ਇੰਗਲੈਂਡ ਨੂੰ 405 ਰਨ ਦਾ ਟੀਚਾ
ਮੈਚ 'ਚ ਅਜੇ ਲਗਭਗ 150 ਓਵਰਾਂ ਦਾ ਖੇਡ ਬਾਕੀ ਹੈ। ਟੀਮ ਇੰਡੀਆ ਇੱਕ ਵਾਰ ਫਿਰ ਮੈਚ ਜਿੱਤਣ ਲਈ ਅਸ਼ਵਿਨ ਦੀ ਫਿਰਕੀ 'ਤੇ ਕਾਫੀ ਨਿਰਭਰ ਕਰੇਗੀ।
ਇੰਗਲੈਂਡ ਦੀ ਟੀਮ ਪਹਿਲੀ ਪਾਰੀ 'ਚ 255 ਰਨ 'ਤੇ ਢੇਰ ਹੋ ਗਈ ਸੀ। ਟੀਮ ਇੰਡੀਆ ਦੇ ਪਹਿਲੀ ਪਾਰੀ 'ਚ ਬਣਾਏ 455 ਰਨ ਦੇ ਆਸਰੇ ਟੀਮ ਇੰਡੀਆ ਨੂੰ 200 ਰਨ ਦੀ ਲੀਡ ਹਾਸਿਲ ਹੋ ਗਈ ਸੀ। ਦੂਜੀ ਪਾਰੀ 'ਚ 204 ਰਨ 'ਤੇ ਆਲ ਆਊਟ ਹੋਈ ਟੀਮ ਇੰਡੀਆ ਨੇ ਹੁਣ ਇੰਗਲੈਂਡ ਨੂੰ ਜਿੱਤ ਲਈ 405 ਰਨ ਦਾ ਟੀਚਾ ਦਿੱਤਾ ਹੈ। ਬੱਲੇਬਾਜ਼ੀ ਲਈ ਮੁਸ਼ਕਿਲ ਸਾਬਿਤ ਹੋ ਰਹੀ ਵਿਕਟ 'ਤੇ ਇੰਗਲੈਂਡ ਲਈ ਇਹ ਟੀਚਾ ਹਾਸਿਲ ਕਰਨਾ ਆਸਾਨ ਨਹੀਂ ਹੋਵੇਗਾ।
ਇੰਗਲੈਂਡ ਨੂੰ 405 ਰਨ ਦਾ ਟੀਚਾ
ਟੀਮ ਇੰਡੀਆ ਦੂਜੀ ਪਾਰੀ 'ਚ 204 ਰਨ 'ਤੇ ਆਲ ਆਊਟ ਹੋ ਗਈ।
ਮੋਹੰਮਦ ਸ਼ਮੀ (19) ਅਤੇ ਜਯੰਤ ਯਾਦਵ (27*) ਨੇ ਮਿਲਕੇ ਭਾਰਤ ਨੂੰ 204 ਰਨ ਤਕ ਪਹੁੰਚਾਇਆ। ਇੰਗਲੈਂਡ ਲਈ ਸਟੂਅਰਟ ਬਰੌਡ ਅਤੇ ਆਦਿਲ ਰਾਸ਼ਿਦ ਨੇ 4-4 ਵਿਕਟ ਹਾਸਿਲ ਕੀਤੇ।
ਸ਼ਮੀ-ਯਾਦਵ ਨੇ 200 ਦੇ ਪਾਰ ਪਹੁੰਚਾਇਆ
ਟੀਮ ਇੰਡੀਆ ਨੇ ਇੰਗਲੈਂਡ ਸਾਹਮਣੇ 405 ਰਨ ਦਾ ਟੀਚਾ ਰਖਿਆ ਹੈ।
ਟੀਮ ਇੰਡੀਆ ਨੇ ਚੌਥੇ ਦਿਨ ਦੇ ਖੇਡ ਦੌਰਾਨ 98/3 ਤੋਂ ਆਪਣਾ ਸਕੋਰ ਅੱਗੇ ਵਧਾਇਆ। ਕਪਤਾਨ ਵਿਰਾਟ ਕੋਹਲੀ ਨੇ 81 ਰਨ ਦੀ ਪਾਰੀ ਖੇਡੀ ਪਰ ਬਾਕੀ ਦੇ ਬੱਲੇਬਾਜ ਫਲਾਪ ਸਾਬਿਤ ਹੋਏ ਅਤੇ ਟੀਮ ਇੰਡੀਆ ਨੇ 162 ਰਨ 'ਤੇ 9 ਵਿਕਟ ਗਵਾ ਦਿੱਤੇ ਸਨ।