ਇੰਗਲੈਂਡ ਦੇ ਵੱਡੇ ਸਕੋਰ ਦੇ ਜਵਾਬ 'ਚ ਭਾਰਤ - 60/0
ਟੀਮ ਇੰਡੀਆ ਨੇ ਮੈਚ ਦੇ ਦੂਜੇ ਦਿਨ ਪਹਿਲੇ ਸੈਸ਼ਨ 'ਚ ਦਮਦਾਰ ਖੇਡ ਵਿਖਾਇਆ ਅਤੇ ਇੰਗਲੈਂਡ ਦੇ 3 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾ ਦਿੱਤਾ। ਇੰਗਲੈਂਡ ਦੀ ਟੀਮ 321 ਰਨ 'ਤੇ 7 ਵਿਕਟ ਗਵਾ ਚੁੱਕੀ ਸੀ। ਪਰ ਫਿਰ ਡੈਬਿਊ ਕਰ ਰਹੇ ਡੌਸਨ ਅਤੇ ਆਦਿਲ ਰਾਸ਼ਿਦ ਮੈਦਾਨ 'ਤੇ ਟਿਕ ਗਏ। ਦੋਨਾ ਨੇ ਮਿਲਕੇ 8ਵੇਂ ਵਿਕਟ ਲਈ 108 ਰਨ ਦੀ ਪਾਰਟਨਰਸ਼ਿਪ ਕੀਤੀ। ਭਾਰਤੀ ਗੇਂਦਬਾਜ਼ਾਂ ਨੂੰ 8ਵਾਂ ਵਿਕਟ ਹਾਸਿਲ ਕਰਨ ਲਈ ਲਗਭਗ 42 ਓਵਰ ਗੇਂਦਬਾਜ਼ੀ ਕਰਵਾਉਣੀ ਪਈ। ਰਾਸ਼ਿਦ ਨੇ 60 ਰਨ ਦੀ ਪਾਰੀ ਖੇਡੀ ਜਦਕਿ ਡੌਸਨ 66 ਰਨ ਬਣਾ ਕੇ ਨਾਬਾਦ ਰਹੇ।
ਇੰਗਲੈਂਡ ਦੇ ਟੇਲਐਂਡਰ ਰਹੇ ਹਿਟ
ਟੀਮ ਇੰਡੀਆ ਨੇ ਚੇਨਈ ਟੈਸਟ ਦੇ ਦੂਜੇ ਦਿਨ ਇੰਗਲੈਂਡ ਦੇ ਵੱਡੇ ਸਕੋਰ ਦੇ ਜਵਾਬ 'ਚ ਮਜਬੂਤ ਸ਼ੁਰੂਆਤ ਕੀਤੀ। ਭਾਰਤ ਨੇ ਦਿਨ ਦਾ ਖੇਡ ਖਤਮ ਹੋਣ ਤਕ ਬਿਨਾ ਕੋਈ ਵਿਕਟ ਗਵਾਏ 60 ਰਨ ਬਣਾ ਲਏ ਸਨ।
ਦੋਨਾ ਨੇ ਮਿਲਕੇ ਦਮਦਾਰ ਬੱਲੇਬਾਜ਼ੀ ਕੀਤੀ ਅਤੇ ਭਾਰਤ ਨੂੰ ਕੋਈ ਝਟਕਾ ਲੱਗਣ ਤੋਂ ਬਚਾ ਕੇ ਰਖਿਆ।
ਟੀਮ ਇੰਡੀਆ ਨੂੰ ਪਾਰਥਿਵ ਪਟੇਲ ਅਤੇ ਲੋਕੇਸ਼ ਰਾਹੁਲ ਨੇ ਮਿਲਕੇ ਚੰਗੀ ਸ਼ੁਰੂਆਤ ਦਿੱਤੀ।
ਦਿਨ ਦਾ ਖੇਡ ਖਤਮ ਹੋਣ ਤਕ ਲੋਕੇਸ਼ ਰਾਹੁਲ 30 ਰਨ ਬਣਾ ਕੇ ਅਤੇ ਪਾਰਥਿਵ ਪਟੇਲ 28 ਰਨ ਬਣਾ ਕੇ ਨਾਬਾਦ ਰਹੇ।