ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਪੁਣੇ 'ਚ ਖੇਡਿਆ ਜਾ ਰਿਹਾ ਹੈ। ਇਹ ਮੈਚ ਭਾਰਤ ਦੇ ਆਲਰਾਊਂਡਰ ਕਰੂਨਾਲ ਪਾਂਡਿਆ ਲਈ ਖਾਸ ਹੈ। ਇਹ ਉਸ ਦੇ ਵਨਡੇ ਕਰੀਅਰ ਦਾ ਡੈਬਿਊ ਮੈਚ ਹੈ। ਇਸ ਦੇ ਨਾਲ ਹੀ ਪ੍ਰਸਿੱਧ ਕ੍ਰਿਸ਼ਨਾ ਨੇ ਵੀ ਇਸ ਮੈਚ 'ਚ ਆਪਣੇ ਵਨਡੇ ਕਰੀਅਰ ਦੀ ਸ਼ੁਰੂਆਤ ਕੀਤੀ। ਮੈਚ ਤੋਂ ਪਹਿਲਾਂ ਜਦੋਂ ਛੋਟੇ ਭਰਾ ਹਾਰਦਿਕ ਪਾਂਡਿਆ ਨੇ ਕਰੂਨਾਲ ਨੂੰ ਵਨਡੇ ਕੈਪ ਦਿੱਤੀ ਤਾਂ ਉਹ ਭਾਵੁਕ ਹੋ ਗਿਆ ਅਤੇ ਉਸ ਦੀਆਂ ਅੱਖਾਂ ਭਰ ਆਈਆਂ।


 


ਜਿਵੇਂ ਹੀ ਹਾਰਦਿਕ ਨੇ ਵੱਡੇ ਭਰਾ ਕਰੂਨਾਲ ਨੂੰ ਨੀਲੀ ਕੈਪ ਦਿੱਤੀ, ਉਸ ਨੇ ਅਕਾਸ਼ ਵੱਲ ਵੇਖਿਆ ਅਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗ ਪਏ। ਸ਼ਾਇਦ ਕਰੂਨਾਲ ਨੂੰ ਇਸ ਖਾਸ ਮੌਕੇ 'ਤੇ ਆਪਣੇ ਪਿਤਾ ਦੀ ਯਾਦ ਆਈ ਹੋਵੇਗੀ। ਇਸ ਤਰ੍ਹਾਂ, ਦੋ ਖਿਡਾਰੀਆਂ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਵਨਡੇ ਮੈਚ 'ਚ ਟੀਮ ਇੰਡੀਆ ਲਈ ਆਪਣੇ ਵਨਡੇ ਕਰੀਅਰ ਦੀ ਸ਼ੁਰੂਆਤ ਕੀਤੀ। ਇਹ ਦੋਵੇਂ ਕ੍ਰਿਕਟਰ ਕਰੂਨਾਲ ਪਾਂਡਿਆ ਅਤੇ ਪ੍ਰਸਿੱਧ ਕ੍ਰਿਸ਼ਨ ਹਨ।



ਭਾਰਤ ਨੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਇੰਗਲੈਂਡ ਖਿਲਾਫ ਪਹਿਲੇ ਵਨਡੇ ਮੈਚ 'ਚ ਇੰਗਲੈਂਡ ਖ਼ਿਲਾਫ਼ ਜਿੱਤ ਲਈ 50 ਓਵਰਾਂ 'ਚ 318 ਦੌੜਾਂ ਦਾ ਟੀਚਾ ਰੱਖਿਆ ਹੈ। ਲੋਕੇਸ਼ ਰਾਹੁਲ ਨੇ ਅਜੇਤੂ 62 ਅਤੇ ਆਪਣਾ ਪਹਿਲਾ ਵਨਡੇ ਖੇਡ ਰਹੇ ਕਰੂਨਾਲ ਪਾਂਡਿਆ ਦੀ ਅਜੇਤੂ 58 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ 50 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 317 ਦੌੜਾਂ ਬਣਾਈਆਂ।



205 ਦੌੜਾਂ 'ਤੇ ਪੰਜ ਵਿਕਟਾਂ ਗੁਆਉਣ ਤੋਂ ਬਾਅਦ ਭਾਰਤ ਬਹੁਤ ਮੁਸ਼ਕਲ ਸਥਿਤੀ 'ਚ ਸੀ। ਪਰ ਕੇਐਲ ਰਾਹੁਲ ਅਤੇ ਕਰੂਨਾਲ ਪਾਂਡਿਆ ਵਿਚਕਾਰ ਛੇਵੇਂ ਵਿਕਟ ਲਈ 61 ਗੇਂਦਾਂ 'ਚ 112 ਦੌੜਾਂ ਦੀ ਸਾਂਝੇਦਾਰੀ ਨੇ ਭਾਰਤ ਦਾ ਸਕੋਰ 300 ਤੱਕ ਵਧਾ ਦਿੱਤਾ।



ਕਰੂਨਾਲ ਵਨਡੇ ਇਤਿਹਾਸ ਵਿੱਚ ਡੈਬਿਊ ਮੈਚ ਵਿੱਚ ਸਭ ਤੋਂ ਤੇਜ਼ ਅਰਧ-ਸੈਂਕੜਾ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। 24 ਗੇਂਦਾਂ 'ਤੇ 50 ਦੌੜਾਂ ਪੂਰੀਆਂ ਕਰਨ ਵਾਲੇ ਕਰੂਨਾਲ ਨੇ 31 ਗੇਂਦਾਂ 'ਚ ਸੱਤ ਚੌਕੇ ਅਤੇ ਦੋ ਛੱਕੇ ਮਾਰੇ ਜਦਕਿ ਰਾਹੁਲ ਨੇ 43 ਗੇਂਦਾਂ 'ਚ ਚਾਰ ਚੌਕੇ ਅਤੇ ਚਾਰ ਛੱਕੇ ਮਾਰੇ। ਰਾਹੁਲ 62 ਦੌੜਾਂ ਬਣਾ ਕੇ ਅਜੇਤੂ ਰਿਹਾ।