Reserve Bank of India: ਰਿਜ਼ਰਵ ਬੈਂਕ ਵੱਲੋਂ ਗਾਹਕਾਂ ਨੂੰ ਪੂਰੇ 4 ਕਰੋੜ 62 ਲੱਖ ਰੁਪਏ ਦਿੱਤੇ ਜਾ ਰਹੇ ਹਨ। 12500 ਰੁਪਏ ਦਾ ਭੁਗਤਾਨ ਕਰੋ ਤੇ ਇਸ ਦੇ ਬਦਲੇ ਤੁਹਾਡੇ ਖਾਤੇ ਵਿੱਚ 4 ਕਰੋੜ 62 ਲੱਖ ਰੁਪਏ ਆ ਜਾਣਗੇ। ਜੇਕਰ ਤੁਹਾਨੂੰ ਵੀ ਅਜਿਹਾ ਦਾਅਵਾ ਕਰਨ ਵਾਲੀ ਕੋਈ ਮੇਲ ਮਿਲੀ ਹੈ, ਤਾਂ ਜਾਣੋ ਇਹ ਸੱਚ ਹੈ ਜਾਂ ਫਰਜ਼ੀ-  



ਵੇਰਵੇ ਸਾਂਝੇ ਨਾ ਕਰੋ
ਇਨ੍ਹੀਂ ਦਿਨੀਂ ਅਜਿਹੇ ਮੈਸੇਜ ਤੇ ਮੇਲ ਸੋਸ਼ਲ ਮੀਡੀਆ ਸਮੇਤ ਕਈ ਪਲੇਟਫਾਰਮਾਂ 'ਤੇ ਵਾਇਰਲ ਹੋ ਰਹੇ ਹਨ। ਬਦਲੇ ਵਿੱਚ, ਤੁਹਾਨੂੰ ਤੁਹਾਡੇ ਨਿੱਜੀ ਵੇਰਵਿਆਂ ਲਈ ਕਿਹਾ ਜਾਂਦਾ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਮੇਲ ਮਿਲੀ ਹੈ, ਤਾਂ ਸਾਵਧਾਨ ਹੋ ਜਾਓ।

PIB ਨੇ ਟਵੀਟ ਕੀਤਾ
PIB Fact Check ਇੰਡੀਆ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਪੀਆਈਬੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਇਹ ਮੇਲ ਪੂਰੀ ਤਰ੍ਹਾਂ ਫਰਜ਼ੀ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਮੇਲ ਮਿਲਦੀ ਹੈ ਤੇ ਤੁਹਾਡੇ ਤੋਂ ਨਿੱਜੀ ਵੇਰਵੇ ਮੰਗੇ ਜਾਂਦੇ ਹਨ, ਤਾਂ ਇਸ ਨੂੰ ਕਦੇ ਵੀ ਸਾਂਝਾ ਨਾ ਕਰੋ। RBI ਕਦੇ ਵੀ ਕਿਸੇ ਦੀ ਨਿੱਜੀ ਜਾਣਕਾਰੀ ਨਹੀਂ ਮੰਗਦਾ।






 


ਸਿਰਫ਼ 12500 ਰੁਪਏ ਦੇਣੇ ਪੈਣਗੇ

ਪੀਆਈਬੀ ਨੇ ਟਵੀਟ ਵਿੱਚ ਕਿਹਾ ਕਿ ਮੇਲ ਵਿੱਚ ਲਿਖਿਆ ਹੈ ਕਿ ਆਰਬੀਆਈ ਨੂੰ 12500 ਰੁਪਏ ਦਾ ਭੁਗਤਾਨ ਕਰੋ ਅਤੇ ਤੁਹਾਡੇ ਖਾਤੇ ਵਿੱਚ 4 ਕਰੋੜ 62 ਲੱਖ ਰੁਪਏ ਆ ਜਾਣਗੇ। ਜੇਕਰ ਅਜਿਹਾ ਦਾਅਵਾ ਕਰਨ ਵਾਲੀ ਕੋਈ ਮੇਲ ਤੁਹਾਡੇ ਕੋਲ ਆਈ ਹੈ ਜਾਂ ਆਵੇ, ਤਾਂ ਇਸਦੀਆਂ ਗੱਲਾਂ ਵਿੱਚ ਨਾ ਆਉ।  

ਆਰਬੀਆਈ ਕਿਸੇ ਵਿਅਕਤੀ ਦਾ ਖਾਤਾ ਨਹੀਂ ਰੱਖਦਾ
ਤੁਹਾਨੂੰ ਦੱਸ ਦੇਈਏ ਕਿ RBI ਕਿਸੇ ਵੀ ਵਿਅਕਤੀ ਦਾ ਕੋਈ ਖਾਤਾ ਨਹੀਂ ਰੱਖਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ RBI ਤੋਂ ਕੋਈ ਲਾਟਰੀ ਜਿੱਤਣ ਜਾਂ ਵਿਦੇਸ਼ ਤੋਂ ਪੈਸੇ ਮਿਲਣ ਵਰਗਾ ਕੋਈ ਸੰਦੇਸ਼ ਮਿਲਦਾ ਹੈ, ਤਾਂ ਇਸ ਦੇ ਝਾਂਸੇ 'ਚ ਨਾ ਆਓ। ਇਸ ਤੋਂ ਇਲਾਵਾ, ਆਰਬੀਆਈ ਲਾਟਰੀ ਫੰਡਾਂ ਆਦਿ ਦੀ ਇਨਾਮੀ ਰਾਸ਼ੀ ਬਾਰੇ ਸੂਚਿਤ ਕਰਨ ਵਾਲੀ ਕੋਈ ਈਮੇਲ ਨਹੀਂ ਭੇਜਦਾ ਹੈ।

 ਇਹ ਵੀ ਪੜ੍ਹੋ: ਹੁਣ Youtube Shorts ਨੂੰ ਬਣਾਓ ਕਮਾਈ ਦਾ ਸਾਧਨ, ਜਾਣੋ ਕੀ ਹੈ ਤਰੀਕਾ



ਜਾਣੋ ਕਿ ਤੱਥਾਂ ਦੀ ਜਾਂਚ ਕਿਵੇਂ ਕਰਨੀ?
ਜੇਕਰ ਤੁਹਾਡੇ ਕੋਲ ਵੀ ਅਜਿਹਾ ਕੋਈ ਮੈਸੇਜ ਆਉਂਦਾ ਹੈ ਤਾਂ ਤੁਸੀਂ ਉਸ ਦੀ ਸੱਚਾਈ ਜਾਣਨ ਲਈ ਫੈਕਟ ਚੈਕ ਕਰ ਸਕਦੇ ਹੋ। ਤੁਸੀਂ PIB ਰਾਹੀਂ ਤੱਥਾਂ ਦੀ ਜਾਂਚ ਕਰ ਸਕਦੇ ਹੋ। ਇਸ ਲਈ ਤੁਹਾਨੂੰ ਅਧਿਕਾਰਤ ਲਿੰਕ https://factcheck.pib.gov.in/ 'ਤੇ ਜਾਣਾ ਹੋਵੇਗਾ। ਇਸ ਤੋਂ ਇਲਾਵਾ, ਤੁਸੀਂ ਵੀਡੀਓ ਨੂੰ WhatsApp ਨੰਬਰ +918799711259 ਜਾਂ ਈਮੇਲ: pibfactcheck@gmail.com 'ਤੇ ਵੀ ਭੇਜ ਸਕਦੇ ਹੋ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904