India Women vs Pakistan Women, Commonwealth Games Womens Cricket Competition 2022: ਟੀਮ ਇੰਡੀਆ ਨੇ ਐਜਬੈਸਟ, ਬਰਮਿੰਘਮ ਵਿਖੇ 2022 ਰਾਸ਼ਟਰਮੰਡਲ ਖੇਡਾਂ ਕ੍ਰਿਕਟ ਵਿੱਚ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ। ਮੀਂਹ ਕਾਰਨ ਹੋਏ ਇਸ ਮੈਚ 'ਚ ਪਾਕਿਸਤਾਨ ਨੇ ਪਹਿਲਾਂ ਖੇਡਦੇ ਹੋਏ ਭਾਰਤ ਨੂੰ 100 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਟੀਮ ਇੰਡੀਆ ਨੇ 11.4 ਓਵਰਾਂ 'ਚ ਸਿਰਫ ਦੋ ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਟੀਮ ਇੰਡੀਆ ਦੀ ਇਸ ਧਮਾਕੇਦਾਰ ਜਿੱਤ ਦੀ ਹੀਰੋ ਸੀ ਸਮ੍ਰਿਤੀ ਮੰਧਾਨਾ। ਪਾਕਿਸਤਾਨ ਵੱਲੋਂ ਮਿਲੇ 100 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਲਈ ਸਟਾਰ ਓਪਨਰ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ ਨਾਬਾਦ 63 ਦੌੜਾਂ ਬਣਾਈਆਂ। ਮੰਧਾਨਾ ਨੇ 42 ਗੇਂਦਾਂ ਦੀ ਆਪਣੀ ਪਾਰੀ ਵਿੱਚ ਅੱਠ ਚੌਕੇ ਅਤੇ ਤਿੰਨ ਛੱਕੇ ਜੜੇ।

ਦੱਸ ਦੇਈਏ ਕਿ ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ। ਇਸ ਕਾਰਨ ਮੈਚ ਨੂੰ 18-18 ਓਵਰਾਂ ਦਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਉਸਦਾ ਇਹ ਫੈਸਲਾ ਗਲਤ ਸਾਬਤ ਹੋਇਆ ਅਤੇ ਪੂਰੀ ਟੀਮ 18 ਓਵਰਾਂ ਵਿੱਚ 99 ਦੌੜਾਂ 'ਤੇ ਆਲ ਆਊਟ ਹੋ ਗਈ।

ਇਸ ਤੋਂ ਬਾਅਦ 100 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੇ ਤੂਫਾਨੀ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 5.5 ਓਵਰਾਂ ਵਿੱਚ 61 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੈਫਾਲੀ ਦੋ ਚੌਕੇ ਤੇ ਇਕ ਛੱਕਾ ਲਗਾ ਕੇ ਆਊਟ ਹੋਈ। ਉਸ ਨੇ 16 ਦੌੜਾਂ ਬਣਾਈਆਂ। ਹਾਲਾਂਕਿ ਮੰਧਾਨਾ ਧਮਾਕੇਦਾਰ ਤਰੀਕੇ ਨਾਲ ਬੱਲੇਬਾਜ਼ੀ ਕਰ ਰਹੀ ਸੀ।

ਇਸ ਦੌਰਾਨ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਈ ਐੱਸ ਮੇਘਨਾ ਨੇ 16 ਗੇਂਦਾਂ 'ਚ 14 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਮੰਧਾਨਾ ਭਾਰਤ ਨੂੰ ਜਿੱਤ ਦਿਵਾ ਕੇ ਵਾਪਸ ਪਰਤੀ। ਉਸ ਨੇ 42 ਗੇਂਦਾਂ ਵਿੱਚ ਨਾਬਾਦ 63 ਦੌੜਾਂ ਬਣਾਈਆਂ। ਦੂਜੇ ਸਿਰੇ 'ਤੇ ਜੇਮਿਮਾ ਰੌਡਰਿਗਜ਼ ਦੋ ਦੌੜਾਂ ਬਣਾ ਕੇ ਨਾਬਾਦ ਪਰਤ ਗਈ।