ICC World Cup, IND vs PAK: ਕ੍ਰਿਕਟ ਵਿਸ਼ਵ ਕੱਪ 2023 ਦੇ ਕਾਰਜਕ੍ਰਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਆਪਣੇ ਪਹਿਲੇ ਮੈਚ 'ਚ ਆਸਟ੍ਰੇਲੀਆ ਨਾਲ ਭਿੜੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਚ 8 ਅਕਤੂਬਰ ਨੂੰ ਚੇਨਈ 'ਚ ਖੇਡਿਆ ਜਾਵੇਗਾ। ਜਦਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਆਪਣੇ ਆਖਰੀ ਲੀਗ 'ਚ ਇੰਗਲੈਂਡ ਦਾ ਸਾਹਮਣਾ ਕਰੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ ਇਹ ਮੈਚ 29 ਅਕਤੂਬਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈਵੋਲਟੇਜ ਮੈਚ ਖੇਡਿਆ ਜਾਵੇਗਾ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਟੀਮ ਇੰਡੀਆ ਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ
ਭਾਰਤੀ ਟੀਮ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਪਾਕਿਸਤਾਨ ਨਾਲ ਭਿੜੇਗੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਇਸ ਹਾਈ-ਵੋਲਟੇਜ ਮੈਚ ਨੂੰ ਦੇਖਣ ਲਈ 1 ਲੱਖ ਤੋਂ ਜ਼ਿਆਦਾ ਪ੍ਰਸ਼ੰਸਕ ਸਟੇਡੀਅਮ 'ਚ ਪਹੁੰਚ ਸਕਦੇ ਹਨ। ਦੱਸ ਦੇਈਏ ਕਿ ਪਾਕਿਸਤਾਨੀ ਟੀਮ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਨੂੰ ਹਰਾਉਣ ਵਿੱਚ ਨਾਕਾਮ ਰਹੀ ਹੈ। ਭਾਰਤ ਅਤੇ ਪਾਕਿਸਤਾਨ ਵਨਡੇ ਵਿਸ਼ਵ ਕੱਪ 'ਚ 7 ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ ਪਰ ਗੁਆਂਢੀ ਦੇਸ਼ ਨੂੰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗੀ ਹੈ।
ਟੀਮ ਇੰਡੀਆ ਦੇ ਸਾਹਮਣੇ ਪਹਿਲੇ ਮੈਚ 'ਚ ਕੰਗਾਰੂਆਂ ਦੀ ਚੁਣੌਤੀ...
ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 8 ਅਕਤੂਬਰ ਨੂੰ ਆਸਟਰੇਲੀਆ ਖਿਲਾਫ ਮੈਚ ਨਾਲ ਕਰੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਮੈਚ ਚੇਨਈ ਦੇ ਚੇਪੌਕ ਸਟੇਡੀਅਮ 'ਚ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਵਿੱਚ ਅਫਗਾਨਿਸਤਾਨ ਨਾਲ ਭਿੜੇਗੀ।
ਵਿਸ਼ਵ ਕੱਪ 2023 ਵਿੱਚ ਭਾਰਤ ਦੇ ਮੈਚਾਂ ਦਾ ਸ਼ਡਿਊਲ
8 ਅਕਤੂਬਰ - ਭਾਰਤ ਬਨਾਮ ਆਸਟ੍ਰੇਲੀਆ - ਚੇਨਈ
11 ਅਕਤੂਬਰ - ਭਾਰਤ ਬਨਾਮ ਅਫਗਾਨਿਸਤਾਨ - ਦਿੱਲੀ
15 ਅਕਤੂਬਰ - ਭਾਰਤ ਬਨਾਮ ਪਾਕਿਸਤਾਨ - ਅਹਿਮਦਾਬਾਦ
19 ਅਕਤੂਬਰ - ਭਾਰਤ ਬਨਾਮ ਬੰਗਲਾਦੇਸ਼ - ਪੁਣੇ
22 ਅਕਤੂਬਰ - ਭਾਰਤ ਬਨਾਮ ਨਿਊਜ਼ੀਲੈਂਡ - ਧਰਮਸ਼ਾਲਾ
29 ਅਕਤੂਬਰ - ਭਾਰਤ ਬਨਾਮ ਇੰਗਲੈਂਡ - ਲਖਨਊ
ਇਹ ਵੀ ਪੜ੍ਹੋ: 5 ਅਕਤੂਬਰ ਤੋਂ ਹੋਵੇਗਾ ਕ੍ਰਿਕੇਟ ਵਰਲਡ ਕੱਪ ਦਾ ਆਗ਼ਾਜ਼, ਜਾਣੋ ਹਰ ਮੈਚ ਦੀ ਅਪਡੇਟ ਬੱਸ ਇੱਕ ਕਲਿੱਕ ਨਾਲ