ਨਵੀਂ ਦਿੱਲੀ: ਵਿਰਾਟ ਕੋਹਲੀ ਨੇ ਦੂਜੇ ਵਨਡੇ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਤੋਂ ਬਾਅਦ ਭਾਰਤੀ ਕਪਤਾਨ ਨੇ ਪਲੇਇੰਗ ਇਲੈਵਨ ਬਾਰੇ ਦੱਸਿਆ ਅਤੇ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ। ਉਨ੍ਹਾਂ ਕਿਹਾ ਕਿ ਟੈਸਟ ਸੀਰੀਜ਼ ਨੂੰ ਧਿਆਨ 'ਚ ਰੱਖਦੀਆਂ ਸ਼ਮੀ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ।


ਟੀ -20 ਸੀਰੀਜ਼ 5-0 ਨਾਲ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਨੂੰ ਤਿੰਨ ਵਨਡੇ ਮੈਚਾਂ ਦੇ ਪਹਿਲੇ ਮੈਚ 'ਚ ਚਾਰ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਵੱਲੋਂ ਸੀਰੀਜ਼ ਦੇ ਪਹਿਲੇ ਮੈਚ 'ਚ ਗੇਂਦਬਾਜ਼ੀ ਅਤੇ ਫੀਲਡਿੰਗ 'ਚ ਕਮੀਆਂ ਦਾ ਖੁਲਾਸਾ ਹੋਣ ਤੋਂ ਬਾਅਦ ਟੀਮ ਇੰਡੀਆ ਨੇ ਹੁਣ ਉਨ੍ਹਾਂ ਨੂੰ ਪਛਾੜ ਦਿੱਤਾ ਹੈ ਅਤੇ ਸ਼ਨੀਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਦੂਸਰੇ ਵਨਡੇ 'ਚ ਉਤਰਿਆ।

ਆਕਲੈਂਡ ਦੇ ਈਡਨ ਪਾਰਕ ਮੈਦਾਨ ਛੋਟਾ ਹੋਣ ਦਾ ਫਾਈਦਾ ਬੱਲੇਬਾਜ਼ੀ ਟੀਮ ਨੂੰ ਹੋਵੇਗਾ। ਨਿਜ਼ੀਲੈਂਡ ਨੇ ਇੱਥੇ ਦੋਵਾਂ ਟੀ-20 ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਭਾਰਤ ਨੇ ਵੱਖੋ ਵੱਖਰੀਆਂ ਸਥਿਤੀਆਂ ਵਿੱਚ ਟੀਚੇ ਦਾ ਚੰਗਾ ਪਿੱਛਾ ਕੀਤਾ। ਹਾਲਾਂਕਿ ਉਸ ਨੂੰ ਹੈਮਿਲਟਨ 'ਤੇ ਜਿੱਤ ਨਹੀਂ ਮਿਲ ਸਕੀ।