Election Results 2024
(Source: ECI/ABP News/ABP Majha)
ਕ੍ਰਿਕੇਟ ਦੇ ਜਨੂੰਨ 'ਚ ਭਾਰਤੀ ਨੇ ਇੰਗਲੈਂਡ ਤਕ ਕੀਤਾ ਰੋਡ ਟਰਿੱਪ, ਫਾਈਨਲ 'ਚ ਜਿਤਵਾ ਕੇ ਪਰਤਣ ਦਾ ਸੁਫਨਾ
ਸਿੰਗਾਪੁਰ ਦੇ ਮਾਥੁਰ ਪਰਿਵਾਰ ਦੇ ਮੋਢੀ ਦੇ ਸਭ ਤੋਂ ਬਜ਼ੁਰਗ ਮੈਂਬਰ ਅਖਿਲੇਸ਼ ਮਾਥੁਰ, ਉਨ੍ਹਾਂ ਦੀ ਪਤਨੀ ਅੰਜਨਾ, ਉਨ੍ਹਾਂ ਦੇ ਪੁੱਤਰ ਅਨੁਪਮ ਮਾਥੁਰ ਤੇ ਉਸ ਦੀ ਪਤਨੀ ਅਦਿਤੀ, ਦੋਵਾਂ ਦੇ ਪੁੱਤਰ ਅਵਿਵ (6) ਤੇ ਧੀ ਆਵਿਆ (3) ਇੰਗਲੈਂਡ ਪਹੁੰਚ ਚੁੱਕੇ ਹਨ।
Download ABP Live App and Watch All Latest Videos
View In Appਹੁਣ ਇਸ ਪਰਿਵਾਰ ਨੂੰ ਸੈਮੀਫਆਇਨਲ ਤੇ 14 ਜੁਲਾਈ ਨੂੰ ਹੋਣ ਵਾਲੇ ਫਾਇਨਲ ਦਾ ਇੰਤਜ਼ਾਰ ਹੈ। ਅਨੁਪਮ ਮਾਥੁਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁਫਨਾ ਹੈ ਕਿ ਭਾਰਤੀ ਟੀਮ ਉਨ੍ਹਾਂ ਦੀ ਮੌਜੂਦਗੀ ਵਿੱਚ ਇੱਕ ਵਾਰ ਮੁੜ ਇਤਿਹਾਸ ਵਿਸ਼ਵ ਕੱਪ ਦਾ ਦੁਹਰਾਏ।
ਇੱਥੇ ਉਨ੍ਹਾਂ ਬੀਤੇ ਕੱਲ੍ਹ ਯਾਨੀ ਛੇ ਨੂੰ ਭਾਰਤ ਸ੍ਰੀਲੰਕਾ ਦਾ ਮੈਚ ਵੀ ਦੇਖਿਆ।
ਪਰਿਵਾਰ ਦੇ ਇਸ ਵਿਲੱਖਣ ਰੋਡ ਟੂਰ ਨੂੰ 17 ਮਈ ਨੂੰ ਸਿੰਗਾਪੁਰ 'ਚ ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਹਰੀ ਝੰਡੀ ਦਿਖਾਈ ਸੀ ਅਤੇ ਉਹ 5 ਜੁਲਾਈ ਨੂੰ ਬ੍ਰਿਟੇਨ ਦੇ ਲੀਡਸ ਸ਼ਹਿਰ ਪਹੁੰਚ ਗਏ।
ਮਾਥੁਰ ਪਰਿਵਾਰ ਦੇ ਛੇ ਜੀਆਂ ਨੇ ਟੀਮ ਇੰਡੀਆ ਨੂੰ ਚੀਅਰ ਅੱਪ ਕਰਨ ਲਈ 17 ਦੇਸ਼ਾਂ ਦਾ ਤਕਰੀਬਨ 25,000 ਕਿਲੋਮੀਟਰ ਤਕ ਦਾ ਸਫ਼ਰ 50 ਦਿਨਾਂ 'ਚ ਤੈਅ ਕੀਤਾ।
ਵਿਸ਼ਵ ਕੱਪ ਦੇ ਚੱਲਦਿਆਂ ਕ੍ਰਿਕੇਟ ਪ੍ਰੇਮੀਆਂ ਦਾ ਅਥਾਹ ਪਿਆਰ ਟੀਮ ਦੇ ਖਿਡਾਰੀਆਂ ਪ੍ਰਤੀ ਜ਼ਾਹਰ ਹੁੰਦਾ ਹੈ। ਅਜਿਹੀ ਹੀ ਮਿਸਾਲ ਸਿੰਗਾਪੁਰ ਤੋਂ ਆਈ ਹੈ, ਜਿੱਥੇ ਇੱਕ ਪ੍ਰਵਾਸੀ ਭਾਰਤੀ ਦੇ ਮਨ ਵਿੱਚੋਂ ਭਾਰਤੀ ਟੀਮ ਲਈ ਪਿਆਰ ਵਿੱਸਰਿਆ ਨਹੀਂ ਇਸ ਲਈ ਉਹ ਆਪਣੇ ਪਰਿਵਾਰ ਸਮੇਤ ਕਾਰ ਚਲਾਉਂਦਿਆਂ ਸੜਕੀ ਰਸਤੇ ਰਾਹੀਂ ਇੰਗਲੈਂਡ ਪਹੁੰਚ ਗਿਆ ਹੈ।
- - - - - - - - - Advertisement - - - - - - - - -