ਨਵੀਂ ਦਿੱਲੀ: ਏਸ਼ੀਆ ਕੱਪ 'ਚ ਚੈਂਪੀਅਨ ਬਣਨ ਤੋਂ ਬਾਅਦ ਭਾਰਤੀ ਟੀਮ ਵਾਪਸ ਦੇਸ਼ ਪਰਤ ਆਈ ਹੈ। ਦੇਸ਼ ਪਰਤਣ ਮੌਕੇ ਭਾਰਤੀ ਟੀਮ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਟੀਮ ਦਾ ਸਵਾਗਤ ਕਰਨ 'ਤੇ ਧੰਨਵਾਦ ਕੀਤਾ।
ਭਾਰਤੀ ਟੀਮ ਨੇ ਫਾਈਨਲ 'ਚ ਮਲੇਸ਼ੀਆ ਨੂੰ 2-1 ਗੋਲਾਂ ਦੇ ਅੰਤਰ ਨਾਲ ਹਰਾ ਕੇ ਤੀਜੀ ਵਾਰ ਖਿਤਾਬ 'ਤੇ ਕਬਜ਼ਾ ਕੀਤਾ ਸੀ। ਭਾਰਤ ਨੂੰ ਇਹ ਮਾਣ 10 ਸਾਲ ਬਾਅਦ ਹਾਸਲ ਹੋਇਆ ਹੈ। ਭਾਰਤ ਨੇ ਬੰਗਲਾਦੇਸ਼ 'ਚ ਖੇਡੇ ਗਏ ਹੀਰੋ ਹਾਕੀ ਏਸ਼ੀਆ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਟੂਰਨਾਮੈਂਟ ਦੇ ਸਾਰੇ ਮੈਚ ਜਿੱਤੇ ਤੇ ਸਿਰਫ਼ ਕੋਰੀਆ ਨਾਲ ਇੱਕ ਮੈਚ ਡਰਾਅ ਖੇਡਿਆ। ਮਨਪ੍ਰੀਤ ਦੀ ਅਗਵਾਈ ਵਾਲੀ ਟੀਮ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਾਤਨ ਨੂੰ ਟੂਰਨਾਮੈਂਟ 'ਚ ਦੋ ਵਾਰ ਮਾਤ ਦਿੱਤੀ। ਟੀਮ ਦੇ ਸਾਰੇ ਖਿਡਾਰੀਆਂ ਨੇ ਲਾਜਵਾਬ ਖੇਡ ਦਾ ਪ੍ਰਦਰਸ਼ਨ ਕਰ ਏਸ਼ੀਆਂ ਦੀ ਬਾਦਸ਼ਾਹਤ ਕਾਇਮ ਕੀਤੀ।