Happy Birthday Shoaib Akhtar: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਆਪਣੇ ਕਰੀਅਰ ਦੌਰਾਨ ਕਈ ਦਿੱਗਜ ਖਿਡਾਰੀਆਂ ਦੀਆਂ ਵਿਕਟਾਂ ਲਈਆਂ। ਉਨ੍ਹਾਂ ਨੇ ਕਈ ਅਜਿਹੇ ਰਿਕਾਰਡ ਬਣਾਏ, ਜਿਨ੍ਹਾਂ ਨੂੰ ਤੋੜਨਾ ਕਿਸੇ ਵੀ ਗੇਂਦਬਾਜ਼ ਲਈ ਆਸਾਨ ਨਹੀਂ ਹੋਵੇਗਾ। ਅਖਤਰ ਅੱਜ (13 ਅਗਸਤ, 2022) ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਆਈਸੀਸੀ ਨੇ ਟਵਿਟਰ ਦੇ ਜ਼ਰੀਏ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਆਈਸੀਸੀ ਵੱਲੋਂ ਅਖਤਰ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਉਸ ਦੇ ਬਿਹਤਰੀਨ ਪ੍ਰਦਰਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ।


ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਮੈਚ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਕਈ ਮੈਚ ਖੇਡੇ ਗਏ ਹਨ। ਇਸ ਦੌਰਾਨ ਅਖਤਰ ਕਈ ਵਾਰ ਭਾਰਤੀ ਖਿਡਾਰੀਆਂ ਦੀਆਂ ਵਿਕਟਾਂ ਲੈ ਚੁੱਕੇ ਹਨ। ਅਖਤਰ ਦੇ ਜਨਮਦਿਨ 'ਤੇ ਆਈਸੀਸੀ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਸਚਿਨ ਤੇਂਦੁਲਕਰ ਦੀ ਵਿਕਟ ਵੀ ਸ਼ਾਮਲ ਹੈ। ਅਖਤਰ ਸਚਿਨ ਨੂੰ ਕਈ ਵਾਰ ਆਊਟ ਕਰ ਚੁੱਕੇ ਹਨ। ਵੀਡੀਓ 'ਚ ਸਚਿਨ ਅਖਤਰ ਦੀ ਗੇਂਦ 'ਤੇ ਕੈਚ ਆਊਟ ਹੁੰਦੇ ਨਜ਼ਰ ਆ ਰਹੇ ਹਨ।









ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ 163 ਵਨਡੇ ਮੈਚਾਂ 'ਚ 247 ਵਿਕਟਾਂ ਲਈਆਂ ਹਨ। ਜਦਕਿ ਉਨ੍ਹਾਂ ਨੇ 46 ਟੈਸਟ ਮੈਚਾਂ 'ਚ 178 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਮੈਚਾਂ 'ਚ 19 ਵਿਕਟਾਂ ਲਈਆਂ ਹਨ। ਦਿਲਚਸਪ ਗੱਲ ਇਹ ਹੈ ਕਿ ਅਖਤਰ ਇੰਡੀਅਨ ਪ੍ਰੀਮੀਅਰ ਲੀਗ 'ਚ ਵੀ ਖੇਡ ਚੁੱਕੇ ਹਨ। ਉਸ ਨੇ ਤਿੰਨ ਮੈਚਾਂ 'ਚ 5 ਵਿਕਟਾਂ ਲਈਆਂ ਹਨ। ਅਖਤਰ ਨੇ ਕੋਲਕਾਤਾ ਨਾਈਟ ਰਾਈਡਰਜ਼ ਲਈ ਪਹਿਲਾ ਆਈਪੀਐਲ ਮੈਚ ਖੇਡਿਆ, 4 ਵਿਕਟਾਂ ਲਈਆਂ।