Gippy Grewal Yaar Mera Titliaan Warga: ਗਿੱਪੀ ਗਰੇਵਾਲ ਇੰਨੀਂ ਦਿਨੀਂ ਲਾਈਮ ਲਾਈਟ ਵਿੱਚ ਬਣੇ ਹੋਏ ਹਨ। ਪਿਛਲੇ ਦਿਨੀਂ ਉਹ ਆਪਣੇ ਇੰਟਰਵਿਊ ਕਰਕੇ ਚਰਚਾ `ਚ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਗੀਤ ਮੁਟਿਆਰੇ ਨੀ ਕਰਕੇ ਕਾਫ਼ੀ ਸੁਰਖੀਆਂ ਬਟੋਰੀਆਂ। ਹੁਣ ਗਰੇਵਾਲ ਆਪਣੀ ਆਉਣ ਵਾਲੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਨੂੰ ਲੈਕੇ ਚਰਚਾ `ਚ ਬਣੇ ਹੋਏ ਹਨ। 


`ਯਾਰ ਮੇਰਾ ਤਿਤਲੀਆਂ ਵਰਗਾ` ਦਾ ਟਰੇਲਰ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਹਿਜ਼ 3 ਦਿਨਾਂ `ਚ ਫ਼ਿਲਮ ਦੇ ਟਰੇਲਰ ਨੂੰ 1 ਕਰੋੜ ਤੋਂ ਵੀ ਵੱਧ ਲੋਕਾਂ ਨੇ ਦੇਖ ਲਿਆ ਹੈ। ਇਸ ਟਰੇਲਰ ਨੂੰ ਹੁਣ ਤੱਕ 11 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।


ਦੂਜੇ ਪਾਸੇ, ਗਿੱਪੀ ਗਰੇਵਾਲ ਯਾਰ ਮੇਰਾ ਤਿਤਲੀਆਂ ਵਰਗਾ ਦੇ ਸੈੱਟ ਤੋਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਪਿਆਰ ਦੇ ਰਹੇ ਹਨ। 


ਹਾਲ ਹੀ `ਚ ਗਿੱਪੀ ਗਰੇਵਾਲ ਨੇ ਫ਼ਿਲਮ ਦੇ ਸੈੱਟ ਤੋਂ ਇੱਕ ਪਿਆਰੀ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ਚ ਗਿੱਪੀ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ। ਉਹ ਫ਼ਿਲਮ ਦੀ ਫ਼ੀਮੇਲ ਲੀਡ ਤਨੂ ਗਰੇਵਾਲ ਨਾਲ ਸੀਨ ਫ਼ਿਲਮਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਸੀਨ ਲਈ ਘੱਟੋ-ਘੱਟ 3-4 ਰੀਟੇਕ ਕੀਤੇ। ਇਸ ਵੀਡੀਓ ਨੂੰ ਦੇਖ ਕੇ ਫ਼ੈਨਜ਼ ਆਪਣਾ ਹਾਸਾ ਰੋਕ ਨਹੀਂ ਪਾ ਰਹੇ ਹਨ। 









ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੇ ਪ੍ਰੋਡਕਸ਼ਨ ਹਾਊਸ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਇਹ ਫ਼ਿਲਮ ਬਣਨ ਜਾ ਰਹੀ ਹੈ। ਇਹ ਫ਼ਿਲਮ 2 ਸਤੰਬਰ 2022 ਨੂੰ ਸਿਨਮੇਘਰਾਂ `ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਟਰੇਲਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਦੂਜੇ ਪਾਸੇ ਗਿੱਪੀ ਗਰੇਵਾਲ ਨੇ ਖੁਦ ਪੰਜਾਬੀਆਂ ਨੂੰ ਇਹ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਫ਼ਿਲਮ ਹਸਾ ਹਸਾ ਕੇ ਲੋਕਾਂ ਦੇ ਢਿੱਡਾਂ `ਚ ਪੀੜ ਪੈਦਾ ਕਰੇਗੀ।