✕
  • ਹੋਮ

ਭਾਰਤ ਦੀ ਜਿੱਤ ਤੋਂ ਬਾਅਦ ਹੋਇਆ ਨਾਚ-ਗਾਣਾ

ਏਬੀਪੀ ਸਾਂਝਾ   |  18 Nov 2016 02:29 PM (IST)
ਭਾਰਤ ਦੀ ਜਿੱਤ ਤੋਂ ਬਾਅਦ ਹੋਇਆ ਨਾਚ-ਗਾਣਾ
1

ਸਰਕਲ ਸਟਾਈਲ ਕਬੱਡੀ ਵਿੱਚ ਭਾਰਤ ਨੇ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਪੁਰਸ਼ ਤੇ ਮਹਿਲਾ ਵਰਗ ਦਾ ਖਿਤਾਬ ਨਾਮ ਕੀਤਾ।

2

ਜਲਾਲਾਬਾਦ ਦੇ ਮਲਟੀਪਰਪਜ਼ ਸਪੋਰਟਸ ਸਟੇਡੀਅਮ 'ਚ ਦਰਸ਼ਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ।

3

ਕਬੱਡੀ ਦੇ ਮੁਕਾਬਲੇ ਤੋਂ ਬਾਅਦ ਰੰਗਾਰੰਗ ਸਮਾਪਤੀ ਸਮਾਰੋਹ ਵੀ ਹੋਇਆ ਜਿਸ ਦੌਰਾਨ ਮਿਸ ਪੂਜਾ, ਸਤਿੰਦਰ ਸੱਤੀ, ਜਸਵਿੰਦਰ ਭੱਲਾ, ਕੁਲਵਿੰਦਰ ਬਿੱਲਾ ਅਤੇ ਕਈ ਹੋਰ ਕਲਾਕਾਰਾਂ ਨੇ ਸਮਾਂ ਬੰਨਿਆ।

4

ਵੀਰਵਾਰ ਨੂੰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਸਮਾਪਤੀ ਸਮਾਰੋਹ ਤੋਂ ਪਹਿਲਾਂ ਪੁਰਸ਼ ਤੇ ਮਹਿਲਾ ਵਰਗ ਦੇ ਫਾਈਨਲ ਅਤੇ ਤੀਜੀ ਪੁਜੀਸ਼ਨ ਵਾਲੇ ਮੈਚ ਖੇਡੇ ਗਏ।

5

ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਫਾਈਨਲ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਮਾਪਤੀ ਸਮਾਰੋਹ ਤੇ ਫਾਈਨਲ ਮੁਕਾਬਲਿਆਂ ਦੀ ਪ੍ਰਧਾਨਗੀ ਕੀਤੀ।

6

7

ਦੂਜੇ ਪਾਸੇ ਮਹਿਲਾ ਵਰਗ ਦੇ ਫਾਈਨਲ ਵਿੱਚ ਭਾਰਤ ਦੀ ਟੀਮ ਨੇ ਅਮਰੀਕਾ ਨੂੰ 45-10 ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਵਿਸ਼ਵ ਖਿਤਾਬ ਜਿੱਤਦਿਆਂ ਇਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ।

8

ਸਮਾਪਤੀ ਸਮਾਰੋਹ ਤੋਂ ਪਹਿਲਾਂ ਹੋਏ ਪੁਰਸ਼ਾਂ ਦੇ ਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ 62-20 ਨਾਲ ਹਰਾ ਕੇ ਲਗਾਤਾਰ ਛੇਵੀਂ ਵਾਰ ਵਿਸ਼ਵ ਕੱਪ ’ਤੇ ਕਬਜ਼ਾ ਜਮਾਉਂਦਿਆਂ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਵੀ ਜਿੱਤਿਆ।

9

ਭਾਰਤ ਵੱਲੋਂ ਰੇਡਰ ਸੁਮਨ ਗਿੱਲ ਨੇ 6, ਸੁਖਜਿੰਦਰ ਕੌਰ ਨੇ 5 ਅਤੇ ਹਰਵਿੰਦਰ ਕੌਰ ਨੇ 4 ਅੰਕ ਲਏ ਜਦੋਂ ਕਿ ਜਾਫੀ ਰਣਦੀਪ ਕੌਰ ਨੇ 6 ਤੇ ਮਨਦੀਪ ਕੌਰ ਛੀਨਾ ਨੇ 5 ਜੱਫੇ ਲਾਏ।

10

11

12

ਭਾਰਤ ਵੱਲੋਂ ਰੇਡਰ ਸੰਦੀਪ ਸੁਰਖਪੁਰ ਤੇ ਸੁਲਤਾਨ ਨੇ 10-10 ਅੰਕ ਹਾਸਿਲ ਕੀਤੇ।

13

14

  • ਹੋਮ
  • ਖੇਡਾਂ
  • ਭਾਰਤ ਦੀ ਜਿੱਤ ਤੋਂ ਬਾਅਦ ਹੋਇਆ ਨਾਚ-ਗਾਣਾ
About us | Advertisement| Privacy policy
© Copyright@2026.ABP Network Private Limited. All rights reserved.