ਵਿਸ਼ਾਖਾਪਟਨਮ - ਟੀਮ ਇੰਡੀਆ ਨੇ ਵਿਸ਼ਾਖਾਪਟਨਮ ਟੈਸਟ ਦੇ 5ਵੇਂ ਦਿਨ ਇੰਗਲੈਂਡ ਨੂੰ 5 ਝਟਕੇ ਦੇਕੇ ਆਪਣੀ ਸਥਿਤੀ ਬੇਹਦ ਮਜਬੂਤ ਕਰ ਲਈ ਹੈ। ਇੰਗਲੈਂਡ ਦੀ ਟੀਮ 405 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ 142 ਰਨ 'ਤੇ 7 ਵਿਕਟ ਗਵਾ ਚੁੱਕੀ ਹੈ। 



LEEDS, ENGLAND - MAY 19:  England batsman Jonny Bairstow cuts a ball to the boundary during day one of the 1st Investec Test match between England and Sri Lanka at Headingley on May 19, 2016 in Leeds, United Kingdom.  (Photo by Stu Forster/Getty Images)
  



 

ਇੰਗਲੈਂਡ ਦਾ ਫਿੱਕਾ ਖੇਡ 

 

ਮੈਚ ਦੇ 5ਵੇਂ ਦਿਨ ਇੰਗਲੈਂਡ ਦੀ ਟੀਮ ਨੇ 87/2 ਤੋਂ ਆਪਣਾ ਸਕੋਰ ਅੱਗੇ ਵਧਾਇਆ। ਟੀਮ ਇੰਡੀਆ ਨੇ ਖੇਡ ਦੇ ਪਹਿਲੇ 15 ਓਵਰਾਂ ਦੌਰਾਨ ਡਕੈਟ (0 off 16 balls) ਅਤੇ ਅਲੀ (2 off 31 balls) ਨੂੰ ਪੈਵਲੀਅਨ ਭੇਜ ਦਿੱਤਾ। ਇਸਤੋਂ ਬਾਅਦ ਇਸਤੋਂ ਬਾਅਦ ਭਾਰਤ ਨੂੰ 11 ਓਵਰਾਂ ਤੋਂ ਬਾਅਦ ਕਾਮਯਾਬੀ ਮਿਲੀ ਜਦ ਸਟੋਕਸ 33 ਗੇਂਦਾਂ 'ਤੇ 6 ਰਨ ਬਣਾ ਕੇ ਆਊਟ ਹੋਏ। ਅਗਲੇ ਹੀ ਓਵਰ 'ਚ ਰੂਟ ਵੀ 107 ਗੇਂਦਾਂ 'ਤੇ 25 ਰਨ ਦੀ ਪਾਰੀ ਖੇਡ ਆਪਣਾ ਵਿਕਟ ਗਵਾ ਬੈਠੇ। ਰਾਸ਼ਿਦ ਵੀ 4 ਰਨ ਬਣਾ ਕੇ ਪੈਵਲੀਅਨ ਪਰਤ ਗਏ। 

  
  

 

ਅਸ਼ਵਿਨ-ਜਡੇਜਾ ਦੀ ਫਿਰਕੀ ਚੱਲੀ 

 

ਟੀਮ ਇੰਡੀਆ ਲਈ ਅਸ਼ਵਿਨ, ਜਡੇਜਾ ਅਤੇ ਮੋਹੰਮਦ ਸ਼ਮੀ ਨੇ 2-2 ਵਿਕਟ ਹਾਸਿਲ ਕੀਤੇ। ਜਯੰਤ ਯਾਦਵ ਨੂੰ 1 ਵਿਕਟ ਹਾਸਿਲ ਹੋਇਆ। ਜਡੇਜਾ ਨੇ ਦਮਦਾਰ ਗੇਂਦਬਾਜ਼ੀ ਕਰਦਿਆਂ 34 ਓਵਰਾਂ 'ਚ 35 ਰਨ ਦੇਕੇ 2 ਵਿਕਟ ਹਾਸਿਲ ਕੀਤੇ। ਇੰਗਲੈਂਡ ਦੀ ਟੀਮ ਲਈ ਕਲ ਕਪਤਾਨ ਐਲਿਸਟਰ ਕੁੱਕ ਨੇ ਅਰਧ-ਸੈਂਕੜਾ ਠੋਕਿਆ ਸੀ।