ਚੰਡੀਗੜ੍ਹ: ਵਿਸ਼ਾਖਾਪਟਨਮ ਵਿੱਚ ਖੇਡੇ ਜਾ ਰਹੇ ਪਹਿਲੇ ਟੀ-20 ਵਿੱਚ ਭਾਰਤ ਨੇ ਆਸਟ੍ਰੇਲੀਆ ਸਾਹਮਣੇ 127 ਦੌੜਾਂ ਦਾ ਟੀਚਾ ਰੱਖਿਆ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਗਵਾ ਕੇ 126 ਦੌੜਾਂ ਬਣਾਈਆਂ।
ਟੀਮ ਇੰਡੀਆ ਦੀ 127 ਦੌੜਾਂ ਦੀ ਚੁਣੌਤੀ ਸਾ ਸਾਹਮਣਾ ਕਰਨ ਉੱਤਰੀ ਆਸਟ੍ਰੇਲੀਆ ਦੀ ਟੀਮ ਨੇ ਤਿੰਨ ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ 9 ਦੌੜਾਂ ਬਣਾ ਲਈਆਂ ਹਨ। ਕ੍ਰੀਜ਼ ’ਤੇ ਡਾਰਸੀ ਸ਼ਾਰਟ ਤੇ ਗਲੇਨ ਮੈਕਸਵੈਲ ਖੇਡ ਰਹੇ ਹਨ।
ਭਾਰਤ ਵੱਲੋਂ ਕੇਐਲ ਰਾਹੁਲ ਨੇ 50 ਦੌੜਾਂ ਦੀ ਬਿਹਤਰੀਨ ਅਰਧ ਸੈਂਕੜੇ ਦੀ ਪਰੀ ਖੇਡੀ। ਐਮਐਸ ਧੋਨੀ ਨੇ 29 ਦੌੜਾਂ ਬਣਾਈਆਂ ਅਤੇ ਯੁਜਵਿੰਦਰ ਚਹਿਲ ਜ਼ੀਰੋ ’ਤੇ ਹੀ ਆਊਟ ਹੋ ਗਏ। ਵਿਰਾਟ ਕੋਹਲੀ ਨੇ ਕੁਝ ਚੰਗੇ ਸ਼ਾਰਟ ਜ਼ਰੂਰ ਖੇਡੇ, ਪਰ ਉਹ ਵੀ 24 ਦਾ ਸਕੋਰ ਜੋੜ ਕੇ ਆਊਟ ਹੋ ਗਏ।