Team India Playing 11 Against Pakistan: 2023 ਏਸ਼ੀਆ ਕੱਪ ਸ਼ੁਰੂ ਹੋ ਗਿਆ ਹੈ। ਹਾਲਾਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਦੋਵੇਂ ਟੀਮਾਂ 2 ਸਤੰਬਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਹੁਣ ਤੁਹਾਨੂੰ ਦੱਸਦੇ ਹਾਂ ਕਿ ਪਾਕਿਸਤਾਨ ਖਿਲਾਫ ਮੈਚ 'ਚ ਟੀਮ ਇੰਡੀਆ ਦਾ ਪਲੇਇੰਗ ਇਲੈਵਨ ਕਿਹੋ ਜਿਹਾ ਹੋ ਸਕਦਾ ਹੈ।


ਕੇਐਲ ਰਾਹੁਲ ਪਹਿਲੇ ਦੋ ਮੈਚਾਂ ਤੋਂ ਬਾਹਰ


IPL 2023 ਦੌਰਾਨ ਜ਼ਖਮੀ ਹੋਏ ਕੇਐੱਲ ਰਾਹੁਲ ਲੰਬੇ ਸਮੇਂ ਤੋਂ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਉਹ ਪਾਕਿਸਤਾਨ ਦੇ ਖਿਲਾਫ ਮੈਚ 'ਚ ਨਹੀਂ ਖੇਡਣਗੇ। ਕੇਐਲ ਰਾਹੁਲ ਏਸ਼ੀਆ ਕੱਪ ਦੇ ਪਹਿਲੇ ਦੋ ਮੈਚਾਂ ਤੋਂ ਬਾਹਰ ਹਨ। ਅਜਿਹੇ 'ਚ ਸਾਫ ਹੈ ਕਿ ਈਸ਼ਾਨ ਕਿਸ਼ਨ ਪਾਕਿਸਤਾਨ ਖਿਲਾਫ ਮੈਚ 'ਚ ਵਿਕਟਕੀਪਿੰਗ ਕਰਨਗੇ। ਹਾਲਾਂਕਿ, ਇਹ ਦੇਖਣਾ ਬਾਕੀ ਹੈ ਕਿ ਉਹ ਕਿਸ ਪੋਜਿਸ਼ਨ 'ਤੇ ਖੇਡਣਗੇ।



ਕੀ ਵਿਰਾਟ ਕੋਹਲੀ ਚੌਥੇ ਨੰਬਰ 'ਤੇ ਖੇਡਣਗੇ?


ਈਸ਼ਾਨ ਕਿਸ਼ਨ ਨੇ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ 'ਚ ਲਗਾਤਾਰ ਤਿੰਨ ਅਰਧ ਸੈਂਕੜੇ ਲਗਾਏ ਸਨ। ਹਾਲਾਂਕਿ ਈਸ਼ਾਨ ਨੇ ਉਸ ਸੀਰੀਜ਼ 'ਚ ਓਪਨਿੰਗ ਕੀਤੀ ਸੀ। ਉਹ ਸ਼ਾਨਦਾਰ ਫਾਮ ਵਿੱਚ ਹੈ। ਅਜਿਹੇ 'ਚ ਹੁਣ ਇਹ ਦੇਖਣਾ ਹੋਵੇਗਾ ਕਿ ਈਸ਼ਾਨ ਕਿਸ਼ਨ ਇਕ ਵਾਰ ਫਿਰ ਓਪਨਿੰਗ ਕਰਨਗੇ ਜਾਂ ਨਹੀਂ। ਇਸ ਤੋਂ ਇਲਾਵਾ ਵਿਰਾਟ ਕੋਹਲੀ ਤੀਜੇ ਜਾਂ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨਗੇ।


ਭਾਰਤ ਦੋ ਸਪਿਨਰਾਂ ਅਤੇ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ 'ਤੇ ਉਤਰ ਸਕਦਾ 


ਭਾਰਤ ਦੀ ਪਲੇਇੰਗ ਇਲੈਵਨ ਦੀ ਗੱਲ ਕਰੀਏ ਤਾਂ ਟੀਮ ਵਿੱਚ ਦੋ ਸਪਿਨਰ ਅਤੇ ਤਿੰਨ ਤੇਜ਼ ਗੇਂਦਬਾਜ਼ ਸ਼ਾਮਲ ਹੋ ਸਕਦੇ ਹਨ। ਤੇਜ਼ ਗੇਂਦਬਾਜ਼ੀ  ਵਿੱਚ ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਐਕਸ਼ਨ ਵਿੱਚ ਨਜ਼ਰ ਆ ਸਕਦੇ ਹਨ। ਜਦਕਿ ਸਪਿਨ ਵਿਭਾਗ ਦੀ ਜ਼ਿੰਮੇਵਾਰੀ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਦੇ ਮੋਢਿਆਂ 'ਤੇ ਆ ਸਕਦੀ ਹੈ।


ਇਹ 4 ਖਿਡਾਰੀ ਪਹਿਲੀ ਵਾਰ ਪਾਕਿਸਤਾਨ ਖਿਲਾਫ ਖੇਡਣਗੇ


ਟੀਮ ਇੰਡੀਆ ਦੇ ਕਈ ਅਜਿਹੇ ਕ੍ਰਿਕਟਰ ਹਨ, ਜੋ ਪਹਿਲੀ ਵਾਰ ਪਾਕਿਸਤਾਨ ਖਿਲਾਫ ਵਨਡੇਅ ਮੈਚ ਖੇਡਣਗੇ। ਇਸ ਵਿੱਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ, ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ, ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਸ਼ਾਮਲ ਹਨ। ਇਹ ਤੈਅ ਹੈ ਕਿ ਇਹ ਸਾਰੇ ਪਲੇਇੰਗ ਇਲੈਵਨ 'ਚ ਹੋਣਗੇ। ਹਾਲਾਂਕਿ ਜੇਕਰ ਤਿਲਕ ਵਰਮਾ ਅਤੇ ਸੂਰਿਆਕੁਮਾਰ ਯਾਦਵ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲਦੀ ਹੈ ਤਾਂ ਉਹ ਵੀ ਪਹਿਲੀ ਵਾਰ ਪਾਕਿਸਤਾਨ ਖਿਲਾਫ ਖੇਡਣਗੇ।


ਪਾਕਿਸਤਾਨ ਦੇ ਖਿਲਾਫ ਭਾਰਤ ਦੇ ਸੰਭਾਵਿਤ ਪਲੇਇੰਗ ਇਲੈਵਨ - ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ।