ਭਾਰਤ-ਇੰਗਲੈਂਡ ਕ੍ਰਿਕਟ ਟੈਸਟ: ਭਾਰਤ ਨੇ ਇੰਗਲੈਂਡ ਨੂੰ ਚਾਰ ਟੈਸਟ ਮੈਚਾਂ ਦੀ ਲੜੀ ਦੇ ਤੀਜੇ ਮੈਚ ਵਿੱਚ 10 ਵਿਕੇਟਾਂ ਨਾਲ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਵਿਖਾਇਆ ਹੈ। ਇਹ ਮੈਚ ਅਹਿਮਦਾਬਾਦ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ, ਜਿੱਥੇ ਇਸ ਡੇਅ ਨਾਈਟ ਮੈਚ ਵਿੱਚ ਕਈ ਰਿਕਾਰਡ ਬਣੇ।


ਇਹ 1935 ਤੋਂ ਬਾਅਦ ਸਭ ਤੋਂ ਘੱਟ ਓਵਰਾਂ ਵਿੱਚ ਖ਼ਤਮ ਹੋਣ ਵਾਲਾ ਟੈਸਟ ਮੈਚ ਰਿਹਾ। ਦੋਵੇਂ ਟੀਮਾਂ ਨੇ ਕੁੱਲ ਮਿਲਾ ਕੇ 842 ਗੇਂਦਾਂ ਖੇਡੀਆਂ। ਇਹ ਸਭ ਤੋਂ ਘੱਟ ਬਾੱਲ ਵਿੱਚ ਖ਼ਤਮ ਹੋਣ ਵਾਲਾ ਟੈਸਟ ਵੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ 1945-46 ’ਚ ਕੁੱਲ ਮਿਲਾ ਕੇ 872 ਗੇਂਦਾਂ ਖੇਡੀਆਂ ਸਨ।


ਇਹ ਮੈਚ ਜਿਤਾਉਣ ’ਚ ਭਾਰਤੀ ਸਪਿੰਨਰ ਗੇਂਦਬਾਜ਼ ਅਕਸ਼ਰ ਪਟੇਲ ਦਾ ਅਹਿਮ ਯੋਗਦਾਨ ਰਿਹਾ।  11 ਵਿਕੇਟਾਂ ਲੈਣ ਅਕਸ਼ਰ ਨੂੰ ‘ਮੈਨ ਆਫ਼ ਦ ਮੈਚ’ ਐਲਾਨਿਆ ਗਿਆ। ਇਸ ਦੇ ਨਾਲ ਅਕਸ਼ਰ ਪਟੇਲ ਡੇਅ ਨਾਈਟ ਟੈਸਟ ਮੈਚ ਵਿੱਚ 11 ਵਿਕੇਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ।


ਭਾਰਤ ਦੀ ਤਿੰਨ ਸਪਿੰਨਰਜ਼ ਵਾਲੀ ਯੋਜਨਾ ਸਫ਼ਲ ਰਹੀ। ਭਾਰਤ ਨੇ ਇੰਗਲੈਂਡ ਨੂੰ ਦੋ ਦਿਨਾ ਵਿੱਚ ਹੀ 10 ਵਿਕੇਟਾਂ ਨਾਲ ਹਰਾ ਦਿੱਤਾ।  144 ਸਾਲਾਂ ਦੇ ਇਤਿਹਾਸ ਵਿੱਚ 22ਵੀਂ ਵਾਰ ਕੋਈ ਟੈਸਟ ਮੈਚ ਸਿਰਫ਼ ਦੋ ਦਿਨਾਂ ਅੰਦਰ ਖ਼ਤਮ ਹੋ ਗਿਆ।


ਵਿਰਾਟ ਕੋਹਲੀ ਦੀ ਕਪਤਾਨੀ ਹੇਠ ਭਾਰਤੀ ਟੀਮ ਦੀ ਓਵਰਆਲ 35ਵੀਂ ਅਤੇ ਘਰੇਲੂ ਮੈਦਾਨਾਂ ਵਿੱਚ 22ਵੀਂ ਜਿੱਤ ਹੈ। ਵਿਰਾਟ ਨੇ ਦੇਸ਼ ਵਿੱਚ ਸਭ ਤੋਂ ਵੱਧ ਜਿੱਤ ਹਾਸਲ ਕਰ ਕੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ।


ਇੰਨਾ ਹੀ ਨਹੀਂ ਵਿਰਾਟ ਇਸ ਮੈਚ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਰਾਹੀਂ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾੱਅ ਨੇ ਵੀ ਆਪਣੇ ਘਰੇਲੂ ਮੈਦਾਨਾਂ ’ਚ 29 ਵਿੱਚੋਂ 22 ਮੈਚਾਂ ਵਿੱਚ ਜਿੱਤ ਹਾਸਲ ਕੀਤੀ ਸੀ।


ਏਸ਼ੀਆ ’ਚ ਅਜਿਹਾ ਤੀਜੀ ਵਾਰ ਹੋਇਆ ਹੈ, ਜਦੋਂ ਕੋਈ ਟੈਸਟ ਮੈਚ ਦੋ ਦਿਨਾਂ ਅੰਦਰ ਹੀ ਖ਼ਤਮ ਹੋ ਗਿਆ