ਜੇ ਤੁਸੀਂ ਕੋਈ ਸ਼ਾਨਦਾਰ ਸਮਾਰਟਫ਼ੋਨ ਖ਼ਰੀਦਣਾ ਚਾਹ ਰਹੇ ਹੋ ਤਾਂ ਇਹ ਸਭ ਤੋਂ ਵਧੀਆ ਮੌਕਾ ਹੈ। ਕਈ ਕੰਪਨੀਆਂ ਨੇ ਆਪਣੇ ਸਮਾਰਟਫ਼ੋਨਜ਼ ਦੀ ਕੀਮਤ 10 ਹਜ਼ਾਰ ਰੁਪਏ ਤੱਕ ਘਟਾ ਦਿੱਤੀ ਹੈ। ਇਹ ਹਨ ਉਹ ਫ਼ੋਨ:


Xiaomi Mi 10 ਤੇ 10T


ਸ਼ਾਓਮੀ ਕੰਪਨੀ ਨੇ ਆਪਣੇ ਇਨ੍ਹਾਂ ਦੋਵੇਂ ਫ਼ੋਨਜ਼ ਦੀ ਕੀਮਤ ਵਿੱਚ ਭਾਰੀ ਕਟੌਤੀ ਕੀਤੀ ਹੈ। Xiaomi Mi 10 ਦੀ ਕੀਮਤ ਵਿੱਚ ਪੰਜ ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ। 8GB ਰੈਮ ਤੇ 128GB ਸਟੋਰੇਜ ਵਾਲਾ ਇਹ ਫ਼ੋਨ ਉਂਝ ਪਹਿਲਾਂ 49,999 ਰੁਪਏ ’ਚ ਲਾਂਚ ਕੀਤਾ ਗਿਆ ਸੀ ਪਰ ਹੁਣ ਇਹ 44,999 ਰੁਪਏ ’ਚ ਮਿਲ ਰਿਹਾ ਹੈ। ਇੰਝ ਹੀ Xiaomi Mi 10T ਦੀ ਕੀਮਤ 3 ਹਜ਼ਾਰ ਰੁਪਏ ਘਟਾਈ ਗਈ ਹੈ। 6GB ਰੈਮ ਵਾਲੇ ਫ਼ੋਨ ਦੀ ਕੀਮਤ ਪਹਿਲਾਂ 35,999 ਰੁਪਏ ਸੀ ਪਰ ਹੁਣ ਇਹ 32,999 ਰੁਪਏ ’ਚ ਦਿੱਤਾ ਜਾ ਰਿਹਾ ਹੈ।


Vivo V20 SE, Vivo X50 ਤੇ Vivo V19


Vivo V20 SE ਫ਼ੋਨ 20,990 ਰੁਪਏ ’ਚ ਲਾਂਚ ਕੀਤਾ ਗਿ ਆਸੀ ਪਰ ਹੁਣ ਇਹ 19,990 ਰੁਪਏ ’ਚ ਮਿਲ ਰਿਹਾ ਹੈ। Vivo X50 ਕੀਮਤ ਵਿੱਚ ਤਾਂ 5,000 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਇੰਝ ਹੀ Vivo V19 ਦੀ ਕੀਮਤ ਵਿੱਚ 3,000 ਰੁਪਏ ਕਮੀ ਕੀਤੀ ਗਈ ਹੈ।


Redmi 9 Prime


4GB ਰੈਮ ਅਤੇ 64GB ਸਟੋਰੇਜ ਦੇ ਵੇਰੀਐਂਟ ਵਾਲਾ ਇਹ ਫ਼ੋਨ ਤੁਸੀਂ 9,499 ਰੁਪਏ ’ਚ ਖ਼ਰੀਦ ਸਕਦੇ ਹੋ; ਜਦ ਕਿ ਇਸ ਨੂੰ ਲਾਂਚ ਕਰਦੇ ਸਮੇਂ ਇਸ ਦੀ ਕੀਮਤ 9,999 ਰੁਪਏ ਰੱਖੀ ਗਈ ਸੀ। ਇਸ ਫ਼ੋਨ ਦਾ 4GB ਰੈਮ ਤੇ 128GB ਸਟੋਰੇਜ ਵਾਲਾ ਮਾਡਲ ਤੁਸੀਂ 10,999 ਰੁਪਏ ’ਚ ਖ਼ਰੀਦ ਸਕਦੇ ਹੋ।


Samsung Galaxy S20 FE


ਸੈਮਸੰਗ ਦੇ ਇਸ ਫ਼ੋਨ ਦੀ ਕੀਮਤ ਵਿੱਚ 9,000 ਰੁਪਏ ਕਮੀ ਕਰ ਦਿੱਤੀ ਗਈ ਹੈ।  8GB ਰੈਮ ਤੇ 128GB ਸਟੋਰੇਜ ਵਾਲਾ ਇਹ ਫ਼ੋਨ ਉਂਝ ਤਾਂ 49,999 ਰੁਪਏ ’ਚ ਲਾਂਚ ਕੀਤਾ ਗਿਆ ਸੀ ਪਰ ਹੁਣ ਇਹ 40,999 ਰੁਪਏ ਦੀ ਕੀਮਤ ’ਤੇ ਮਿਲ ਰਿਹਾ ਹੈ।


Samsung Galaxy M11, Galaxy A21s


ਸੈਮਸੰਗ ਦੇ Galaxy M11 ਦੀ ਕੀਮਤ ਵਿੱਚ ਦੋ ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ ਤੇ ਹੁਣ ਇਹ 10,999 ਰੁਪਏ ’ਚ ਮਿਲ ਰਿਹਾ ਹੈ। ਇੰਝ ਹੀ Galaxy A21s ਦੀ ਕੀਮਤ ਵਿੱਚ 2,500 ਰੁਪਏ ਦੀ ਕਟੌਤੀ ਕੀਤੀ ਗਈ ਹੈ ਤੇ ਹੁਣ ਇਹ 13,999 ਰੁਪਏ ’ਚ ਮਿਲ ਰਿਹਾ ਹੈ। Samsung Galaxy A51 ਦੀ ਕੀਮਤ ਵਿੱਚ 3,000 ਰੁਪਏ ਦੀ ਕਟੌਤੀ ਕੀਤੀ ਗਈ ਹੈ ਤੇ ਇਹ 20,999 ਰੁਪਏ ’ਚ ਮਿਲ ਰਿਹਾ ਹੈ।