India vs England: ਇੰਗਲੈਂਡ ਨੇ ਤੀਜੇ ਟੀ20 'ਚ ਇੰਡੀਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਨੇ 157 ਦੌੜਾਂ ਦੇ ਟੀਚੇ ਨੂੰ 18.2 ਓਵਰਾਂ ਚ ਹੀ ਪੂਰਾ ਕਰ ਲਿਆ। ਇੰਗਲੈਂਡ ਲਈ ਬਟਲਰ ਨੇ 83 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਤੋਂ ਇਲਾਵਾ ਬੇਅਰਸਟੋ 40 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਦੇ ਨਾਲ ਇੰਗਲੈਂਡ ਪੰਜ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਬੜ੍ਹਤ ਬਣਾਉਣ 'ਚ ਕਾਮਯਾਬ ਰਿਹਾ ਹੈ।

Absolutely outstanding with bat and ball 💪

Scorecard: https://t.co/Ktho4y7urM

🇮🇳 #INDvENG 🏴 pic.twitter.com/aS76K7MSJ0
— England Cricket (@englandcricket) March 16, 2021

ਭਾਰਤੀ ਦੀ ਸ਼ੁਰੂਆਤ ਰਹੀ ਖਰਾਬ
ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੇਜ਼ਬਾਨ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਪਹਿਲੇ 6 ਓਵਰਾਂ ਦੇ ਪਾਵਰਪਲੇਅ 'ਚ 24 ਰਨ ਹੀ ਬਣਾ ਸਕੀ ਤੇ ਤਿੰਨ ਵਿਕੇਟ ਵੀ ਗਵਾ ਲਏ। ਇਨ੍ਹਾਂ ਤਿੰਨਾਂ ਵਿਕਟਾਂ 'ਚ ਲੋਕੇਸ਼ ਰਾਹੁਲ ਲਗਾਤਾਰ ਦੂਜੀ ਵਾਰ ਆਪਣਾ ਖਾਤਾ ਨਹੀਂ ਖੋਲ ਸਕੇ। ਜਦਕਿ ਇਸ ਮੈਚ ਵਿਚ ਵਾਪਸੀ ਕਰਨ ਵਾਲੇ ਰੋਹਿਤ ਸ਼ਰਮਾ ਤੇ ਪਿਛਲੇ ਮੈਚ 'ਚ ਆਪਣੇ ਡੈਬਿਊ 'ਚ ਅਰਧ ਸੈਂਕੜਾ ਜੋੜਨ ਵਾਲੇ ਇਸ਼ਾਨ ਕਿਸ਼ਨ ਦੇ ਵਿਕੇਟ ਸ਼ਾਮਲ ਸਨ।
ਕੋਹਲੀ ਨੇ ਆਪਣੇ ਕਰੀਅਰ ਦਾ 27ਵਾਂ ਤੇ ਲਗਾਤਾਰ ਦੂਜਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ 46 ਗੇਦਾਂ 'ਤੇ ਅੱਠ ਚੌਕੇ ਤੇ ਚਾਰ ਛੱਕੇ ਲਾਏ। ਪਾਂਡਿਆ ਨੇ 15 ਗੇਂਦਾ 'ਤੇ ਦੋ ਛੱਕੇ ਲਾਏ। ਭਾਰਤ ਨੇ ਅੰਤਿਮ 10 ਓਵਰਾਂ 'ਚ 101 ਰਨ ਬਣਾਏ। ਇੰਗਲੈਂਡ ਲਈ ਤੇਜ਼ ਗੇਂਦਬਾਜ਼ ਮਾਰਕ ਵੁਡ ਨੇ ਚਾਰ ਓਵਰ 'ਚ 31 ਰਨ ਦੇਕੇ ਤਿੰਨ ਵਿਕੇਟ ਲਏ। ਉਨ੍ਹਾਂ ਤੋਂ ਇਲਾਵਾ ਕ੍ਰਿਸ ਜੌਰਡਨ ਨੂੰ ਸਫਲਤਾ ਮਿਲੀ।
ਭਾਰਤ ਦੀ ਫੀਲਡਿੰਗ ਰਹੀ ਖਰਾਬ
ਭਾਰਤ ਦੀ ਫੀਲਡਿੰਗ ਖਰਾਬ ਰਹੀ। ਪਿਛਲੇ ਤਿੰਨ ਓਵਰਾਂ 'ਚ ਵਿਰਾਟ ਕੋਹਲੀ ਤੇ ਚਹਿਲ ਨੇ ਇਕ-ਇਕ ਕੈਚ ਛੱਡਿਆ। ਓਧਰ ਇੰਗਲੈਂਡ ਦੀ ਸ਼ੁਰੂਆਤ ਕਾਫੀ ਚੰਗੀ ਰਹੀ।