ਭਿਆਨਕ ਰੇਲ ਹਾਦਸੇ 'ਚ 11 ਮੌਤਾਂ, 60 ਤੋਂ ਵੱਧ ਜ਼ਖ਼ਮੀ
ਇਮਰਾਨ ਖ਼ਾਨ ਨੇ ਟਵੀਟ ਕੀਤਾ ਕਿ ਉਨ੍ਹਾਂ ਰੇਲ ਮੰਤਰੀ ਨੂੰ ਰੇਲਵੇ ਦੀ ਦੇ ਬੁਨਿਆਦੀ ਢਾਂਚੇ ਤੇ ਸੇਫਟੀ ਸਟੈਂਡਰਡਜ਼ ਨੂੰ ਯਕੀਨੀ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਹਦਾਇਤ ਕੀਤੀ ਹੈ।
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਘਟਨਾ 'ਤੇ ਅਫ਼ਸੋਸ ਜ਼ਾਹਰ ਕੀਤਾ ਹੈ।
ਰੇਲ ਮੰਤਰੀ ਸ਼ੇਖ ਰਸ਼ੀਦ ਨੇ ਘਟਨਾ 'ਤੇ ਦੁੱਖ ਜਤਾਇਆ ਤੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਮੌਤਾਂ ਦਾ ਅੰਕੜਾ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਘੱਟੋ-ਘੱਟ ਤਿੰਨ ਤੋਂ ਚਾਰ ਜ਼ਖ਼ਮੀਆਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ।
ਸਾਦਿਕਾਬਾਦ ਤੇ ਰਹੀਮ ਯਾਰ ਖ਼ਾਨ ਦੇ ਸਾਰੇ ਹਸਪਤਾਲਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ ਕਿਉਂਕਿ ਵੱਡੀ ਗਿਣਤੀ ਜ਼ਖ਼ਮੀਆਂ ਨੂੰ ਇਨ੍ਹਾਂ ਹਸਪਤਾਲਾਂ ਵਿੱਚ ਲਿਆਂਦਾ ਜਾ ਰਿਹਾ ਹੈ।
ਹਾਦਸਾ ਵਾਪਰਦਿਆਂ ਹੀ ਤੁਰੰਤ ਜ਼ਖ਼ਮੀਆਂ ਤੇ ਲਾਸ਼ਾਂ ਨੂੰ ਬਾਹਰ ਕੱਢਣ ਦੇ ਬਚਾਅ ਕਾਰਜ ਆਰੰਭ ਕੀਤੇ ਗਏ।
ਇਹ ਦੁਰਘਟਨਾ ਸਾਦੀਕਾਬਾਦ ਨੇੜੇ ਵਲਹਾਰ ਰੇਲਵੇ ਟਰੇਨ ਸਟੇਸ਼ਨ 'ਤੇ ਵਾਪਰੀ।
ਇਸ ਘਟਨਾ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਜਦਕਿ 60 ਤੋਂ ਜ਼ਖਮੀ ਹੋ ਗਏ।
ਇਸਲਾਮਾਬਾਦ: ਪਾਕਿਸਤਾਨ ਦੇ ਜ਼ਿਲ੍ਹਾ ਰਹੀਮ ਯਾਰ ਖ਼ਾਨ ਵਿੱਚ ਰੇਲ ਗੱਡੀ ਕੁਇਟਾ-ਬਾਊਂਡ ਅਕਬਰ ਐਕਸਪ੍ਰੈਸ ਦੀ ਇੱਕ ਮਾਲ ਗੱਡੀ ਨਾਲ ਟੱਕਰ ਹੋ ਗਈ।