ਸੰਤਰੇ ਦੇ ਅਣਸੁਣੇ ਰਾਜ
ਕਿੰਨੂ ਸਿਹਤ ਲਈ ਬੜਾ ਗੁਣਕਾਰੀ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਵੱਲੋਂ ਕਰੀਬ 70 ਹਜ਼ਾਰ ਮਹਿਲਾਵਾਂ ਤੇ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਕਿੰਨੂ ਬਰੇਨ ਸਟਰੋਕ ਦੇ ਖ਼ਤਰੇ ਨੂੰ 20 ਫ਼ੀਸਦੀ ਘੱਟ ਕਰਦਾ ਹੈ। ਇਸ ਵਿੱਚ ਕਈ ਗੁਣ ਹੈ। ਇੱਕ ਕਿੰਨੂ ਸਰੀਰ ਵਿੱਚ ਪੂਰੇ ਦਿਨ ਐਨਰਜੀ ਬਣਾਏ ਰੱਖਣ ਵਿੱਚ ਆਪਣੀ ਮਦਦ ਕਰਦਾ ਹੈ।
ਇਸ ਵਿੱਚ ਕਾਰਬੋਹਾਈਡ੍ਰੇਟਸ ਤੇ ਗੁਲੂਕੋਸ਼ ਬਹੁਤ ਹੁੰਦਾ ਹੈ। ਇਸ ਵਿੱਚ ਤੁਰੰਤ ਐਨਰਜੀ ਮਿਲਦੀ ਹੈ
ਜਿਨ੍ਹਾਂ ਨੂੰ ਪੇਟ ਵਿੱਚ ਗੈਸ ਬਣਨ ਦੀ ਦਿੱਕਤ ਹੈ, ਉਹ ਕਿੰਨੂ ਖਾਣ ਨਾਲ ਆਸਾਨੀ ਨਾਲ ਹਜ਼ਮ ਕਰ ਸਕਦੇ ਹਨ। ਇਹ ਪੇਟ ਨੂੰ ਭਾਰੀ ਵੀ ਨਹੀਂ ਕਰਨ ਦਿੰਦਾ। ਸਕਿਨ ਨੂੰ ਖ਼ੂਬਸੂਰਤ ਤੇ ਸਿਹਤਮੰਦ ਬਣਾਏ ਰੱਖਦਾ ਹੈ। ਸਰਦੀ ਵਿੱਚ ਬੁਖ਼ਾਰ ਹੋ ਜਾਵੇ ਤਾਂ ਇਹ ਸਿਹਤ ਜੂਸ ਕੈਲਰੀ ਜਲਦੀ ਬਰਨ ਕਰਦਾ ਹੈ।
ਠੰਢੇ ਮੌਸਮ ਵਿੱਚ ਗਰਮ ਪਦਾਰਥਾਂ ਦੀ ਵਰਤੋ ਤੋਂ ਅਸੀਂ ਸਮਝਦੇ ਹਾਂ ਕਿ ਇਹ ਸਿਹਤ ਲਈ ਫ਼ਾਇਦੇਮੰਦ ਹਨ। ਇਸ ਦੀ ਆੜ ਹੇਠ ਕਈ ਵਾਰ ਅਜਿਹੇ ਪਦਾਰਥਾਂ ਨੂੰ ਬੇਧਿਆਨਾ ਕਰ ਦਿੱਤਾ ਜਾਂਦਾ ਹੈ ਜਿਹੜੇ ਗਰਮ ਨਹੀਂ ਹੁੰਦੇ ਪਰ ਸਿਹਤ ਲਈ ਬੜੇ ਫ਼ਾਇਦੇਮੰਦ ਹੁੰਦੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਕਿੰਨੂ ਤੇ ਸੰਤਰੇ ਬਾਰੇ। ਜਿਹੜੇ ਸਰਦੀਆਂ ਵਿੱਚ ਆਮ ਦੇਖੇ ਜਾ ਸਕਦੇ ਹਨ।