ਹੁਣ ਡੇ-ਨਾਈਟ 'ਚ ਭਾਰਤੀ ਟੀਮ ਦੀ ਆਸਟ੍ਰੇਲੀਆ ਤੇ ਇੰਗਲੈਂਡ ਨਾਲ ਟੱਕਰ
ਏਬੀਪੀ ਸਾਂਝਾ | 16 Feb 2020 07:47 PM (IST)
ਬੰਗਲਾਦੇਸ਼ ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਤੇ ਇੰਗਲੈਂਡ ਖ਼ਿਲਾਫ਼ ਡੇ-ਨਾਈਟ ਟੈਸਟ ਮੈਚ ਖੇਡੇਗੀ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਇਸ ਗੱਲ ਦੀ ਪੁਸ਼ਟੀ ਏਬੀਪੀ ਨਿਊਜ਼ ਨਾਲ ਕੀਤੀ। ਦਸ ਦਈਏ ਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਡੇ-ਨਾਈਟ ਟੈਸਟ ਮੈਚ ਖੇਡ ਚੁੱਕੀ ਹੈ।
ਨਵੀਂ ਦਿੱਲੀ: ਬੰਗਲਾਦੇਸ਼ ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਤੇ ਇੰਗਲੈਂਡ ਖ਼ਿਲਾਫ਼ ਡੇ-ਨਾਈਟ ਟੈਸਟ ਮੈਚ ਖੇਡੇਗੀ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਇਸ ਗੱਲ ਦੀ ਪੁਸ਼ਟੀ ਏਬੀਪੀ ਨਿਊਜ਼ ਨਾਲ ਕੀਤੀ। ਦਸ ਦਈਏ ਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਡੇ-ਨਾਈਟ ਟੈਸਟ ਮੈਚ ਖੇਡ ਚੁੱਕੀ ਹੈ। ਇਹ ਮੈਚ ਭਾਰਤ ਤੇ ਬੰਗਲਾਦੇਸ਼ ਦਰਮਿਆਨ ਕੋਲਕਾਤਾ 'ਚ ਪਿੰਕ ਬੌਲ ਨਾਲ ਖੇਡਿਆ ਗਿਆ ਸੀ। ਇਸ ਮੈਚ ਲਈ ਬੀਸੀਸੀਆਈ ਨੇ ਵਿਸ਼ੇਸ਼ ਤਿਆਰੀ ਕੀਤੀ ਸੀ ਤੇ ਇਸਦੀ ਅਗੁਵਾਈ ਖੁਦ ਸੌਰਵ ਗਾਂਗੁਲੀ ਨੇ ਬੀਸੀਸੀਆਈ ਚੀਫ ਦੇ ਨਾਤੇ ਕੀਤੀ ਸੀ। ਬੀਸੀਸੀਆਈ ਦੀ ਨਵੀਂ ਦਿੱਲੀ 'ਚ ਹੋਈ ਬੈਠਕ ਤੋਂ ਬਾਅਦ ਸੌਰਵ ਗਾਂਗੁਲੀ ਨੇ ਏਬੀਪੀ ਨਿਊਜ਼ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤ ਆਉਣ ਵਾਲੇ ਸਮੇਂ 'ਚ ਆਸਟ੍ਰੇਲੀਆ ਤੇ ਇੰਗਲੈਂਡ ਦੇ ਨਾਲ ਡੇ-ਨਾਈਟ ਟੈਸਟ ਖੇਡੇਗਾ। ਭਾਰਤ ਤੇ ਆਸਟ੍ਰੇਲੀਆ ਵਿੱਚ ਪਿੰਕ ਬੌਲ ਟੈਸਟ ਮੈਚ ਏਡੀਲੇਡ 'ਚ ਖੇਡਿਆ ਜਾ ਸਕਦਾ ਹੈ।