ਨਵੀਂ ਦਿੱਲੀ : ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 26 ਦਸੰਬਰ ਤੋਂ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ 'ਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਵੱਡਾ ਰਿਕਾਰਡ ਤੋੜ ਸਕਦੇ ਹਨ। ਦਰਅਸਲ, ਇੱਕ ਵਿਕਟਕੀਪਰ ਵਜੋਂ ਪੰਤ ਨੇ 25 ਟੈਸਟ ਮੈਚਾਂ 'ਚ 97 ਵਿਕਟਾਂ ਲਈਆਂ ਹਨ। ਸੈਂਚੁਰੀਅਨ 'ਚ ਪਹਿਲੇ ਟੈਸਟ 'ਚ ਜੇਕਰ ਉਹ 3 ਵਿਕਟਾਂ ਲੈਣ 'ਚ ਕਾਮਯਾਬ ਰਹਿੰਦੇ ਹਨ ਤਾਂ ਸਭ ਤੋਂ ਤੇਜ਼ 100 ਆਊਟ ਕਰਨ ਵਾਲੇ ਭਾਰਤੀ ਵਿਕਟਕੀਪਰ ਬਣ ਜਾਣਗੇ।
ਧੋਨੀ ਨੇ 36 ਟੈਸਟ ਮੈਚਾਂ 'ਚ ਇਹ ਰਿਕਾਰਡ ਬਣਾਇਆ
ਧੋਨੀ ਨੇ 36 ਟੈਸਟ ਮੈਚਾਂ 'ਚ ਇਹ ਰਿਕਾਰਡ ਬਣਾਇਆ
ਧੋਨੀ ਨੇ 36 ਟੈਸਟ ਮੈਚਾਂ 'ਚ 100 ਵਿਕਟਾਂ ਪੂਰੀਆਂ ਕੀਤੀਆਂ ਹਨ। ਜੇਕਰ ਪੰਤ ਪਹਿਲੇ ਮੈਚ 'ਚ ਅਜਿਹਾ ਕਰਨ 'ਚ ਸਫ਼ਲ ਰਹਿੰਦੇ ਹਨ ਤਾਂ ਉਹ ਧੋਨੀ ਤੋਂ ਘੱਟ 10 ਟੈਸਟ ਮੈਚਾਂ 'ਚ ਇਹ ਰਿਕਾਰਡ ਬਣਾ ਲੈਣਗੇ। ਇਸ ਸਮੇਂ ਭਾਰਤ ਲਈ ਸਭ ਤੋਂ ਤੇਜ਼ 100 ਸ਼ਿਕਾਰ ਕਰਨ ਦਾ ਰਿਕਾਰਡ ਧੋਨੀ ਦੇ ਨਾਂ ਹੈ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਰਿਧੀਮਾਨ ਸਾਹਾ (37 ਟੈਸਟ) ਦਾ ਨਾਂ ਆਉਂਦਾ ਹੈ। ਤੀਜੇ ਨੰਬਰ 'ਤੇ ਕਿਰਨ ਮੋਰੇ (39 ਟੈਸਟ), ਚੌਥੇ 'ਤੇ ਨਯਨ ਮੋਂਗੀਆ (41) ਤੇ ਸੈਯਦ ਕਿਰਮਾਨੀ ਨੇ (42 ਟੈਸਟ) ਪੰਜਵੇਂ ਨੰਬਰ 'ਤੇ ਹਨ। ਇਸ ਦੇ ਨਾਲ ਹੀ ਹੁਣ ਪੰਤ ਕੋਲ ਪਹਿਲੇ ਨੰਬਰ 'ਤੇ ਆਉਣ ਦਾ ਮੌਕਾ ਹੋਵੇਗਾ।
ਪੰਤ ਨੇ ਆਸਟ੍ਰੇਲੀਆ ਦੌਰੇ ਦੌਰਾਨ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਸੀ। ਉਨ੍ਹਾਂ ਨੇ ਸਿਡਨੀ ਟੈਸਟ ਡਰਾਅ ਕਰਵਾਉਣ 'ਚ ਵੱਡੀ ਭੂਮਿਕਾ ਨਿਭਾਈ ਸੀ। ਪੰਤ ਨੇ ਮੁਸ਼ਕਲ ਹਾਲਾਤਾਂ 'ਚ 97 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਬਾਅਦ ਬ੍ਰਿਸਬੇਨ ਟੈਸਟ 'ਚ ਵੀ ਬੱਲੇ ਨਾਲ ਉਨ੍ਹਾਂ ਦੀ ਮੈਚ ਜੇਤੂ ਪਾਰੀ ਦੇਖਣ ਨੂੰ ਮਿਲੀ ਸੀ।
ਰਿਸ਼ਭ ਨੇ 138 ਗੇਂਦਾਂ 'ਤੇ 9 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 89 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੇ ਆਖਰੀ ਦਿਨ ਮੈਚ ਜਿੱਤ ਲਿਆ ਸੀ। ਉਨ੍ਹਾਂ ਦੇ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਆਸਟ੍ਰੇਲੀਆ 'ਚ ਇਤਿਹਾਸਕ ਟੈਸਟ ਸੀਰੀਜ਼ 2-1 ਨਾਲ ਜਿੱਤੀ ਸੀ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ICC ਮੈਂਨਸ ਪਲੇਅਰ ਆਫ਼ ਦੀ ਮੰਥ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਾਲ 2021 'ਚ ਪੰਤ ਨੇ 11 ਟੈਸਟ ਮੈਚਾਂ ਦੀਆਂ 19 ਪਾਰੀਆਂ 'ਚ 41.52 ਦੀ ਔਸਤ ਨਾਲ 706 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦਾ ਸਰਵੋਤਮ ਪ੍ਰਦਰਸ਼ਨ 101 ਦੌੜਾਂ ਦਾ ਰਿਹਾ, ਜੋ ਉਸ ਨੇ ਅਹਿਮਦਾਬਾਦ 'ਚ ਖੇਡੇ ਗਏ ਚੌਥੇ ਟੈਸਟ 'ਚ ਇੰਗਲੈਂਡ ਖ਼ਿਲਾਫ਼ ਬਣਾਇਆ ਸੀ।
ਇਹ ਵੀ ਪੜ੍ਹੋ : 8 ਫੁੱਟੇ ਬੰਦੇ ਨੇ ਵਹੁਟੀ ਲੱਭਣ ਲਈ ਤੁਰਕੀ ਤੋਂ ਲੈ ਕੇ ਰੂਸ ਤੱਕ ਗਾਹ ਮਾਰੀ ਦੁਨੀਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490