School Re-opening: ਕੋਰੋਨਾ ਦੇ ਘਟਦੇ ਮਾਮਲਿਆਂ ਦਰਮਿਆਨ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਸੋਮਵਾਰ ਤੋਂ ਸਕੂਲ ਅਤੇ ਕਾਲਜ ਖੁੱਲ੍ਹਣ ਜਾ ਰਹੇ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਸਕੂਲ ਮੁੜ ਖੁੱਲ੍ਹ ਰਹੇ ਹਨ। ਇਸ ਦੇ ਨਾਲ ਹੀ ਦਿੱਲੀ 'ਚ 7 ਫਰਵਰੀ ਤੋਂ ਕਾਲਜ, ਜਿੰਮ ਅਤੇ ਸਪਾ ਵੀ ਖੁੱਲ੍ਹਣਗੇ। ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਕਾਰਨ ਦਸੰਬਰ ਵਿੱਚ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ, ਸਕੂਲ ਸੈਕਟਰ ਦੇ ਹਿੱਸੇਦਾਰਾਂ ਨੇ ਅਧਿਆਪਨ-ਸਿਖਲਾਈ ਦੇ 'ਹਾਈਬ੍ਰਿਡ ਮਾਡਲ' ਬਾਰੇ ਕੁਝ ਸਵਾਲ ਵੀ ਉਠਾਏ ਹਨ।


ਦਿੱਲੀ 'ਚ ਇਹ ਫੈਸਲਾ ਸ਼ੁੱਕਰਵਾਰ ਨੂੰ ਉਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ਹੇਠ ਹੋਈ ਡੀਡੀਐਮਏ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਇਸ ਦੌਰਾਨ ਕੋਚਿੰਗ ਇੰਸਟੀਚਿਊਟ ਖੋਲ੍ਹਣ 'ਤੇ ਵੀ ਸਹਿਮਤੀ ਬਣੀ। ਹਾਲਾਂਕਿ ਦਿੱਲੀ ਵਿੱਚ ਰਾਤ ਦਾ ਕਰਫਿਊ ਨਹੀਂ ਹਟਾਇਆ ਗਿਆ ਹੈ, ਪਰ ਸਮਾਂ ਰਾਤ 10 ਵਜੇ ਤੋਂ ਵਧਾ ਕੇ ਸਵੇਰੇ 11 ਵਜੇ ਕਰ ਦਿੱਤਾ ਗਿਆ ਹੈ। ਮਤਲਬ ਹੁਣ ਤੋਂ ਦਿੱਲੀ ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਹੀ ਰਾਤ ਦਾ ਕਰਫਿਊ ਰਹੇਗਾ।


ਪੰਜਾਬ ਚ ਵੀ ਖੁੱਲ੍ਹ ਰਹੇ ਸਕੂਲ


ਇਸ ਦੇ ਨਾਲ ਹੀ ਪੰਜਾਬ 'ਚ 7 ਫਰਵਰੀ ਤੋਂ ਵਿੱਦਿਅਕ ਅਦਾਰੇ ਖੋਲ੍ਹੇ ਜਾ ਰਹੇ ਹਨ। ਹਾਲਾਂਕਿ ਇਸ ਦੌਰਾਨ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਦਿਸ਼ਾ-ਨਿਰਦੇਸ਼ਾਂ ਮੁਤਾਬਕ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਪਹਿਲੀ ਖੁਰਾਕ ਲੈਣੀ ਜ਼ਰੂਰੀ ਹੈ। ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦਾ ਵਿਕਲਪ ਖੁੱਲ੍ਹਾ ਹੋਵੇਗਾ। ਯੂਨੀਵਰਸਿਟੀਆਂ, ਕਾਲਜਾਂ, ਪੌਲੀਟੈਕਨਿਕਾਂ, ਕੋਚਿੰਗ ਸੰਸਥਾਵਾਂ, ਲਾਇਬ੍ਰੇਰੀਆਂ, ਸਿਖਲਾਈ ਸੰਸਥਾਵਾਂ ਵਿੱਚ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।


ਕੇਂਦਰ ਨੇ ਸਕੂਲ ਖੋਲ੍ਹਣ ਸਬੰਧੀ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ


ਕੇਂਦਰ ਸਰਕਾਰ ਵੱਲੋਂ 2 ਫਰਵਰੀ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂ.ਟੀ.) ਨੂੰ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਪੱਧਰ 'ਤੇ ਇਹ ਫੈਸਲਾ ਕਰਨ ਕਿ ਸਿੱਖਿਆ ਸੰਸਥਾਵਾਂ ਖੋਲ੍ਹਣ ਲਈ ਬੱਚਿਆਂ ਦੇ ਮਾਪਿਆਂ ਦੀ ਸਹਿਮਤੀ ਦੀ ਲੋੜ ਨਹੀਂ ਹੈ।


