IND vs WI: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦੇ ਸਾਰੇ ਮੈਚ 6 ਫਰਵਰੀ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਜਾ ਰਹੇ ਹਨ। ਜੇਕਰ ਇਸ ਮੈਦਾਨ 'ਤੇ ਟੀਮ ਇੰਡੀਆ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਇਹ ਚੰਗਾ ਰਿਹਾ ਹੈ। ਇੱਥੇ ਉਸ ਨੇ ਹੁਣ ਤੱਕ 15 ਮੈਚ ਖੇਡੇ ਹਨ ਤੇ ਇਸ ਦੌਰਾਨ 7 ਮੈਚ ਜਿੱਤੇ ਹਨ। ਹਾਲਾਂਕਿ ਇਸ ਮੈਦਾਨ 'ਤੇ ਵੈਸਟਇੰਡੀਜ਼ ਨਾਲ ਖੇਡੇ ਗਏ ਮੈਚਾਂ 'ਚ ਭਾਰਤ ਦਾ ਰਿਕਾਰਡ ਚੰਗਾ ਨਹੀਂ ਰਿਹਾ।
ਅਹਿਮਦਾਬਾਦ 'ਚ ਟੀਮ ਇੰਡੀਆ ਤੇ ਵੈਸਟਇੰਡੀਜ਼ ਵਿਚਾਲੇ 5 ਵਨਡੇ ਮੈਚ ਖੇਡੇ ਗਏ ਹਨ। ਇਸ ਦੌਰਾਨ ਭਾਰਤ ਨੇ ਸਿਰਫ਼ ਇੱਕ ਮੈਚ ਜਿੱਤਿਆ ਹੈ ਜਦਕਿ 4 ਮੈਚ ਵੈਸਟਇੰਡੀਜ਼ ਨੇ ਜਿੱਤੇ ਹਨ। ਦੋਵੇਂ ਟੀਮਾਂ ਵਿਚਾਲੇ ਆਖਰੀ ਵਨਡੇ ਦਸੰਬਰ 2011 'ਚ ਇੱਥੇ ਖੇਡਿਆ ਗਿਆ ਸੀ। ਵੈਸਟਇੰਡੀਜ਼ ਨੇ ਇਸ ਨੂੰ 16 ਦੌੜਾਂ ਨਾਲ ਜਿੱਤ ਲਿਆ ਸੀ ਜਦਕਿ ਭਾਰਤ ਨੇ ਇੱਥੇ ਆਖਰੀ ਵਨਡੇ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਨਵੰਬਰ 2014 ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।
ਅਹਿਮਦਾਬਾਦ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਟੀਮ ਇੰਡੀਆ ਦਾ ਰਿਕਾਰਡ ਭਲੇ ਹੀ ਚੰਗਾ ਨਾ ਰਿਹਾ ਹੋਵੇ, ਪਰ ਕੁੱਲ ਮਿਲਾ ਕੇ ਰਿਕਾਰਡ ਤਸੱਲੀਬਖ਼ਸ਼ ਕਿਹਾ ਜਾ ਸਕਦਾ ਹੈ। ਭਾਰਤ ਨੇ ਇੱਥੇ ਖੇਡੇ ਗਏ 15 ਵਨਡੇ ਮੈਚਾਂ ਵਿੱਚੋਂ 7 ਵਿੱਚ ਜਿੱਤ ਦਰਜ ਕੀਤੀ ਹੈ। ਉਸ ਨੇ ਇਸ ਮੈਦਾਨ 'ਤੇ ਸ਼੍ਰੀਲੰਕਾ ਤੇ ਆਸਟ੍ਰੇਲੀਆ ਵਰਗੀਆਂ ਮਹਾਨ ਟੀਮਾਂ ਨੂੰ ਹਰਾਇਆ ਹੈ।
ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨਡੇ ਮੈਚ ਇਕ ਵਾਰ ਫਿਰ ਅਹਿਮਦਾਬਾਦ 'ਚ ਖੇਡਿਆ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਵਨਡੇ ਸੀਰੀਜ਼ ਦੇ ਤਿੰਨੇ ਮੈਚ ਇਸੇ ਮੈਦਾਨ 'ਤੇ ਹੋਣਗੇ। ਸੀਰੀਜ਼ ਦਾ ਪਹਿਲਾ ਮੈਚ 6 ਫਰਵਰੀ, ਦੂਜਾ ਮੈਚ 9 ਤੇ ਤੀਜਾ ਮੈਚ 11 ਫਰਵਰੀ ਨੂੰ ਖੇਡਿਆ ਜਾਵੇਗਾ। ਇਸ ਸੀਰੀਜ਼ 'ਚ ਭਾਰਤ ਦੀ ਕਪਤਾਨੀ ਰੋਹਿਤ ਸ਼ਰਮਾ ਕਰਨਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904