5 Indian sweets that can keep your body warm: ਭਾਰਤ ਦੇ ਵਿੱਚ ਇਸ ਸਮੇਂ ਸਰਦ ਰੁੱਤ ਚੱਲ ਰਹੀ ਹੈ। ਜਿਸ ਕਰਕੇ ਇਸ ਮੌਸਮ 'ਚ ਅਜਿਹਾ ਭੋਜਨ ਖਾਣਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ। ਅਜਿਹਾ ਕਰਨ ਨਾਲ ਨਾ ਸਿਰਫ਼ ਸਿਹਤ ਬਰਕਰਾਰ ਰਹਿੰਦੀ ਹੈ ਬਲਕਿ ਦਿਲ ਦੀ ਬਿਮਾਰੀ ਤੋਂ ਪੀੜਤ ਮਰੀਜ਼ ਨੂੰ ਵੀ ਰਾਹਤ ਮਿਲਦੀ ਹੈ । ਸਰਦੀ ਦੇ ਮੌਸਮ ਵਿਚ ਸੂਪ, ਸੁੱਕੇ ਮੇਵੇ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ, ਨਾਲ ਹੀ ਜੇਕਰ ਤੁਹਾਨੂੰ ਮਠਿਆਈਆਂ ਪਸੰਦ ਹਨ ਤਾਂ ਤੁਸੀਂ ਸਰਦੀਆਂ 'ਚ ਕਈ ਮਿਠਾਈਆਂ ਬਣਾ ਸਕਦੇ ਹੋ ਜੋ ਸਵਾਦ ਦੇ ਨਾਲ-ਨਾਲ ਸਿਹਤਮੰਦ ਵੀ ਹੋਣਗੀਆਂ। ਤਾਂ ਆਓ ਜਾਣਦੇ ਹਾਂ ਅਜਿਹੀਆਂ ਪੰਜ ਮਿਠਾਈਆਂ ਬਾਰੇ ਜਿਨ੍ਹਾਂ ਨੂੰ ਤੁਸੀਂ ਸਰਦੀਆਂ 'ਚ ਬਿਨਾਂ ਕਿਸੇ ਝਿਜਕ ਦੇ ਖਾ ਸਕਦੇ ਹੋ। ਇਨ੍ਹਾਂ ਦਾ ਫਾਇਦਾ ਇਹ ਵੀ ਹੀ ਕਿ ਇਹ ਲੰਬੇ ਸਮੇਂ ਤੱਕ ਖਰਾਬ ਵੀ ਨਹੀਂ ਹੁੰਦੀਆਂ ਹਨ। 



ਗਾਜਰ ਦੇ ਲੱਡੂ


ਸਰਦੀਆਂ ਵਿੱਚ ਪੰਜਾਬ ਦੇ ਹਰ ਘਰ ਵਿੱਚ ਗਾਜਰ ਦਾ ਹਲਵਾ ਲਗਭਗ ਜ਼ਰੂਰ ਬਣਦਾ ਹੈ। ਇਹ ਹਰ ਕਿਸੇ ਦਾ ਸਭ ਤੋਂ ਪਸੰਦੀਦਾ ਮਿੱਠਾ ਹੈ, ਜਿਸ ਨੂੰ ਸਰਦੀਆਂ ਦੇ ਵਿੱਚ ਖੂਬ ਖਾਇਆ ਜਾਂਦਾ ਹੈ। ਇਸ ਲਈ ਇਸ ਵਾਰ ਤੁਸੀਂ ਹਲਵੇ ਦੀ ਬਜਾਏ ਛੋਟੇ-ਛੋਟੇ ਗਾਜਰ ਦੇ ਲੱਡੂ ਬਣਾ ਸਕਦੇ ਹੋ।


