Adipurush Among Worst Movies Of Bollywood: ਪ੍ਰਭਾਸ-ਕ੍ਰਿਤੀ ਸੈਨਨ ਸਟਾਰਰ ਫਿਲਮ 'ਆਦਿਪੁਰਸ਼' ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਸੀ। ਹਾਲਾਂਕਿ ਸਿਨੇਮਾਘਰਾਂ 'ਚ ਪਹੁੰਚਣ ਤੋਂ ਬਾਅਦ ਫਿਲਮ ਨੂੰ ਪਹਿਲੇ ਵੀਕੈਂਡ ਤੱਕ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਪਰ ਇਸ ਤੋਂ ਬਾਅਦ ਇਹ ਫਿਲਮ ਅਜਿਹੇ ਵਿਵਾਦਾਂ 'ਚ ਫਸ ਗਈ ਕਿ ਦਰਸ਼ਕਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਵੱਡੇ ਬਜਟ 'ਚ ਬਣੀ ਇਸ ਫਿਲਮ 'ਤੇ ਰਾਮਾਇਣ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਹੈ, ਜਿਸ ਕਾਰਨ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹੇ 'ਚ ਪ੍ਰਭਾਸ ਦੀ ਇਹ ਫਿਲਮ ਸਭ ਤੋਂ ਖਰਾਬ ਫਿਲਮਾਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ। 


ਇਹ ਵੀ ਪੜ੍ਹੋ: 'ਭਾਈ ਦਿਲ ਸੇ ਬੁਰਾ ਲਗਤਾ ਹੈ' ਵੀਡੀਓ ਫੇਮ ਦੇਵਰਾਜ ਪਟੇਲ ਦੀ ਭਿਆਨਕ ਅੇਕਸੀਡੈਂਟ 'ਚ ਮੌਤ, ਤੇਜ਼ ਰਫਤਾਰ ਟਰੱਕ ਨੇ ਮਾਰੀ ਟੱਕਰ


'ਆਦਿਪੁਰਸ਼' ਆਈਐਮਡੀਬੀ ਦੀ ਚੋਟੀ ਦੀਆਂ 10 ਸਭ ਤੋਂ ਖਰਾਬ ਫਿਲਮਾਂ ਦੀ ਸੂਚੀ ਵਿੱਚ ਹੋਈ ਸ਼ਾਮਲ
ਕੁਝ ਸਮਾਂ ਪਹਿਲਾਂ IMDb ਦੁਆਰਾ 50 ਸਭ ਤੋਂ ਖਰਾਬ ਬਾਲੀਵੁੱਡ ਫਿਲਮਾਂ ਦੀ ਸੂਚੀ ਨੂੰ ਅਪਡੇਟ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਓਮ ਰਾਉਤ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਆਦਿਪੁਰਸ਼' ਇਕ ਹਫਤੇ ਦੇ ਅੰਦਰ ਹੀ ਇਸ ਸੂਚੀ 'ਚ ਟਾਪ 10 'ਚ ਪਹੁੰਚ ਗਈ ਹੈ। IMDb ਦੀ ਸਭ ਤੋਂ ਖਰਾਬ ਬਾਲੀਵੁੱਡ ਫਿਲਮਾਂ ਦੀ ਸੂਚੀ ਵਿੱਚ


