ਆਖਰੀ ਵਿਕਟਾਂ ਲਈ ਜੂਝੇ ਭਾਰਤੀ ਗੇਂਦਬਾਜ਼
ਭਾਰਤੀ ਗੇਂਦਬਾਜ਼ਾਂ ਨੂੰ 8ਵਾਂ ਵਿਕਟ ਹਾਸਿਲ ਕਰਨ ਲਈ ਲਗਭਗ 42 ਓਵਰ ਗੇਂਦਬਾਜ਼ੀ ਕਰਵਾਉਣੀ ਪਈ। ਰਾਸ਼ਿਦ ਨੇ 60 ਰਨ ਦੀ ਪਾਰੀ ਖੇਡੀ ਜਦਕਿ ਡੌਸਨ 66 ਰਨ ਬਣਾ ਕੇ ਨਾਬਾਦ ਰਹੇ।
ਟੇਲਐਂਡਰ ਰਹੇ ਹਿਟ
ਭਾਰਤੀ ਗੇਂਦਬਾਜ਼ਾਂ ਲਈ ਵਿਕਟ ਹਾਸਿਲ ਕਰਨਾ ਆਸਾਨ ਨਹੀਂ ਰਿਹਾ। ਭਾਰਤ ਲਈ ਪਹਿਲੀ ਪਾਰੀ ਦੌਰਾਨ ਜਡੇਜਾ ਨੇ ਸਭ ਤੋਂ ਵਧ 3 ਵਿਕਟ ਹਾਸਿਲ ਕੀਤੇ। ਉਮੇਸ਼ ਯਾਦਵ ਅਤੇ ਇਸ਼ਾਂਤ ਸ਼ਰਮਾ ਨੂੰ 2-2 ਵਿਕਟ ਹਾਸਿਲ ਹੋਏ।
ਜੂਝਦੇ ਰਹੇ ਭਾਰਤੀ ਗੇਂਦਬਾਜ਼
ਪਰ ਫਿਰ ਡੈਬਿਊ ਕਰ ਰਹੇ ਡੌਸਨ ਅਤੇ ਆਦਿਲ ਰਾਸ਼ਿਦ ਮੈਦਾਨ 'ਤੇ ਟਿਕ ਗਏ। ਦੋਨਾ ਨੇ ਮਿਲਕੇ 8ਵੇਂ ਵਿਕਟ ਲਈ 108 ਰਨ ਦੀ ਪਾਰਟਨਰਸ਼ਿਪ ਕੀਤੀ।
ਟੀਮ ਇੰਡੀਆ ਨੇ ਮੈਚ ਦੇ ਦੂਜੇ ਦਿਨ ਪਹਿਲੇ ਸੈਸ਼ਨ 'ਚ ਦਮਦਾਰ ਖੇਡ ਵਿਖਾਇਆ ਅਤੇ ਇੰਗਲੈਂਡ ਦੇ 3 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾ ਦਿੱਤਾ। ਇੰਗਲੈਂਡ ਦੀ ਟੀਮ 321 ਰਨ 'ਤੇ 7 ਵਿਕਟ ਗਵਾ ਚੁੱਕੀ ਸੀ।
ਭਾਰਤ ਅਤੇ ਇੰਗਲੈਂਡ ਵਿਚਾਲੇ ਚੇਨਈ 'ਚ ਸ਼ੁਰੂ ਹੋਏ ਸੀਰੀਜ਼ ਦੇ ਆਖਰੀ ਟੈਸਟ 'ਚ ਇੰਗਲੈਂਡ ਨੇ ਪਹਿਲੀ ਪਾਰੀ 'ਚ 477 ਰਨ ਦਾ ਸਕੋਰ ਖੜਾ ਕੀਤਾ ਹੈ। ਮੈਚ ਦੇ ਦੂਜੇ ਦਿਨ ਦੂਜੇ ਸੈਸ਼ਨ 'ਚ ਇੰਗਲੈਂਡ ਦੀ ਟੀਮ ਆਲ ਆਊਟ ਹੋਈ। ਇੰਗਲੈਂਡ ਦੀ ਟੀਮ ਨੇ ਆਖਰੀ 3 ਵਿਕਟਾਂ ਲਈ 156 ਰਨ ਜੋੜੇ।