India vs England 4th T-20: ਭਾਰਤ ਤੇ ਇੰਗਲੈਂਡ ਦੇ ਵਿਚ ਜਾਰੀ ਪੰਜ ਮੈਚਾਂ ਦੀ ਟੀ 20 ਸੀਰੀਜ਼ ਦਾ ਚੌਥਾ ਮੈਚ ਅੱਜ ਸ਼ਾਮ ਸੱਤ ਵਜੇ ਤੋਂ ਮੋਟੇਰਾ ਦੇ ਨਰੇਂਦਰ ਮੋਦੀ ਸਟੇਡੀਅਮ (Narendra Modi Stadium) 'ਚ ਖੇਡਿਆ ਜਾਵੇਗਾ। ਸ਼ਾਮ ਸਾਢੇ ਛੇ ਵਜੇ ਟੌਸ ਹੋਵੇਗੀ। ਅਹਿਮਦਾਬਾਦ 'ਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੇ ਚੱਲਦਿਆਂ ਇਹ ਮੈਚ ਖਾਲੀ ਸਟੇਡੀਅਮ 'ਚ ਖੇਡਿਆ ਜਾਵੇਗਾ।
ਟੀਮ ਇੰਡੀਆ ਪੰਜ ਮੈਚਾਂ ਦੀ ਇਸ ਸੀਰੀਜ਼ 'ਚ ਫਿਲਹਾਲ 1-2 ਨਾਲ ਪਿੱਛੇ ਚੱਲ ਹੀ ਹੈ। ਅਜਿਹੇ 'ਚ ਸੀਰੀਜ਼ 'ਚ ਬਣੇ ਰਹਿਣ ਲਈ ਉਸ ਨੂੰ ਹਰ ਹਾਲ 'ਚ ਇਹ ਮੈਚ ਜਿੱਤਣਾ ਹੋਵੇਗਾ। ਉੱਥੇ ਹੀ ਇੰਗਲੈਂਡ ਦੀਆਂ ਨਜ਼ਰਾਂ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨ 'ਤੇ ਰਹਿਣਗੀਆਂ। ਵਿਰਾਟ ਫੌਜ ਲਈ ਇਸ ਮੈਚ 'ਚ ਸਭ ਤੋਂ ਵੱਡੀ ਚੁਣੌਤੀ ਇੰਗਲੈਂਡ ਦੀ ਤੇਜ਼ ਗੇਂਦਬਾਜ਼ੀ ਨਾਲ ਨਜਿੱਠਣਾ ਹੈ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਦੀ ਖਰਾਬ ਫਾਰਮ ਵੀ ਇਸ ਟੀਮ ਇੰਡੀਆ ਲਈ ਚਿੰਤਾ ਦਾ ਵਿਸ਼ਾ ਹੈ।
ਹਾਰ ਤੋਂ ਬਾਅਦ ਕੋਹਲੀ ਨੇ ਦਿੱਤੇ ਸਨ ਬਦਲਾਅ ਦੇ ਸੰਕੇਤ
ਤੀਜੇ ਟੀ20 'ਚ ਇੰਗਲੈਂਡ ਨੂੰ ਆਸਾਨੀ ਨਾਲ ਹਰਾ ਦਿੱਤਾ ਸੀ। ਇਸ ਹਾਰ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਚੌਥੇ ਟੀ20 'ਚ ਟੀਮ 'ਚ ਬਦਲਾਅ ਦੇ ਸੰਕੇਤ ਦਿੱਤੇ ਸਨ। ਕੋਹਲੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਟੀਮ ਸੰਯੋਜਨ ਬਾਰੇ ਸੋਚਣਾ ਹੋਵੇਗਾ। ਦਰਅਸਲ ਕੋਹਲੀ ਚੌਥੇ ਟੀ20 'ਚ ਛੇ ਗੇਂਦਬਾਜ਼ੀ ਦੇ ਨਾਲ ਮੈਦਾਨ 'ਤੇ ਉੱਤਰਨ ਦੀ ਗੱਲ ਕਰ ਰਹੇ ਸਨ।
ਟੀਮ ਇੰਡੀਆ ਲਈ ਸਪਿਨ ਵਿਭਾਗ ਵੀ ਚਿੰਤਾ ਦਾ ਵਿਸ਼ਾ ਹੈ। ਲੀਡ ਸਪਿਨਰ ਯੁਜਵੇਂਦਰ ਚਹਿਲ ਆਪਣੀ ਲੈਅ ਹਾਸਲ ਨਹੀਂ ਕਰ ਪਾ ਰਹੇ ਹਨ ਤੇ ਤੀਜੇ ਟੀ20 'ਚ ਵੀ ਉਹ ਕਾਫੀ ਮਹਿੰਗੇ ਸਾਬਿਤ ਹੋਏ ਸਨ। ਇੰਗਲਿਸ਼ ਬੱਲੇਬਾਜ਼ ਉਨ੍ਹਾਂ ਖਿਲਾਫ ਆਸਾਨੀ ਨਾਲ ਰਨ ਬਣਾ ਰਹੇ ਸਨ।
ਖਾਲੀ ਸਟੇਡੀਅਮ 'ਚ ਖੇਡਿਆ ਜਾਵੇਗਾ ਮੈਚ
ਅਹਿਮਦਾਬਾਦ 'ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਪੈਰ ਪਸਾਰਨ ਕਾਰਨ ਇਹ ਮੈਚ ਵੀ ਖਾਲੀ ਸਟੇਡੀਅਮ 'ਚ ਹੀ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਤੀਜੇ ਟੀ20 'ਚ ਵੀ ਦਰਸ਼ਕਾਂ ਨੂੰ ਸਟੇਡੀਅਮ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਹਾਲਾਂਕਿ ਸੀਰੀਜ਼ ਦੇ ਪਹਿਲੇ ਦੋ ਟੀ20 'ਚ ਅੱਧੀ ਸਮਰੱਥਾ 'ਚ ਦਰਸ਼ਕਾਂ ਨੂੰ ਸਟੇਡੀਅਮ ਆਉਣ ਦੀ ਇਜਾਜ਼ਤ ਸੀ। ਸ਼ਹਿਰ 'ਚ ਵਧਦੇ ਇਨਫੈਕਸ਼ਨ ਦੇ ਚੱਲਦਿਆਂ ਸੀਰੀਜ਼ ਦਾ ਆਖਰੀ ਤੇ ਪੰਜਵਾਂ ਟੀ20 ਵੀ ਖਾਲੀ ਸਟੇਡੀਅਮ 'ਚ ਖੇਡਿਆ ਜਾਵੇਗਾ।