ਕੋਲਕਾਤਾ: ਭਾਰਤ ਤੇ ਸ਼੍ਰੀਲੰਕਾ ਦਰਮਿਆਨ ਖੇਡੇ ਜਾ ਰਹੇ ਪਹਿਲੈ ਟੈਸਟ ਮੈਚ ਦੇ ਤੀਜੇ ਦਿਨ ਵੀ ਪੂਰਾ ਖੇਡ ਨਹੀਂ ਹੋ ਸਕਿਆ। ਖਰਾਬ ਰੌਸ਼ਨੀ ਦੀ ਵਜ੍ਹਾ ਨਾਲ ਮੈਚ ਸਮੇਂ ਤੋਂ ਪਹਿਲਾਂ ਖ਼ਤਮ ਹੋ ਗਿਆ। ਤੀਜੇ ਦਿਨ ਦੀ ਸਮਾਪਤੀ 'ਤੇ 4 ਵਿਕਟਾਂ ਗਵਾ ਕੇ 165 ਦੋੜਾਂ ਬਣਾ ਲਈਆਂ ਹਨ। ਦਿਨ ਦੇ ਖੇਡ ਖਤਮ ਹੋਣ ਤੱਕ ਮਹਿਮਾਨ ਟੀਮ ਨੇ ਮੁਕਾਬਲੇ 'ਤੇ ਆਪਣੀ ਪਕੜ ਬਣਾ ਲਈ ਹੈ ਤੇ ਪਹਿਲੀ ਪਾਰੀ 'ਚ ਭਾਰਤ ਵੱਲੋਂ ਬਣਾਏ 172 ਦੌੜਾਂ ਦੇ ਸਕੋਰ ਤੋਂ ਮਹਿਜ਼ 7 ਦੌੜਾਂ ਪਿੱਛੇ ਹੈ। ਦਿਨ ਦਾ ਖੇਡ ਖ਼ਤਮ ਹੋਣ ਤੱਕ ਦਿਨੇਸ਼ ਚਾਂਦੀਮਲ 13 ਤੇ ਨਿਰੋਸ਼ਨ ਡਿਕਵੇਲਾ 14 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਹਨ।

ਇਸ ਤੋਂ ਪਹਿਲਾਂ ਭਾਰਤ ਨੇ 5 ਵਿਕਟਾਂ ਦੇ ਨੁਕਸਾਨ 'ਤੇ 74 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਕੁੱਲ 172 ਦੌੜਾਂ ਹੀ ਬਣਾ ਕੇ ਸਿਮਟ ਗਈ। ਜਿਸ 'ਚ ਚੇਤੇਸ਼ਵਰ ਪੁਜਾਰਾ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ। ਇਸ ਤੋਂ ਬਿਨ੍ਹਾਂ ਸਾਹਾ ਨੇ 29,ਰਵਿੰਦਰ ਜਡੇਜਾ 22, ਭੂਵਨੇਸ਼ਵਰ ਕੁਮਾਰ 13, ਮਹੁੰਮਦ ਸ਼ਮੀ ਵੱਲੋਂ ਬਣਾਈਆਂ 24 ਦੌੜਾਂ ਦੀ ਬਦੌਲਤ ਭਾਰਤ ਸਨਮਾਨ ਜਨਕ ਸਕੋਰ 'ਤੇ ਪਹੁੰਚ ਸਕੀ।