India vs Pakistan: ਟੀ-20 ਵਿਸ਼ਵ ਕੱਪ 2022 (T20 World Cup 2022) ਵਿੱਚ ਭਾਰਤ (India) ਨੇ ਪਾਕਿਸਤਾਨ (Pakistan) ਨੂੰ ਮੈਲਬੌਰਨ ਕ੍ਰਿਕਟ ਗਰਾਊਂਡ (Melbourne Cricket Ground) ਵਿੱਚ ਮਾਤ ਦੇ ਦਿੱਤੀ ਹੈ। ਵਿਰਾਟ ਕੋਹਲੀ (Virat Kohli) ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਦੀਵਾਲੀ ਤੋਂ ਪਹਿਲਾਂ ਭਾਰਤੀਆਂ ਨੂੰ ਤੋਹਫ਼ਾ ਦੇ ਦਿੱਤਾ ਹੈ।
ਇਸ ਮੈਚ 'ਚ ਪਾਕਿਸਤਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 159 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਸਕੋਰ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਪਾਕਿਸਤਾਨ ਖਿਲਾਫ ਫਲਾਪ ਸ਼ੋਅ ਜਾਰੀ ਹੈ। ਹਰਿਸ ਰੌਫ ਨੇ ਰੋਹਿਤ ਨੂੰ ਚਾਰ ਦੌੜਾਂ ਦੇ ਨਿੱਜੀ ਸਕੋਰ 'ਤੇ ਪੈਵੇਲੀਅਨ ਦਾ ਰਸਤਾ ਦਿਖਾਇਆ।
ਪਾਕਿਸਤਾਨ ਦੇ ਖਿਲਾਫ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਰੋਹਿਤ ਦਾ ਰਿਕਾਰਡ ਬਹੁਤ ਖਰਾਬ ਰਿਹਾ ਹੈ ਅਤੇ ਇਹ ਜਾਰੀ ਹੈ। ਰੋਹਿਤ ਨੇ ਪਾਕਿਸਤਾਨ ਖਿਲਾਫ ਹੁਣ ਤੱਕ ਖੇਡੇ ਗਏ 11 ਮੈਚਾਂ ਦੀਆਂ 10 ਪਾਰੀਆਂ 'ਚ ਸਿਰਫ 114 ਦੌੜਾਂ ਬਣਾਈਆਂ ਹਨ। ਪਾਕਿਸਤਾਨ ਖਿਲਾਫ ਉਸ ਦੀ ਬੱਲੇਬਾਜ਼ੀ ਔਸਤ 14.25 ਰਹੀ ਹੈ, ਜਦਕਿ ਉਸ ਦਾ ਸਟ੍ਰਾਈਕ ਰੇਟ ਵੀ 120 ਤੋਂ ਘੱਟ ਰਿਹਾ ਹੈ। ਪਾਕਿਸਤਾਨ ਦੇ ਖਿਲਾਫ ਨਾਬਾਦ 30 ਦੌੜਾਂ ਉਸ ਦਾ ਸਭ ਤੋਂ ਵੱਡਾ ਸਕੋਰ ਹੈ ਜੋ ਉਸਨੇ 2007 ਵਿਸ਼ਵ ਕੱਪ ਦੇ ਫਾਈਨਲ ਵਿੱਚ ਬਣਾਇਆ ਸੀ।