ਐਡੀਲੇਡ: ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਜਾਰੀ ਤਿੰਨ ਟੀ 20 ਮੈਚਾਂ ਦੀ ਲੜੀ ਦੇ ਆਖਰੀ ਮੈਚ ਵਿੱਚ ਮੇਜ਼ਬਾਨ ਟੀਮ ਨੇ ਮਹਿਮਾਨ ਟੀਮ ਸਾਹਮਣੇ 213 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ।
ਮੇਜ਼ਬਾਨ ਟੀਮ ਨੇ ਭਾਰਤ ਦੇ ਪਹਿਲਾਂ ਗੇਂਦਬਾਜ਼ੀ ਦੇ ਫੈਸਲੇ ਦਾ ਖ਼ੂਬ ਲਾਹਾ ਚੁੱਕਿਆ ਅਤੇ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਬਣਾਈਆਂ। ਭਾਰਤ ਨੇ ਟੀਚੇ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਪਹਿਲੇ ਹੀ ਓਵਰ ਵਿੱਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ।
ਨਿਊਜ਼ੀਲੈਂਡ ਦੀ ਟੀਮ ਦੇ ਮੈਦਾਨ 'ਤੇ ਉੱਤਰੇ ਛੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰਕੇ ਗਏ। ਸਲਾਮੀ ਬੱਲੇਬਾਜ਼ ਕੋਲਿਮ ਮੁਨਰੋ ਨੇ ਸਭ ਤੋਂ ਵੱਧ 72 ਦੌੜਾਂ ਬਣਾਈਆਂ ਅਤੇ ਉਨ੍ਹਾਂ ਦੇ ਸਾਥੀ ਟਿਮ ਸੇਇਫਰਟ ਨੇ 43 ਦੌੜਾਂ ਬਣਾਈਆਂ। ਦੋਵਾਂ ਦੀ ਸ਼ਾਨਦਾਰ ਸ਼ੁਰੂਆਤ ਕਾਰਨ ਮੇਜ਼ਬਾਨ ਟੀਮ ਨੇ ਭਾਰਤੀ ਗੇਂਦਬਾਜ਼ਾਂ 'ਤੇ ਕਾਫੀ ਦਬਾਅ ਬਣਾ ਲਿਆ ਅਤੇ 212 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰਨ ਵਿੱਚ ਕਾਮਯਾਬ ਵੀ ਰਹੀ।