✕
  • ਹੋਮ

ਟੀਮ ਇੰਡੀਆ 631 ਰਨ 'ਤੇ ਆਲ ਆਊਟ

ਏਬੀਪੀ ਸਾਂਝਾ   |  11 Dec 2016 01:24 PM (IST)
1

ਭਾਰਤ ਨੇ ਮੁੰਬਈ ਟੈਸਟ 'ਚ ਇੰਗਲੈਂਡ ਖਿਲਾਫ ਪਹਿਲੀ ਪਾਰੀ 'ਚ 231 ਰਨ ਦੀ ਲੀਡ ਹਾਸਿਲ ਕੀਤੀ ਹੈ। ਟੀਮ ਇੰਡੀਆ ਪਹਿਲੀ ਪਾਰੀ 'ਚ 631 ਰਨ 'ਤੇ ਆਲ ਆਊਟ ਹੋਈ।

2

ਵਿਰਾਟ - 235

3

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣਾ ਦਮਦਾਰ ਪ੍ਰਦਰਸ਼ਨ ਜਾਰੀ ਰਖਦਿਆਂ ਇੰਗਲੈਂਡ ਖਿਲਾਫ ਮੁੰਬਈ ਟੈਸਟ 'ਚ ਦੋਹਰਾ ਸੈਂਕੜਾ ਠੋਕ ਦਿੱਤਾ।

4

ਕਪਤਾਨ ਨੇ ਸਾਲ ਦਾ ਤੀਜਾ ਦੋਹਰਾ ਸੈਂਕੜਾ ਜੜਦੇ ਹੋਏ ਭਾਰਤ ਨੂੰ ਮਜਬੂਤ ਸਥਿਤੀ 'ਚ ਪਹੁੰਚਾ ਦਿੱਤਾ। ਮੈਚ ਦੇ ਤੀਜੇ ਦਿਨ ਦਾ ਖੇਡ ਖਤਮ ਹੋਣ ਤਕ ਵਿਰਾਟ ਕੋਹਲੀ 147 ਰਨ ਬਣਾ ਕੇ ਨਾਬਾਦ ਸਨ। ਮੈਚ ਦੇ ਚੌਥੇ ਦਿਨ ਵਿਰਾਟ ਨੇ 302 ਗੇਂਦਾਂ 'ਤੇ 23 ਚੌਕਿਆਂ ਦੀ ਮਦਦ ਨਾਲ ਦੋਹਰਾ ਸੈਂਕੜਾ ਪੂਰਾ ਕੀਤਾ। ਵਿਰਾਟ ਕੋਹਲੀ ਨੇ 340 ਗੇਂਦਾਂ 'ਤੇ 235 ਰਨ ਦੀ ਪਾਰੀ ਖੇਡੀ। ਵਿਰਾਟ ਦੀ ਪਾਰੀ 'ਚ 25 ਚੌਕੇ ਅਤੇ 1 ਛੱਕਾ ਸ਼ਾਮਿਲ ਸੀ।

5

6

ਜਯੰਤ ਦੇ ਨਾਮ ਵੱਡਾ ਰਿਕਾਰਡ

7

ਜਯੰਤ ਯਾਦਵ ਨੇ ਭਾਰਤ ਲਈ 9ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਵੱਡਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ। ਜਯੰਤ ਯਾਦਵ ਨੇ ਆਪਣਾ ਸੈਂਕੜਾ ਪੂਰਾ ਕਰਦੇ ਹੀ ਭਾਰਤ ਲਈ ਅਨੋਖਾ ਰਿਕਾਰਡ ਕਾਇਮ ਕੀਤਾ। ਜਯੰਤ ਯਾਦਵ 9ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਸੈਂਕੜਾ ਜੜਨ ਵਾਲੇ ਭਾਰਤ ਦੇ ਪਹਿਲੇ ਬੱਲੇਬਾਜ ਬਣ ਗਏ ਹਨ।

8

ਇਸਤੋਂ ਪਹਿਲਾਂ ਸਾਲ 1965 'ਚ ਫਾਰੂਕ ਇੰਜੀਨੀਅਰ ਨੇ 90 ਰਨ ਦੀ ਪਾਰੀ ਖੇਡੀ ਸੀ ਅਤੇ ਰਿਕਾਰਡ ਉਨ੍ਹਾਂ ਦੇ ਨਾਮ ਸੀ। ਜਯੰਤ ਯਾਦਵ ਨੇ 204 ਗੇਂਦਾਂ 'ਤੇ 15 ਚੌਕਿਆਂ ਦੀ ਮਦਦ ਨਾਲ 104 ਰਨ ਦੀ ਪਾਰੀ ਖੇਡੀ।

9

10

ਕਪਤਾਨ ਵਿਰਾਟ ਕੋਹਲੀ ਦੇ ਦੋਹਰੇ ਸੈਂਕੜੇ ਅਤੇ ਜਯੰਤ ਯਾਦਵ ਦੇ ਸੈਂਕੜੇ ਆਸਰੇ ਟੀਮ ਇੰਡੀਆ ਪਹਾੜ ਜਿਹਾ ਸਕੋਰ ਖੜਾ ਕਰਨ 'ਚ ਕਾਮਯਾਬ ਰਹੀ।

  • ਹੋਮ
  • ਖੇਡਾਂ
  • ਟੀਮ ਇੰਡੀਆ 631 ਰਨ 'ਤੇ ਆਲ ਆਊਟ
About us | Advertisement| Privacy policy
© Copyright@2026.ABP Network Private Limited. All rights reserved.