IND vs NZ: ਨਿਰਾਸ਼ ਫੈਨਜ਼, ਦੁਖੀ ਟੀਮ ਇੰਡੀਆ, ਵੇਖੋ ਖੁਆਬ, ਦਿਲ ਤੇ ਉਮੀਦ ਟੁੱਟਣ ਦੀਆਂ ਤਸਵੀਰਾਂ
ਮੁਕਾਬਲੇ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਨੇ ਕੋਹਲੀ ਨੂੰ ਹੌਸਲਾ ਦਿੱਤਾ।
Download ABP Live App and Watch All Latest Videos
View In Appਕਿਸੇ ਨੂੰ ਯਕੀਨ ਨਹੀਂ ਸੀ ਕਿ 240 ਦੌੜਾਂ ਦਾ ਲਕਸ਼ ਭਾਰਤੀ ਟੀਮ ਲਈ ਇੰਨਾ ਵੱਡਾ ਹੋ ਜਾਏਗਾ। ਅੰਕ ਸੂਚੀ ਵਿੱਚ ਪਹਿਲੇ ਨੰਬਰ 'ਤੇ ਸ਼ੁਮਾਰ ਟੀਮ ਇੰਡੀਆ ਚੌਥੇ ਨੰਬਰ 'ਤੇ ਕਾਬਜ਼ ਨਿਊਜ਼ੀਲੈਂਡ ਤੋਂ ਹਾਰ ਗਈ।
ਹਾਰ ਪਿੱਛੋਂ ਕਪਤਾਨ ਕੋਹਲੀ ਕਾਫੀ ਨਿਰਾਸ਼ ਦਿੱਸਿਆ।
ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦਾ ਕਾਰਨਾਮਾ ਇਤਿਹਾਸ ਵਿੱਚ ਦਰਜ ਹੋ ਗਿਆ ਹੈ।
ਹਾਰ ਦੇ ਬਾਅਦ ਕੋਹਲੀ ਦਾ ਚਿਹਰਾ ਉਸ ਦੇ ਦੁੱਖ ਨੂੰ ਬਿਆਨ ਕਰਨ ਲਈ ਕਾਫੀ ਹੈ।
ਜਦੋਂ ਕੋਹਲੀ ਆਊਟ ਹੋਇਆ, ਸ਼ਾਇਦ ਉਸ ਵੇਲੇ ਹੀ ਭਾਰਤ ਦੀ ਹਾਰ ਦੀ ਭਿਣਕ ਹੋ ਗਈ ਸੀ।
ਇਸ ਮਗਰੋਂ ਦੋ ਦਿੱਗਜਾਂ, ਧੋਨੀ ਤੇ ਹਾਰਦਿਕ ਪਾਂਡਿਆ ਨੇ ਉਹ ਖੇਡ ਦਿਖਾਈ ਜਿਸ ਨਾਲ ਕਰੋੜਾਂ ਭਾਰਤੀ ਫੈਨਜ਼ ਇੱਕ ਵਾਰ ਫਿਰ ਟੀਵੀ ਸਕ੍ਰੀਨ ਅੱਗੇ ਟਿਕ ਗਏ। ਪਰ ਪਾਂਡਿਆ ਦੇ ਆਊਟ ਹੁੰਦਿਆਂ ਹੀ ਇਹ ਉਮੀਦ ਵੀ ਜਲਦੀ ਟੁੱਟ ਗਈ।
ਫੈਨਜ਼ ਦੀਆਂ ਖ਼ੁਸ਼ੀਆਂ ਦੁੱਖਾਂ ਵਿੱਚ ਤਬਦੀਲ ਹੋ ਰਹੀਆਂ ਸੀ।
ਕੁਝ ਫੈਨਜ਼ ਰੋ ਰਹੇ ਸੀ, ਤੇ ਕੁਝ ਨਿਰਾਸ਼ ਹੋ ਰਹੇ ਸੀ।
ਹਰ ਵਿਕਟ ਡਿੱਗਣ ਨਾਲ ਭਾਰਤੀ ਪ੍ਰਸ਼ੰਸਕਾਂ ਦੀਆਂ ਉਮੀਦਾਂ ਟੁੱਟਦੀਆਂ ਜਾ ਰਹੀਆਂ ਸੀ।