ਪਹਿਲੇ ਨੰਬਰ 'ਤੇ ਹੈ 'ਰਾਮਗੋਪਾਲ ਵਰਮਾ ਦੀ ਆਗ '
ਕੇਆਰਕੇ ਦੀ ਫਿਲਮ 'ਦੇਸ਼ਦ੍ਰੋਹੀ' ਦੂਜੇ ਨੰਬਰ 'ਤੇ
ਨੰਬਰ 3 'ਤੇ 'ਹਮਸ਼ਕਲਸ'
ਅਜੇ ਦੇਵਗਨ ਸਟਾਰਰ ਫਿਲਮ 'ਹਿੰਮਤਵਾਲਾ' ਚੌਥੇ ਨੰਬਰ 'ਤੇ
ਹਿਮੇਸ਼ ਰੇਸ਼ਮੀਆ ਸਟਾਰਰ ਫਿਲਮ 'ਕਰਜ਼' ਪੰਜਵੇਂ ਸਥਾਨ 'ਤੇ
ਮਲਟੀਸਟਾਰਰ ਫਿਲਮ 'ਜਾਨੀ ਦੁਸ਼ਮਨ' ਇਸ ਸੂਚੀ 'ਚ ਛੇਵੇਂ ਸਥਾਨ 'ਤੇ
ਸੱਤਵੇਂ ਨੰਬਰ 'ਤੇ ਅਭਿਸ਼ੇਕ ਬੱਚਨ ਦੀ ਫਿਲਮ 'ਦ੍ਰੋਣਾ'
ਅਜੇ ਦੇਵਗਨ ਦੀ ਫਿਲਮ 'ਰਾਸਕਲ' ਅੱਠਵੇਂ ਨੰਬਰ 'ਤੇ
ਸਲਮਾਨ ਖਾਨ ਦੀ 'ਰੇਸ 3' ਨੌਵੇਂ ਸਥਾਨ 'ਤੇ ਹੈ।
10 ਵੇਂ ਨੰਬਰ 'ਤੇ 'ਆਦਿਪੁਰਸ਼' ਦਾ ਨਾਮ ਸ਼ਾਮਲ ਹੋ ਗਿਆ ਹੈ


'ਆਦਿਪੁਰਸ਼' ਲਈ 300 ਕਰੋੜ ਦੇ ਕਲੱਬ 'ਚ ਸ਼ਾਮਲ ਹੋਣਾ ਮੁਸ਼ਕਲ
IMDb ਨੇ 'ਆਦਿਪੁਰਸ਼' ਨੂੰ 4.4 ਰੇਟਿੰਗ ਦਿੱਤੀ ਹੈ। ਦੂਜੇ ਪਾਸੇ 600 ਕਰੋੜ ਦੇ ਵੱਡੇ ਬਜਟ ਨਾਲ ਬਣੀ ਫਿਲਮ 'ਆਦਿਪੁਰਸ਼' ਦੀ ਕਮਾਈ 'ਚ ਹਰ ਰੋਜ਼ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਰਿਲੀਜ਼ ਦੇ 11ਵੇਂ ਦਿਨ ਅਤੇ ਦੂਜੇ ਸੋਮਵਾਰ ਨੂੰ ਫਿਲਮ ਦਾ ਕਲੈਕਸ਼ਨ ਸਭ ਤੋਂ ਘੱਟ ਰਿਹਾ ਅਤੇ ਇਸ ਨੇ ਸਿਰਫ 2 ਕਰੋੜ ਦੀ ਕਮਾਈ ਕੀਤੀ। ਬਾਕਸ ਆਫਿਸ 'ਤੇ ਫਿਲਮ ਦੀ ਰਫਤਾਰ ਨੂੰ ਦੇਖਦੇ ਹੋਏ 300 ਕਰੋੜ ਦੇ ਕਲੱਬ 'ਚ ਪਹੁੰਚਣਾ ਕਾਫੀ ਮੁਸ਼ਕਿਲ ਲੱਗ ਰਿਹਾ ਹੈ। ਫਿਲਮ ਦੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਨਿਰਮਾਤਾਵਾਂ ਨੇ ਟਿਕਟਾਂ ਦੀਆਂ ਕੀਮਤਾਂ ਵੀ ਘਟਾ ਦਿੱਤੀਆਂ ਅਤੇ ਵਿਵਾਦਤ ਡਾਇਲਾਗ ਵੀ ਬਦਲ ਦਿੱਤੇ, ਪਰ 'ਆਦਿਪੁਰਸ਼' ਦਾ ਸੰਕਟ ਟਲਿਆ ਨਹੀਂ।


ਇਹ ਵੀ ਪੜ੍ਹੋ: ਗਾਇਕ ਜੱਸੀ ਗਿੱਲ ਪੱਤਰਕਾਰਾਂ 'ਤੇ ਬੁਰੀ ਤਰ੍ਹਾਂ ਭੜਕੇ, ਸੋਸ਼ਲ ਮੀਡੀਆ 'ਤੇ ਵੀਡੀਓ ਹੋ ਰਿਹਾ ਵਾਇਰਲ