ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਪਹਿਲੇ ਟੀ -20 ਮੈਚ 'ਚ ਹਿੱਟਮੈਨ ਰੋਹਿਤ ਸ਼ਰਮਾ ਨੂੰ ਅਰਾਮ ਦਿੱਤੇ ਜਾਣ ਤੋਂ ਬਹੁਤ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਜਿਸ ਨਿਯਮ ਨਾਲ ਵਿਰਾਟ ਦੂਜੇ ਕ੍ਰਿਕਟਰਾਂ ਨੂੰ ਆਰਾਮ ਦੇ ਰਹੇ ਹਨ, ਉਹ ਨਿਯਮ ਉਨ੍ਹਾਂ 'ਤੇ ਕਦੇ ਲਾਗੂ ਹੋਵੇਗਾ ਜਾਂ ਨਹੀਂ।


ਕ੍ਰਿਕਬਜ਼ ਸ਼ੋਅ 'ਤੇ ਵੀਰੇਂਦਰ ਸਹਿਵਾਗ ਨੇ ਕਿਹਾ, "ਜੇਕਰ ਰੋਹਿਤ ਸ਼ਰਮਾ ਉਪਲਬਧ ਹੈ ਤਾਂ ਉਸ ਨੂੰ ਟੀਮ 'ਚ ਖਿਡਾਉਣਾ ਚਾਹੀਦਾ ਹੈ। ਰੋਹਿਤ ਸ਼ਰਮਾ ਵਰਗੇ ਕ੍ਰਿਕਟਰ ਦੇਖਣ ਲਈ ਲੋਕ ਆਉਂਦੇ ਹਨ। ਮੈਂ ਵੀ ਉਸ ਦਾ ਫੈਨ ਹਾਂ। ਜੇ ਉਹ ਨਹੀਂ ਖੇਡਦਾ ਤਾਂ ਮੇਰਾ ਟੀਵੀ ਵੀ ਬੰਦ ਰਹੇਗਾ।”


ਉਨ੍ਹਾਂ ਕਿਹਾ ਕਿ “ਇਹ ਕਿਹਾ ਗਿਆ ਕਿ ਰੋਹਿਤ ਸ਼ਰਮਾ ਨੂੰ ਆਉਣ ਵਾਲੇ ਕੁਝ ਮੈਚਾਂ ਵਿੱਚ ਆਰਾਮ ਦਿੱਤਾ ਜਾ ਰਿਹਾ ਹੈ। ਤਾਂ ਕੀ ਇਹ ਨਿਯਮ ਵਿਰਾਟ ਕੋਹਲੀ 'ਤੇ ਲਾਗੂ ਨਹੀਂ ਹੁੰਦਾ? ਮੈਨੂੰ ਨਹੀਂ ਲਗਦਾ ਕਿ ਬਤੌਰ ਕਪਤਾਨ ਉਹ ਅੱਗੇ ਆਉਣਗੇ ਅਤੇ ਕਹਿਣਗੇ ਕਿ ਉਹ ਅਗਲੇ ਦੋ-ਤਿੰਨ ਮੈਚਾਂ 'ਚ ਆਰਾਮ ਲੈ ਰਹੇ ਹਨ।”


ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਬਣਾਉਣਾ ਸ਼ੁਰੂ ਕੀਤਾ ਪੱਕਾ ਘਰ, ਪੁਲਿਸ ਨੇ ਦਰਜ ਕੀਤੀ ਐਫਆਈਆਰ


ਵੀਰੇਂਦਰ ਸਹਿਵਾਗ ਨੇ ਕਿਹਾ, "ਮੈਨੂੰ ਯਾਦ ਨਹੀਂ ਕਿ ਵਿਰਾਟ ਨੇ ਕਿਹਾ ਹੋਵੇ ਕਿ ਮੈਂ ਆਰਾਮ ਲੈਣ ਜਾ ਰਿਹਾ ਹਾਂ। ਜਦੋਂ ਕਪਤਾਨ ਖੁਦ ਬ੍ਰੇਕ ਨਹੀਂ ਲੈ ਰਹੇ ਹਨ ਤਾਂ ਫਿਰ ਉਹ ਦੂਜੇ ਕ੍ਰਿਕਟਰਾਂ ਨੂੰ ਬ੍ਰੇਕ ਕਿਉਂ ਦੇ ਰਹੇ ਹਨ। ਇਹ ਖਿਡਾਰੀ 'ਤੇ ਨਿਰਭਰ ਹੋਣਾ ਚਾਹੀਦਾ ਹੈ।”


“ਜੇਕਰ ਰੋਹਿਤ ਸ਼ਰਮਾ ਨੇ ਚਾਰ ਟੈਸਟ ਮੈਚਾਂ ਵਿੱਚ ਚੰਗਾ ਕ੍ਰਿਕਟ ਖੇਡਿਆ ਹੈ ਤਾਂ ਉਹ ਆਪਣੇ ਸ਼ਾਨਦਾਰ ਫਾਰਮ ਨਾਲ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ। ਟੈਸਟ ਕ੍ਰਿਕਟ 'ਚ ਤੁਹਾਨੂੰ ਸੀਮਤ ਓਵਰਾਂ ਦੀਆਂ ਖੇਡਾਂ 'ਚ ਸੁਤੰਤਰ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਦਾ, ਜੋ ਤੁਸੀਂ ਸੀਮਤ ਓਵਰਾਂ 'ਚ ਕਰ ਸਕਦੇ ਹੋ।”