ਦਰਅਸਲ, ਕੇਂਦਰ ਸਰਕਾਰ ਵੱਲੋਂ ਪਹਿਲਾਂ ਜਾਰੀ ਹੁਕਮਾਂ ਮੁਤਾਬਕ ਵਿਦਿਅਕ ਅਦਾਰੇ ਖੋਲ੍ਹਣ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਸੀ, ਪਰ ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਹੁਣ ਇਹ ਫ਼ੈਸਲਾ ਸੂਬਾ ਸਰਕਾਰ 'ਤੇ ਛੱਡ ਦਿੱਤਾ ਗਿਆ ਹੈ। ਹੁਣ ਸੂਬਾ ਸਰਕਾਰਾਂ ਤੈਅ ਕਰਨਗੀਆਂ ਕਿ ਸਹਿਮਤੀ ਲੈਣੀ ਹੈ ਜਾਂ ਨਹੀਂ। ਹਾਲਾਂਕਿ, ਨਵੇਂ ਦਿਸ਼ਾ-ਨਿਰਦੇਸ਼ ਇਹ ਵੀ ਲਾਜ਼ਮੀ ਕਰਦੇ ਹਨ ਕਿ ਜੇਕਰ ਸੂਬਾ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਸਹਿਮਤੀ ਦੀ ਮੰਗ ਕਰਦਾ ਹੈ ਤਾਂ ਮਾਪਿਆਂ ਨੂੰ ਆਪਣੀ ਸਹਿਮਤੀ ਦੇਣੀ ਚਾਹੀਦੀ ਹੈ।


ਸਕੂਲਾਂ ਵਿੱਚ ਕੇਂਦਰ ਦੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ



  • ਸਕੂਲ ਸੈਨੇਟਾਈਜੇਸ਼ਨ ਅਤੇ ਸਫਾਈ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਅਤੇ ਨਿਗਰਾਨੀ ਕਰਨ

  • ਬੈਠਣ ਦੀ ਯੋਜਨਾ ਵਿੱਚ ਵਿਦਿਆਰਥੀਆਂ ਵਿਚਕਾਰ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾਈ ਰੱਖਣਾ

  • ਸਟਾਫ ਰੂਮਾਂ, ਦਫਤਰੀ ਖੇਤਰਾਂ, ਅਸੈਂਬਲੀ ਹਾਲਾਂ ਅਤੇ ਹੋਰ ਸਾਂਝੇ ਖੇਤਰਾਂ ਵਿੱਚ ਸਮਾਜਿਕ ਦੂਰੀਆਂ ਦੀ ਪਾਲਣਾ

  • ਵੱਖ-ਵੱਖ ਕਲਾਸਾਂ ਲਈ ਸੀਮਤ ਅਤੇ ਲਚਕਦਾਰ ਸਮਾਂ

  • ਅਜਿਹੇ ਸਮਾਜਿਕ ਸਮਾਗਮਾਂ ਦਾ ਆਯੋਜਨ ਨਾਹ ਕਰਨ ਜਿਸ ਵਿੱਚ ਸਮਾਜਿਕ ਦੂਰੀ ਸੰਭਵ ਨਾ ਹੋਵੇ

  • ਸਾਰੇ ਵਿਦਿਆਰਥੀ ਅਤੇ ਸਟਾਫ ਫੇਸ ਕਵਰ/ਮਾਸਕ ਪਾ ਕੇ ਸਕੂਲ ਪਹੁੰਚਣ ਅਤੇ ਇਸ ਨੂੰ ਪੂਰਾ ਸਮਾਂ ਪਹਿਨਣ

  • ਪ੍ਰਧਾਨ ਮੰਤਰੀ ਪੋਸ਼ਣ (ਮਿਡ-ਡੇਅ ਮੀਲ) ਦੀ ਵੰਡ ਦੌਰਾਨ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਵੇਗੀ

  • ਸਕੂਲੀ ਟਰਾਂਸਪੋਰਟ ਦੀ ਨਿਯਮਤ ਅਧਾਰ 'ਤੇ ਸੈਨੇਟਾਈਜੇਸ਼ਨ

  • ਹੋਸਟਲਾਂ ਵਿੱਚ ਬਿਸਤਰਿਆਂ ਵਿਚਕਾਰ ਲੋੜੀਂਦੀ ਦੂਰੀ ਯਕੀਨੀ ਬਣਾਉਣਾ

  • ਹੋਸਟਲਾਂ ਵਿੱਚ ਹਰ ਸਮੇਂ ਸਮਾਜਿਕ ਦੂਰੀ ਦੀ ਪਾਲਣਾ

  • ਮਾਪਿਆਂ ਦੀ ਸਹਿਮਤੀ ਨਾਲ ਘਰ ਤੋਂ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ



ਇਹ ਵੀ ਪੜ੍ਹੋ: U19 ਵਿਸ਼ਵ ਕੱਪ 2022 'ਚ ਲੋਕਾਂ ਨੂੰ ਮਿਲਿਆ ਜੂਨੀਅਰ ਧੋਨੀ', ਜਾਣੋ ਕੌਣ ਹੈ ਇਹ ਫਿਊਚਰ ਸਟਾਰ ਜਿਸ ਨੇ ਧੋਨੀ ਦੇ ਅੰਦਾਜ਼ 'ਚ ਹੀ ਟੀਮ ਇੰਡੀਆ ਦੀ ਝੋਲੀ ਪਾਈ ਜਿੱਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI