✕
  • ਹੋਮ

ਭਾਰਤ ਨੇ ਪਾਕਿਸਤਾਨ ਨੂੰ ਦਰੜਿਆ

ਏਬੀਪੀ ਸਾਂਝਾ   |  19 Feb 2017 02:53 PM (IST)
1

ਦੀਪਤੀ ਸ਼ਰਮਾ 29 ਰਨ ਬਣਾ ਕੇ ਨਾਬਾਦ ਰਹੀ।

2

ਭਾਰਤੀ ਟੀਮ ਨੇ ਪਾਕਿਸਤਾਨ ਨੁਜਨ 7 ਵਿਕਟਾਂ ਨਾਲ ਮਾਤ ਦਿੱਤੀ। ਦਮਦਾਰ ਗੇਂਦਬਾਜ਼ੀ ਅਤੇ ਬਿਸ਼ਟ ਦੇ ਲਾਜਵਾਬ ਪ੍ਰਦਰਸ਼ਨ ਸਾਹਮਣੇ ਪਾਕਿਸਤਾਨੀ ਟੀਮ ਟਿਕਣ 'ਚ ਨਾਕਾਮ ਰਹੀ।

3

ਜਵਾਬ 'ਚ ਭਾਰਤੀ ਟੀਮ ਨੇ 2 ਵਿਕਟ ਜਲਦੀ ਹੀ ਗਵਾ ਦਿੱਤੇ। ਪਰ ਦੀਪਤੀ ਸ਼ਰਮਾ ਅਤੇ ਹਰਮਨਪ੍ਰੀਤ ਕੌਰ ਨੇ ਮਿਲਕੇ ਭਾਰਤੀ ਪਾਰੀ ਨੂੰ ਸੰਭਾਲਿਆ। ਹਰਮਨਪ੍ਰੀਤ ਕੌਰ ਨੇ 2 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 24 ਰਨ ਦੀ ਪਾਰੀ ਖੇਡੀ।

4

ਸ਼ਿਖਾ ਪਾਂਡੇ ਨੇ 2 ਵਿਕਟ ਝਟਕੇ।

5

6

ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨੀ ਟੀਮ 67 ਰਨ 'ਤੇ ਢੇਰ ਹੋ ਗਈ। ਪਾਕਿਸਤਾਨ ਦੀ ਟੀਮ ਨੂੰ ਭਾਰਤ ਦੀ ਏਕਤਾ ਬਿਸ਼ਟ ਦਾ ਸਾਹਮਣਾ ਕਰਨਾ ਬੇਹਦ ਮੁਸ਼ਕਿਲ ਸਾਬਿਤ ਹੋਇਆ। ਬਿਸ਼ਟ ਨੇ ਪਾਕਿਸਤਾਨ ਨੂੰ 5 ਝਟਕੇ ਦਿੱਤੇ। ਇਸ ਮੈਚ 'ਚ ਪਾਕਿਸਤਾਨ ਦੀਆਂ 9 ਖਿਡਾਰਨਾ 4 ਰਨ ਦੇ ਸਕੋਰ ਤਕ ਵੀ ਨਹੀਂ ਪਹੁੰਚ ਸਕੀਆਂ। ਪਾਕਿਸਤਾਨ ਦੀਆਂ ਸਿਰਫ 2 ਬੱਲੇਬਾਜ ਹੀ ਦਹਾਈ ਦਾ ਅੰਕੜਾ ਪਾਰ ਕਰਨ 'ਚ ਕਾਮਯਾਬ ਹੋਈਆਂ। ਪਾਕਿਸਤਾਨ ਲਈ ਸਭ ਤੋਂ ਵਧ ਸਕੋਰ ਵੀ ਐਕਸਟਰਾਸ ਆਸਰੇ ਬਣਿਆ। ਪਾਕਿਸਤਾਨ ਨੂੰ 24 ਰਨ ਐਕਸਟਰਾ ਮਿਲੇ।

7

ਪਾਕਿਸਤਾਨ - 67 ਰਨ 'ਤੇ ਢੇਰ

8

ਏਕਤਾ ਬਿਸ਼ਟ ਨੇ ਭਾਰਤ ਲਈ ਦਮਦਾਰ ਪ੍ਰਦਰਸ਼ਨ ਕੀਤਾ। ਬਿਸ਼ਟ ਨੇ 10 ਓਵਰਾਂ 'ਚ 8 ਰਨ ਦੇਕੇ 5 ਵਿਕਟ ਝਟਕੇ। ਖਾਸ ਗੱਲ ਇਹ ਸੀ ਕਿ ਬਿਸ਼ਟ ਦੇ ਸਪੈਲ 'ਚ 7 ਓਵਰ ਮੇਡਿਨ ਸਨ।

9

10

ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ ਖੇਡੇ ਗਏ ਮਹਿਲਾ ਕ੍ਰਿਕਟ ਵਿਸ਼ਵ ਕਪ ਕੁਆਲੀਫਾਇੰਗ ਮੈਚ 'ਚ ਭਾਰਤੀ ਟੀਮ ਨੇ ਜਿੱਤ ਦਰਜ ਕੀਤੀ ਹੈ।

  • ਹੋਮ
  • ਖੇਡਾਂ
  • ਭਾਰਤ ਨੇ ਪਾਕਿਸਤਾਨ ਨੂੰ ਦਰੜਿਆ
About us | Advertisement| Privacy policy
© Copyright@2026.ABP Network Private Limited. All rights reserved.