ਮੂੰਗਫਲੀ ਦੀ ਗੱਚਕ


ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੂੰ ਗੁੜ ਅਤੇ ਮੂੰਗਫਲੀ ਦੀ ਗੱਚਕ ਪਸੰਦ ਨਾ ਹੋਵੇ। ਸਰਦੀਆਂ ਦੇ ਮੌਸਮ 'ਚ ਗੁੜ ਖਾਣ ਨਾਲ ਨਾ ਸਿਰਫ ਸਰੀਰ ਗਰਮ ਰਹਿੰਦਾ ਹੈ ਸਗੋਂ ਮੈਟਾਬਾਲਿਕ ਸਿਸਟਮ ਵੀ ਠੀਕ ਰਹਿੰਦਾ ਹੈ। ਇਹ ਮਿੱਠਾ ਮਕਰ ਸੰਕ੍ਰਾਂਤੀ ਅਤੇ ਲੋਹੜੀ ਦੌਰਾਨ ਖਾਧਾ ਜਾਂਦਾ ਹੈ। ਜੇ ਤੁਸੀਂ ਬਾਜ਼ਾਰਾਂ ਵਿੱਚ ਦੇਖੋਗੇ ਤਾਂ ਤੁਹਾਨੂੰ ਇਹ ਅੱਜ ਕੱਲ੍ਹ ਆਮ ਨਜ਼ਰ ਆ ਜਾਵੇਗੀ।


ਤਿਲ ਦੇ ਲੱਡੂ


ਮਕਰ ਸੰਕ੍ਰਾਂਤੀ ਅਤੇ ਲੋਹੜੀ ਦੇ ਦੌਰਾਨ, ਤਿਲ ਦੇ ਲੱਡੂ ਬਣਾਏ ਜਾਂਦੇ ਹਨ ਅਤੇ ਭਰਪੂਰ ਮਾਤਰਾ ਵਿੱਚ ਖਾਏ ਜਾਂਦੇ ਹਨ। ਸਰਦੀਆਂ ਦੇ ਮੌਸਮ 'ਚ ਤਿਲ ਨਾ ਸਿਰਫ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ ਸਗੋਂ ਗਰਮ ਵੀ ਰੱਖਦੇ ਹਨ।


ਸੁੰਢ ਅਤੇ ਮੇਥੀ ਦੇ ਲੱਡੂ


ਸੁੰਢ ਅਤੇ ਮੇਥੀ ਦੇ ਲੱਡੂ ਇੱਕ ਪਰੰਪਰਾਗਤ ਮਿੱਠਾ ਹੈ ਪਰ ਇਸਨੂੰ ਦਵਾਈ ਦੇ ਰੂਪ ਵਿੱਚ ਵੀ ਸੇਵਨ ਕੀਤਾ ਜਾ ਸਕਦਾ ਹੈ। ਸਰਦੀਆਂ ਦੇ ਮੌਸਮ ਵਿੱਚ ਗਰਭਵਤੀ ਔਰਤਾਂ ਲਈ ਇਹ ਲੱਡੂ ਬਹੁਤ ਫਾਇਦੇਮੰਦ ਹੁੰਦੇ ਹਨ।


ਗਾਜਰ ਦਾ ਹਲਵਾ


ਗਾਜਰ ਦਾ ਹਲਵਾ ਜੋ ਕਿ ਲਾਲ-ਸੰਤਰੀ ਗਾਜਰਾਂ ਤੋਂ ਤਿਆਰ ਕੀਤਾ ਜਾਂਦਾ ਹੈ। ਜਿਸ ਵਿੱਚ ਤਿੰਨੋਂ ਵਿਟਾਮਿਨ ਏ, ਬੀ ਅਤੇ ਕੇ ਹੁੰਦੇ ਹਨ। ਗਾਜਰ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ। ਜਿਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਗਾਜਰ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੀ ਵਧਦੀ ਹੈ। ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਤੋਂ ਇਲਾਵਾ, ਇਹ ਦਿਲ ਲਈ ਚੰਗਾ ਹੈ। ਗਾਜਰ ਬੀਟਾ-ਕੈਰੋਟੀਨ, ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਗਾਜਰ ਖਾਣ ਨਾਲ ਕੈਂਸਰ ਦਾ ਖਤਰਾ ਵੀ ਦੂਰ ਰਹਿੰਦਾ ਹੈ।