India vs Pakistan: ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਬਾਰੇ ਸੁਣ ਕੇ ਕ੍ਰਿਕਟ ਪ੍ਰੇਮੀ ਉਤਸ਼ਾਹ ਨਾਲ ਭਰ ਗਏ ਹਨ। ਹਾਲ ਹੀ ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ 2023 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ। ਹਾਲਾਂਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਇਕਤਰਫਾ ਮੈਚ ਜਿੱਤ ਲਿਆ ਸੀ। ਪਰ ਜੇਕਰ ਅਸੀਂ ਇਹ ਕਹੀਏ ਕਿ 10 ਦਸੰਬਰ ਯਾਨੀ 3 ਦਿਨ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਇੱਕ ਵਾਰ ਫਿਰ ਮੈਦਾਨ 'ਤੇ ਆਹਮੋ-ਸਾਹਮਣੇ ਹੋਣਗੀਆਂ ਤਾਂ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ ਪਰ ਇਹ ਬਿਲਕੁਲ ਸੱਚ ਹੈ। 


ਤੁਹਾਨੂੰ ਦੱਸ ਦੇਈਏ ਕਿ ਪੁਰਸ਼ਾਂ ਦਾ ਅੰਡਰ-19 ਏਸ਼ੀਆ ਕੱਪ ਸ਼ੁੱਕਰਵਾਰ 08 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਐਤਵਾਰ 10 ਦਸੰਬਰ ਨੂੰ ਮੈਚ ਦੇਖਣ ਨੂੰ ਮਿਲੇਗਾ। ਉਦੈ ਸਹਾਰਨ ਟੂਰਨਾਮੈਂਟ ਵਿੱਚ ਭਾਰਤ ਦੀ ਅਗਵਾਈ ਕਰਨਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦੁਬਈ ਦੇ ਆਈਸੀਸੀ ਅਕੈਡਮੀ ਓਵਲ-1 ਵਿੱਚ ਖੇਡਿਆ ਜਾਵੇਗਾ।


8 ਟੀਮਾਂ ਦੇ ਅੰਡਰ-19 ਏਸ਼ੀਆ ਕੱਪ ਵਿੱਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਯੂਏਈ ਅਤੇ ਜਾਪਾਨ ਦੀਆਂ ਟੀਮਾਂ ਸ਼ਾਮਲ ਹਨ। ਇਨ੍ਹਾਂ ਟੀਮਾਂ ਨੂੰ ਦੋ ਗਰੁੱਪ ‘ਏ’ ਅਤੇ ‘ਬੀ’ ਵਿੱਚ ਵੰਡਿਆ ਗਿਆ ਹੈ। ਗਰੁੱਪ ਵਿੱਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ ਅਤੇ ਨੇਪਾਲ ਦੀਆਂ ਟੀਮਾਂ ਸ਼ਾਮਲ ਹਨ। ਜਦੋਂਕਿ ਗਰੁੱਪ ਬੀ ਵਿੱਚ ਬੰਗਲਾਦੇਸ਼, ਸ੍ਰੀਲੰਕਾ, ਯੂਏਈ ਅਤੇ ਜਾਪਾਨ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ। ਭਾਰਤ 8 ਟੀਮਾਂ ਦੇ ਟੂਰਨਾਮੈਂਟ 'ਚ ਆਪਣਾ ਪਹਿਲਾ ਮੈਚ 08 ਦਸੰਬਰ ਨੂੰ ਅਫਗਾਨਿਸਤਾਨ ਖਿਲਾਫ ਖੇਡੇਗਾ। ਟੂਰਨਾਮੈਂਟ ਦੀ ਸ਼ੁਰੂਆਤ ਭਾਰਤ ਅਤੇ ਅਫਗਾਨਿਸਤਾਨ ਦੇ ਮੈਚ ਨਾਲ ਹੋਵੇਗੀ। ਉਥੇ ਹੀ ਪਾਕਿਸਤਾਨ ਦੀ ਟੀਮ ਆਪਣਾ ਪਹਿਲਾ ਮੈਚ 08 ਦਸੰਬਰ ਨੂੰ ਨੇਪਾਲ ਖਿਲਾਫ ਖੇਡੇਗੀ।









ਵਿਸ਼ਵ ਕੱਪ 'ਚ ਭਾਰਤ ਤੋਂ ਇਕਤਰਫਾ ਹਾਰ ਗਈ ਸੀ ਪਾਕਿਸਤਾਨ ਦੀ ਸੀਨੀਅਰ ਟੀਮ 
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 2023 'ਚ ਭਾਰਤ ਅਤੇ ਪਾਕਿਸਤਾਨ ਦੀਆਂ ਸੀਨੀਅਰ ਟੀਮਾਂ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਮੈਚ ਖੇਡਿਆ ਗਿਆ ਸੀ। ਟੀਮ ਇੰਡੀਆ ਨੇ ਬਹੁਤ ਆਰਾਮ ਨਾਲ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ 42.5 ਓਵਰਾਂ 'ਚ 191 ਦੌੜਾਂ 'ਤੇ ਹੀ ਸਿਮਟ ਗਈ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 30.3 ਓਵਰਾਂ ਵਿੱਚ 3 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ।


ਅੰਡਰ-19 ਏਸ਼ੀਆ ਕੱਪ ਲਈ ਭਾਰਤੀ ਟੀਮ
ਉਦੈ ਸਹਾਰਨ (ਕਪਤਾਨ), ਸੌਮੀ ਕੁਮਾਰ ਪਾਂਡੇ (ਉਪ ਕਪਤਾਨ), ਅਰਸ਼ਿਨ ਕੁਲਕਰਨੀ, ਆਦਰਸ਼ ਸਿੰਘ, ਰੁਦਰ ਮਯੂਰ ਪਟੇਲ, ਸਚਿਨ ਦਾਸ, ਪ੍ਰਿਯਾਂਸ਼ੂ ਮੋਲੀਆ, ਮੁਸ਼ੀਰ ਖਾਨ, ਧਨੁਸ਼ ਗੌੜਾ, ਅਵਿਨਾਸ਼ ਰਾਓ (ਵਿਕਟਕੀਪਰ), ਐਮ ਅਭਿਸ਼ੇਕ, ਇਨੇਸ਼ ਮਹਾਜਨ। (ਵਿਕਟਕੀਪਰ), ਆਰਾਧਿਆ ਸ਼ੁਕਲਾ, ਰਾਜ ਲਿੰਬਾਨੀ, ਨਮਨ ਤਿਵਾਰੀ।