ਬੰਗਲਾਦੇਸ਼ ਦੀ ਟੀਮ ਨੇ ਇਹ ਮੈਚ 19.3 ਓਵਰਾਂ ‘ਚ ਹੀ ਜਿੱਤ ਲਿਆ। ਇਸ ਦੌਰਾਨ ਟੀਮ ਨੇ ਤਿੰਨ ਵਿਕਟਾਂ ਗਵਾ ਕੇ 154 ਦੌੜਾਂ ਬਣਾਈਆਂ। ਬੰਗਲਾਦੇਸ਼ ਨੇ ਇੱਥੇ ਪਹਿਲੀ ਪਾਰੀ ‘ਚ ਭਾਰਤ ਨੂੰ ਛੇ ਵਿਕਟਾਂ ‘ਤੇ 148 ਦੌੜਾਂ ਮਗਰੋਂ ਰੋਕ ਦਿੱਤਾ ਸੀ। ਦੋਵੇਂ ਟੀਮਾਂ ‘ਚ ਖੇਡਿਆ ਜਾ ਰਿਹਾ ਇਹ ਮੈਚ ਟੀ-20 ਦਾ ਹੁਣ ਤਕ ਦਾ 1000ਵਾਂ ਅੰਤਰਾਸ਼ਟਰੀ ਮੈਚ ਹੈ।
ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਕਪਤਾਨ ਰੋਹਿਤ ਸ਼ਰਮਾ ਨੌਂ ਦੌੜਾਂ ਬਣਾ ਕੇ ਸ਼ੈਫੁਲ ਇਸਲਾਮ ਦੀ ਗੇਂਦ ‘ਤੇ ਆਊਟ ਹੋ ਗਏ। ਰੋਹਿਤ ਨੇ ਪੰਜ ਗੇਂਦਾਂ ‘ਤੇ ਦੋ ਚੌਕੇ ਲਾਏ। ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਦੀ ਸਕੌਰ ਬਣਾਉਣ ਦੀ ਸਪੀਡ ਘੱਟ ਗਈ ਤੇ ਇੱਕ-ਇੱਕ ਕਰ ਟੀਮ ਠਹਿ-ਢੇਰੀ ਹੋ ਗਈ।