ਰੋਹਿਤ ਸ਼ਰਮਾ ਨੇ 140 ਦੋੜਾਂ ਦੇ ਨਾਲ ਆਪਣੇ ਕਰਅਿਰ ਦਾ 24ਵਾਂ ਸੈਂਕੜਾ ਪੂਰਾ ਕੀਤਾ ਇਸ ਤੋਂ ਇਲਾਵਾ ਰਾਹੁਲ ਨੇ ਵੀ 57 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ 77 ਦੋੜਾਂ ਦੀ ਪਾਰੀ ਖੇਡੀ। 140 ਦੌੜਾਂ ਦੀ ਸ਼ਾਨਦਾਰੀ ਪਾਰੀ ਲਈ ਰੋਹਿਤ ਸ਼ਰਮਾ ਮੈਨ ਆਫ਼ ਦ ਮੈਚ ਰਹੇ। ਇਸ ਦੇ ਨਾਲ ਹੀ ਕੱਲ੍ਹ ਟਾਸ ਹਾਰਨ ਤੋਂ ਬਾਅਦ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਭਾਰਤ ਨੇ ਮੈਚ ‘ਚ ਪਾਕਿਸਤਾਨ ਨੂੰ 337 ਦੌੜਾਂ ਦਾ ਟੀਚਾ ਦਿੱਤਾ।
ਜਿਸ ਦੇ ਜਵਾਬ ‘ਚ ਪਾਕਿਸਤਾਨੀ ਟੀਮ ਨੇ 40 ਓਵਰਾਂ ‘ਚ 6 ਵਿਕਟਾਂ ਗੁਵਾਂ ਕੇ 212 ਦੋੜਾਂ ਹੀ ਬਣਾਇਆਂ। ਭਾਰਤੀ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਇਸ ‘ਚ ਹਾਰਦਿਕ ਪਾਂਡੀਆ, ਕੁਲਦੀਪ ਯਾਦਵ ਅਤੇ ਵਿਜੈ ਸ਼ੰਕਰ ਨੇ ਦੋ ਦੋ ਵਿਕਟ ਲਏ। ਭਾਰਤੀ ਟੀਮ ਦੀ ਇਸ ਜਿੱਤ ਦੇ ਨਾਲ ਹੀ ਟੀਮ 10 ਟੀਮਾਂ ‘ਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਭਾਰਤ ਹੁਣ ਤਕ ਕੋਈ ਮੈਚ ਨਹੀ ਹਾਰਿਆ।