ਰਿਸ਼ਭ ਪੰਤ ਕੋਲ ਵਿਸ਼ਵ ਕੱਪ ਵਿੱਚ ਕਿਸਮਤ ਅਜਮਾਉਣ ਦਾ ਸੁਨਰਿਹੀ ਮੌਕਾ ਸੀ ਪਰ ਅਨੁਭਵ ਦੀ ਕਮੀ ਉਸ ਦੀ ਪਾਰੀ ਨੂੰ 32 ਦੌੜਾਂ ਤੋਂ ਅੱਗੇ ਨਹੀਂ ਵਧਾ ਸਕੀ।
10 ਓਵਰਾਂ ਵਿੱਚ 24 ਦੌੜਾਂ ਤੇ ਬੋਰਡ 'ਤੇ ਲੱਗੀਆਂ ਸੀ ਕੇ ਟੀਮ ਇੰਡੀਆ ਦੇ 4 ਬੱਲੇਬਾਜ਼ ਪਵੀਲੀਅਨ ਮੁੜ ਆਏ ਸੀ।
ਟੀਮ ਇੰਡੀਆ ਨੂੰ ਮਿਲਿਆ ਟੀਚਾ ਆਸਾਨ ਲੱਗ ਰਿਹਾ ਸੀ ਪਰ ਕਿਸ ਨੂੰ ਪਤਾ ਸੀ ਕਿ ਟੀਮ ਇੰਡੀਆ ਨੇ ਜੋ ਗੇਂਦਬਾਜ਼ੀ ਪਹਿਲੇ ਦਿਨ ਕੀਤੀ ਸੀ ਉਹ ਪੂਰੀ ਫ਼ਿਲਮ ਦਾ ਸਿਰਫ਼ ਟ੍ਰੇਲਰ ਹੀ ਸੀ। ਫ਼ਿਲਮ ਤਾਂ ਦੂਜੀ ਪਾਰੀ ਵਿੱਚ ਨਿਊਜ਼ੀਲੈਂਡ ਦੇ ਗੇਂਦਬਾਜ਼ ਦਿਖਾਉਣ ਵਾਲੇ ਸੀ।
ਇਸ ਹਾਰ ਨਾਲ ਤਮਾਮ ਪ੍ਰਸ਼ੰਸਕਾਂ ਦੀਆਂ ਉਮੀਦਾਂ, ਖੁਆਬ ਤੇ ਦਿਲ ਇੱਕੋ ਵੇਲੇ ਚਕਨਾਚੂਰ ਹੋ ਗਏ।
ਪਿਛਲੇ ਕਈ ਮਹੀਨਿਆਂ ਤੋਂ ਚਰਚਾ ਸੀ ਕਿ ਟੀਮ ਮਜ਼ਬੂਤ ਹੈ। ਕੋਹਲੀ ਦੇ ਮੋਢਿਆ 'ਤੇ 1983 ਤੇ 2011 ਦਾ ਇਤਿਹਾਸ ਦੁਹਰਾਉਣ ਦੀ ਜ਼ਿੰਮੇਵਾਰੀ ਸੀ ਪਰ ਜਦੋਂ ਮੌਕਾ ਆਇਆ ਤਾਂ ਪੂਰੇ ਵਿਸ਼ਵ ਕੱਪ ਵਿੱਚ ਚੈਂਪੀਅਨ ਵਾਂਗੂ ਬੱਲੇਬਾਜ਼ੀ ਕਰਨ ਵਾਲੀ ਟੀਮ ਸੈਮੀ ਫਾਈਨਲ ਵਿੱਚ ਤਾਸ਼ ਦੇ ਪੱਤਿਆਂ ਵਾਂਗ ਢੇਰ ਹੋ ਗਈ।
2015 ਵਿੱਚ ਜਦੋਂ ਭਾਰਤੀ ਟੀਮ ਆਸਟ੍ਰੇਲੀਆ ਤੋਂ ਸੈਮੀ ਫਾਈਨਲ ਹਾਰ ਕੇ ਬਾਹਰ ਹੋਈ ਸੀ ਤਾਂ ਟੀਮ ਇੰਡੀਆ ਦੇ ਕਰੋੜਾਂ ਫੈਨਜ਼ 2019 ਵਿਸ਼ਵ ਕੱਪ ਦੀ ਉਡੀਕ ਕਰ ਰਹੇ ਸੀ। ਬੀਤੇ 4 ਸਾਲਾਂ ਵਿੱਚ ਟੀਮ ਇੰਡੀਆ ਨੇ ਹਰ ਮੌਕੇ ਸਾਬਿਤ ਕੀਤਾ ਕਿ ਉਹ ਵਿਸ਼ਵ ਜੇਤੂ ਟੀਮ ਬਣਨ ਦੀ ਹੱਕਦਾਰ ਹੈ।
- - - - - - - - - Advertisement - - - - - - - - -