤੇ ਹਨ, ਜਦਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ 879 ਰੇਟਿੰਗਾਂ ਨਾਲ ਤੀਜੇ ਸਥਾਨ 'ਤੇ ਹਨ।


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


 


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